SBP GROUP

SBP GROUP

Search This Blog

Total Pageviews

Wednesday, June 7, 2023

ਸਰਕਾਰੀ ਕਾਲਜ, ਫੇਜ-6 ਵਿਖੇ ਆਯੋਜਿਤ ਕੀਤਾ ਗਿਆ ਰੁਜ਼ਗਾਰ ਮੇਲਾ

ਐਸ.ਏ.ਐਸ. ਨਗਰ 7 ਜੂਨ : ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ-ਕਮ-ਮਾਡਲ ਕੈਰੀਅਰ ਸੈਂਟਰ, ਐਸ.ਏ.ਐਸ ਨਗਰ ਵਲੋਂ ਪੀ.ਐਸ.ਡੀ.ਐਮ., ਐਸ.ਏ.ਐਸ. ਨਗਰ ਅਤੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਫੇਜ਼-6, ਐਸ.ਏ.ਐਸ. ਨਗਰ ਨਾਲ ਮਿਲ ਕੇ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਬੇਰੁਜਗਾਰ ਨੋਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ) ਸਰਕਾਰੀ ਕਾਲਜ, ਫੇਜ਼-6, ਐਸ.ਏ.ਐਸ. ਨਗਰ ਵਿਖੇ ਮੈਗਾ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 38 ਨਿਯੋਜਕਾਂ ਵਲੋਂ ਭਾਗ ਲਿਆ ਗਿਆ।  ਜਿਸ ਵਿੱਚ ਮੁੱਖ ਤੌਰ ਤੇ ਨਿੱਕ ਬੇਕਰਜ਼, ਏਅਰਟੈਲ, ਨਾਹਰ ਸਪੀਨਿੰਗ ਮਿਲਜ਼, ਊਸ਼ਾ ਯਾਰਨ, ਕੁਨੈਕਟ, ਟੈਲੀਪਰਫੋਰਮੈਂਸ, ਗਲੋਬ ਆਟੋਮੋਬਾਇਲਜ਼, ਡੀਟੀਨਸ ਟੈਕਨਾਲੋਜੀ ਪ੍ਰਾ: ਲਿਮ:, ਸੂਰਿਆ ਕੰਸਟਰਕਸਨ, ਭਾਰਤ ਪੇਅ, ਪੇਟੀਐਮ, ਐਲੀਨਾ ਆਟੋਮੋਬਾਇਲਜ਼, ਪੀ.ਐਂਡ ਐਮ. ਕਰੇਸੰਜ, ਜੁਬਲੀ ਗਰੁੱਪ, ਸਿੰਘ ਇੰਜੀ: ਆਦਿ  ਵਲੋਂ ਭਾਗ ਲਿਆ ਗਿਆ।


 ਇਸ ਰੁਜ਼ਗਾਰ ਮੇਲੇ ਵਿੱਚ ਪ੍ਰਾਰਥੀਆਂ ਲਈ ਆਈ.ਟੀ.ਸੈਕਟਰ ਨਾਲ ਸਬੰਧਿਤ ਜਿਵੇਂ ਪੀ.ਐਚ.ਪੀ. ਡਿਵੈਲਪਰ, ਕੰਪਿਊਟਰ ਆਪਰੇਸ਼ਨ ਅਫਸਰ, ਡਿਪਲੋਮਾ/ਡਿਗਰੀ (ਸਿਵਲ ਇੰਜੀ:), ਟੈਕਸਟਾਈਲ,  ਡਾਟਾ ਐਂਟਰੀ ਓਪਰੇਟਰ, ਅਕਾਊਂਟਸ ਮੈਨੇਜਰ, ਕਸਟਮਰ ਰਿਲੇਸ਼ਨਸ਼ਿਪ ਅਫਸਰ, ਐਗਜੈਗਟਿਵ ਅਫਸਰ, ਕਸਟਮਰ ਕੇਅਰ ਐਗਜੈਗਟਿਵ, ਸੀ.ਐਨ.ਸੀ.ਓਪਰੇਟਰ, ਟਰਨਰ, ਫਿਟਰ, ਇਲੈਕਟ੍ਰੀਸੀਅਨ, ਸੀ.ਐਨ.ਸੀ./ਵੀ.ਐਮ.ਸੀ. ਓਪਰੇਟਰ, ਸਰਵਿਸ ਇੰਜੀਨੀਅਰ, ਸਿਲਾਈ ਕਢਾਈ ਨਾਲ ਸਬੰਧਿਤ ਆਦਿ ਸੈਕਟਰਾਂ ਵਿੱਚ ਆਸਾਮੀਆਂ ਉਪਲਬੱਧ ਕਰਵਾਈਆਂ ਗਈਆਂ। ਜਿਸ ਵਿੱਚ ਮੈਟ੍ਰਿਕ, ਬਾਰਵੀਂ, ਆਈ.ਟੀ.ਆਈ./ਡਿਪਲੋਮਾ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ  ਪਾਸ ਪ੍ਰਾਰਥੀਆਂ ਵਲੋਂ  ਭਾਗ ਲਿਆ ਗਿਆ। ਇਸ ਰੁਜ਼ਗਾਰ ਮੇਲੇ ਵਿੱਚ ਕੁੱਲ 1000 ਦੇ ਕਰੀਬ ਪ੍ਰਾਰਥੀਆਂ ਨੇ ਭਾਗ ਲਿਆ ਜਿਨ੍ਹਾਂ ਦੀ ਮੌਕੇ ਤੇ ਮੌਜੂਦ ਨਿਯੋਜਕਾਂ ਕੋਲ ਇੰਟਰਵਿਊ ਕਰਵਾਈ ਗਈ। ਇਸ ਵਿੱਚ ਕੁੱਲ 185 ਪ੍ਰਾਰਥੀਆਂ ਦੀ ਮੌਕੇ ਤੇ ਚੌਣ ਕੀਤੀ ਗਈ ਅਤੇ 657 ਪ੍ਰਾਰਥੀਆਂ ਦੀ ਦੂਜੇ ਰਾਊਂਡ ਲਈ ਸਿਲੈਕਸ਼ਨ ਕੀਤੀ ਗਈ। ਇਸ ਰੁਜ਼ਗਾਰ ਮੇਲੇ ਵਿੱਚ ਡੀ.ਬੀ.ਈ.ਈ. ਦੇ ਮੁੱਖ ਕਾਰਜਕਾਰੀ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਅਮਿਤ ਬੈਂਬੀ ਪੀ.ਸੀ.ਐਸ. ਅਤੇ ਸ੍ਰੀ ਡੈਵੀ ਗੋਇਲ ਆਈ.ਏ.ਐਸ. (ਅੰਡਰ ਟ੍ਰੇਨਿੰਗ ਅਸਿਸਟੈਂਟ ਕਮਿਸ਼ਨਰ) ਵਲੋਂ ਵਿਸੇਸ਼ ਤੌਰ ਤੇ ਸ਼ਿਰਕਤ ਕਰਕੇ ਰੋਜ਼ਗਾਰ ਮੇਲੇ ਦਾ ਜਾਇਜਾ ਲਿਆ ਗਿਆ।  ਇਸ ਰੋਜ਼ਗਾਰ ਮੇਲੇ ਵਿੱਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦਾ ਸਟਾਫ ਸਮੇਤ ਟੀ.ਪੀ.ਓਜ਼, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਸ੍ਰੀਮਤੀ ਮੀਨਾਕਸ਼ੀ ਗੋਇਲ, ਰੋਜ਼ਗਾਰ ਅਫਸਰ ਸ੍ਰੀ ਹਰਪ੍ਰੀਤ ਸਿੱਧੂ ਆਪਣੇ ਸਟਾਫ ਸਮੇਤ ਹਾਜ਼ਰ ਰਹੇ। 

ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ. ਦੇ ਮੁੱਖ ਕਾਰਜਕਾਰੀ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਅਮਿਤ ਬੈਂਬੀ ਪੀ.ਸੀ.ਐਸ. ਵਲੋਂ ਦੱਸਿਆ ਗਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ ਪ੍ਰਾਰਥੀਆਂ ਦੀ  ਮੌਕੇ ਤੇ ਇੰਟਰਵਿਉ ਕਰਵਾਈ ਗਈ  ਅਤੇ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਗਏ ਅਤੇ ਅੱਗੇ ਤੋਂ ਵੀ ਅਜਿਹੇ ਰੁਜ਼ਗਾਰ ਮੇਲਿਆਂ ਦਾ ਆਯੋਜਨ ਕਰਕੇ ਵੱਧ ਤੋਂ ਵੱਧ ਪ੍ਰਾਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾਣਗੇ।  ਉਨ੍ਹਾਂ ਅੱਗੇ ਦੱਸਿਆ ਕਿ ਡੀ.ਬੀ.ਈ.ਈ. ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਜੀ ਦੇ ਆਦੇਸ਼ਾਂ ਤਹਿਤ ਹਰ ਹਫਤੇ ਦੇ ਵੀਰਵਾਰ (ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ ਜਾਂ ਬਾਅਦ) ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ।

No comments:


Wikipedia

Search results

Powered By Blogger