SBP GROUP

SBP GROUP

Search This Blog

Total Pageviews

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ : ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਵਾਅਦੇ ਪੂਰੇ ਹੋਣ ਦੀ ਕਵਾਇਦ ਸ਼ੁਰੂ

 ਪੰਜਾਬ ਸਹੀ ਮਾਅਨਿਆਂ ਵਿੱਚ ਹੋਵੇਗਾ ਕੁਰੱਪਸ਼ਨ ਰਹਿਤ, ਨਸ਼ਾ ਮੁਕਤ  ਅਤੇ ਹੱਸਦਾ ਵੱਸਦਾ ਪੰਜਾਬ :  ਕੁਲਵੰਤ ਸਿੰਘ 

ਮੋਹਾਲੀ 09  ਜੂਨ :  ਜਿਸ ਤਰ੍ਹਾਂ ਬਤੌਰ ਕਲਾਕਾਰ ਪੰਜਾਬ ਹੀ ਨਹੀਂ ਸਮੁੱਚੇ ਦੇਸ਼ਾਂ- ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਭਗਵੰਤ ਸਿੰਘ ਮਾਨ ਤੇ ਪੂਰਾ ਮਾਣ ਸੀ, ਉਦਾਂ ਹੀ ਹੁਣ  ਬਤੌਰ ਮੁੱਖ ਮੰਤਰੀ ਪੰਜਾਬ ਸਾਰੇ ਪੰਜਾਬੀ ਭਗਵੰਤ ਸਿੰਘ ਮਾਨ  ਤੇ ਮਾਣ ਕਰਦੇ ਹਨ, ਕਿਉਂਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਆਪ ਨੇ 92 ਸੀਟਾਂ ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਇਸ ਦੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ ਅਤੇ ਜਿਸ ਸ਼ਿੱਦਤ ਅਤੇ ਤੇਜ਼ੀ ਨਾਲ ਪੰਜਾਬ ਦੇ ਵਿਕਾਸ ਕਾਰਜਾਂ ਅਤੇ ਪੰਜਾਬ ਪੱਖੀ ਸਰਗਰਮੀਆਂ ਦਾ ਮੁੱਢ ਬੱਝਿਆ ਹੈ , ਇਸ ਦੀ ਵੀ  ਦੁਨੀਆਂ ਭਰ  ਵਿਚ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ ।   ਇਹ ਗੱਲ  ਮੋਹਾਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ । ਕੁਲਵੰਤ ਸਿੰਘ ਪਿੰਡ ਮੌਲੀ ਬੈਦਵਾਨ ਵਿਖੇ  ਨਵੇਂ ਟਿਊਬਵੈੱਲ ਦੇ  ਕੰਮ ਦੀ ਸ਼ੁਰੂਆਤ ਕਰਨ ਲਈ ਪਿੰਡ ਪੁੱਜੇ ਸਨ,    ਕੁਲਵੰਤ ਸਿੰਘ ਨੇ ਕਿਹਾ ਕਿ  ਪੰਜਾਬ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦੀ ਗੱਲ ਹੋਵੇ, ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 26 ਹਜ਼ਾਰ ਪੋਸਟਾਂ ਨਵੀਂਆਂ ਕੱਢੀਆਂ  ਗਈਆਂ ਹਨ,  ਇਹ ਪਹਿਲੀ ਕਿਸ਼ਤ ਹੈ ਅਤੇ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਅਜਿਹੀ ਕਾਰਵਾਈ ਅਗਾਂਹ ਵੀ ਜਾਰੀ ਰਹੇਗੀ ।  ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ  ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿਸ ਤਰ੍ਹਾਂ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਲੋਕਾਂ ਨੂੰ ਇਹ ਕਿਹਾ ਗਿਆ ਸੀ ਕਿ ਹੱਸਦਾ ਵੱਸਦਾ ਪੰਜਾਬ ਹੋਵੇਗਾ, ਨਸ਼ਾ ਮੁਕਤ ਪੰਜਾਬ  ਅਤੇ ਕੁਰੱਪਸ਼ਨ ਨੂੰ ਸਹੀ ਮਾਅਨਿਆਂ ਵਿੱਚ ਖ਼ਤਮ ਕੀਤਾ ਜਾਵੇਗਾ।  ਇਨ੍ਹਾਂ ਸਭਨਾਂ ਗੱਲਾਂ ਅਤੇ ਸਭਨਾਂ ਦਿੱਤੀਆਂ ਗਰੰਟੀਆਂ ਨੂੰ ਅਮਲ ਵਿੱਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ  ।ਕੁਲਵੰਤ ਸਿੰਘ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਅਤੇ ਹੋਰਨਾਂ ਦੇ ਖਿਲਾਫ ਕੁਰੱਪਸ਼ਨ ਨੂੰ ਲੈ ਕੇ ਕੀਤੀ ਗਈ  ਕਾਰਵਾਈ ਸਭ ਦੇ ਸਾਹਮਣੇ ਹੈ  । ਜਿਨ੍ਹਾਂ ਕਾਂਗਰਸੀਆਂ ਨੇ ਪੰਜਾਬ ਵਿਚ ਕੁਰੱਪਸ਼ਨ ਦੀਆਂ ਹੱਦਾਂ ਟੱਪ ਦਿੱਤੀਆਂ ਸਨ । ਉਹ ਕਾਨੂੰਨ ਦੇ ਦਾਇਰੇ ਵਿੱਚ ਆ ਚੁੱਕੇ ਹਨ  । ਪੱਤਰਕਾਰਾਂ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੁਲਵੰਤ ਸਿੰਘ ਵਿਧਾਇਕ ਨੇ ਕਿਹਾ ਕਿ ਆਉਣ ਵਾਲੇ 10 ਤੋਂ 15 ਦਿਨਾਂ ਦੇ ਵਿੱਚ ਪੰਜਾਬ ਵਿੱਚ ਵੱਡੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਨੂੰ ਅੰਜਾਮ  ਦਿੱਤਾ ਜਾ ਰਿਹਾ ਹੈ  । 


ਕੁਲਵੰਤ ਸਿੰਘ ਨੇ ਕਿਹਾ ਕਿ ਅਜਿਹਾ ਨਹੀਂ ਹੋਵੇਗਾ ਕਿ  ਨਸ਼ਾ ਕਰਨ ਦੇ ਆਦੀ ਹੋ ਚੁੱਕੇ, ਬੱਚਿਆਂ ਨੂੰ ਜੇਲ੍ਹ ਚ ਸੁੱਟਿਆ ਜਾਵੇਗਾ, ਸਗੋਂ ਜਿਹੜੇ ਨਸ਼ਾ  ਸਪਲਾਈ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲ-ਦਲ ਵਿੱਚ ਧਕੇਲ ਰਹੇ ਹਨ, ਉਨ੍ਹਾਂ ਨੂੰ ਨੱਥ ਪਾਈ ਜਾਵੇਗੀ  । ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਨਹਿਰੀ ਪਾਣੀ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਤੇ ਇਲਾਕੇ ਦੇ ਲੋਕਾਂ ਦੀ ਇਹ ਮੰਗ ਜਲਦੀ ਪੂਰੀ ਹੋਣ ਜਾ ਰਹੀ ਹੈ  । ਅਤੇ ਇਲਾਕੇ ਦੀਆਂ ਦੋ ਸੜਕਾਂ ਦਾ ਨਿਰਮਾਣ ਕਾਰਜ ਆਉਂਦੇ ਕੁਝ ਦਿਨਾਂ ਵਿੱਚ ਹੀ ਸ਼ੁਰੂ ਹੋ ਜਾਵੇਗਾ  ।ਵਿਧਾਇਕ ਕੁਲਵੰਤ ਸਿੰਘ ਨੇ ਸਪੱਸ਼ਟ ਕਿਹਾ ਕਿ ਹੁਣ ਕੋਈ ਕਾਂਗਰਸੀ ਜਾਂ ਕੋਈ ਹੋਰ  ਦਾ ਨਹੀਂ ਹੈ ਸਗੋਂ ਸਾਰੇ ਇਕ ਹਨ ਅਤੇ  ਸਭਨਾਂ ਨੂੰ ਮਿਲ ਕੇ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਆਪੋ- ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ  । ਇਸ ਮੌਕੇ ਤੇ ਸਤਵਿੰਦਰ ਸਿੰਘ ਮਿੱਠੂ, ਗੱਬਰ ਮੌਲੀ  ,ਮਾਸਟਰ ਭੁਪਿੰਦਰ ਸਿੰਘ ਭਿੰਦਾ, ਮੱਖਣ ਕਜਹੇੜੀ ,

ਕੁਲਦੀਪ ਸਿੰਘ ਸਮਾਣਾ,  ਅਵਤਾਰ ਸਿੰਘ ਮੌਲੀ,ਆਰ. ਪੀ.ਸ਼ਰਮਾ, ਰਣਜੀਤ ਸਿੰਘ ਢਿੱਲੋਂ, ਅਰੁਣ ਗੋਇਲ, ਰਾਜੀਵ ਵਸ਼ਿਸ਼ਟ , ਅਕਵਿੰਦਰ ਸਿੰਘ ਗੋਸਲ,  ਤਰਲੋਚਨ ਸਿੰਘ ਮਟੌਰ, ਜਸਪਾਲ ਸਿੰਘ ਮਟੌਰ, ਸਮੇਤ ਵੱਡੀ ਗਿਣਤੀ ਵਿੱਚ ਮੌਲੀ ਵੈਦਵਾਨ ਨਿਵਾਸੀ ਹਾਜ਼ਰ ਸਨ  ,



No comments:


Wikipedia

Search results

Powered By Blogger