Wednesday, June 1, 2022

SBP ਗਰੁੱਪ ਨੂੰ ਪੰਜਾਬ ਦੇ ਰੇਪੀਉਟੇਡ ਰੇਸੀਡੈਂਸ਼ਿਅਲ ਡਿਵੈਲਪਰ ਦਾ ਖਿਤਾਬ ਮਿਲਿਆ ।

 ਐਸ.ਏ.ਐਸ.ਨਗਰ 01 ਜੂਨ :  ਹਾਲ ਹੀ ਵਿੱਚ ਮਾਈ ਐਫਐਮ ਨੇ ਟ੍ਰਾਈਸਿਟੀ ਦੇ ਉੱਦਮੀਆਂ ਲਈ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ਵਿੱਚ ਇੱਕ ਅਵਾਰਡ ਸ਼ੋਅ ਦਾ ਆਯੋਜਨ ਕੀਤਾ ਜਿਸ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਉੱਦਮੀਆਂ ਨੂੰ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਦੀ ਨੰਬਰ 1 ਹਾਊਸਿੰਗ ਕੰਪਨੀ ਅਤੇ ਟ੍ਰਾਈਸਿਟੀ ਦੇ ਮਸ਼ਹੂਰ ਬਿਲਡਰ ਐੱਸ.ਬੀ.ਪੀ. ਗਰੁੱਪ ਨੂੰ ਪੰਜਾਬ ਦੇ ਰੇਪੀਉਟੇਡ ਰੇਸੀਡੈਂਸ਼ਿਅਲ ਡਿਵੈਲਪਰ ਦਾ ਖਿਤਾਬ ਦਿੱਤਾ ਗਿਆ। ਇਹ ਖਿਤਾਬ ਕੰਪਨੀ ਦੇ ਪ੍ਰੈਸੀਡੈਂਟ  ਅਤੇ ਬਿਜ਼ਨਸ ਹੈੱਡ ਰਮਨ ਸਿੰਗਲਾ ਨੂੰ ਮਸ਼ਹੂਰ ਅਭਿਨੇਤਰੀ ਸ਼ਮਿਤਾ ਸ਼ੈਟੀ ਨੇ ਦਿੱਤਾ। 


ਰਮਨ ਸਿੰਗਲਾ ਜੀ ਨਾਲ ਗੱਲਬਾਤ ਕਰਨ 'ਤੇ ਉਹਨਾਂ ਨੇ ਦੱਸਿਆ ਕਿ ਇਹ ਖਿਤਾਬ ਉਹਨਾਂ ਦੀ ਕੰਪਨੀ ਲਈ ਬਹੁਤ ਮਹੱਤਵਪੂਰਨ ਹੈ, ਨਾਲ ਹੀ ਉਹਨਾਂ ਨੇ ਆਪਣੇ ਸਾਰੇ ਗਾਹਕਾਂ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਦੇ ਭਰੋਸੇ ਸਦਕਾ ਹੀ ਕੰਪਨੀ ਨੇ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ, ਉਨ੍ਹਾਂ ਨੇ  ਦੱਸਿਆ ਕਿ ਕੰਪਨੀ ਹੁਣ ਤੱਕ 8500 ਤੋਂ ਵੱਧ ਘਰਾਂ ਦੀ ਡਿਲਿਵਰੀ ਕਰ ਚੁੱਕੀ ਹੈ। ਅਤੇ ਇਹ ਵੀ ਦੱਸਿਆ ਕਿ ਕੰਪਨੀ ਹਮੇਸ਼ਾ ਆਪਣੇ ਗਾਹਕਾਂ ਦੀ ਸੰਤੁਸ਼ਟੀ ਲਈ ਕੰਮ ਕਰਦੀ  ਰਹੀ ਹੈ।-

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger