ਐਸ.ਏ.ਐਸ ਨਗਰ 15 ਜੁਲਾਈ : ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਸ਼੍ਰੀ ਅਮਿਤ ਤਲਵਾੜ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 10 ਨਵ-ਨਿਯੁਕਤ ਸਿਖਲਾਈ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ । ਇਸ ਮੌਕੇ ਉਨ੍ਹਾਂ ਨਵ-ਨਿਯੁਕਤ ਪਟਵਾਰੀਆਂ ਨੂੰ ਸੁੱਭ ਕਾਮਨਾਵਾਂ ਦਿੱਤੀਆਂ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਂਣ ਲਈ ਪ੍ਰੇਰਿਤ ਕੀਤਾ ।
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ
ਜਿਲ੍ਹਾ ਮਾਲ ਅਫ਼ਸਰ ਸ੍ਰੀ ਪ੍ਰਦੀਪ ਬੈਂਸ ਨੇ ਦੱਸਿਆ ਡਿਪਟੀ ਕਮਿਸ਼ਨਰ ਵੱਲੋਂ ਨਵ-ਨਿਯੁਕਤ
ਸਿਖਲਾਈ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਪਦੇ ਹੋਏ ਖੁਸ਼ੀ ਜਾਹਰ ਕੀਤੀ ਅਤੇ ਨਵੇਂ ਭਰਤੀ
ਹੋਏ ਪਟਵਾਰੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਦੱਸਿਆ ਕਿ ਸ੍ਰੀ ਤਲਵਾੜ ਨੇ ਕਿਹਾ ਕਿ ਉਹ
ਪੂਰਨ ਆਸ ਕਰਦੇ ਹਨ ਕਿ ਸਿਖਲਾਈ ਪਟਵਾਰੀ ਆਪਣੀ ਡਿਊਟੀ ਪ੍ਰਤੀ ਸਮਰਪਿਤ ਹੋ ਕੇ ਫੀਲਡ ਵਿੱਚ
ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਵਚਨਬੱਧਤਾ ਨਾਲ ਯਤਨਸ਼ੀਲ
ਰਹਿਣਗੇ ।
ਉਨ੍ਹਾਂ ਕਿਹਾ ਕਿ ਪਟਵਾਰੀ ਦੀ ਅਸਾਮੀ ਲੋਕਾਂ ਤੇ ਸਰਕਾਰ ਦਰਮਿਆਨ ਪੁਲ
ਦਾ ਕੰਮ ਕਰਦੀ ਹੈ । ਇਸ ਦੌਰਾਨ ਉਨ੍ਹਾਂ ਨਵੇ ਪਟਵਾਰੀਆਂ ਨੂੰ ਮਿਹਨਤ ਸਦਕਾ ਹੋਰ ਤਰੱਕੀ
ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ।
ਇਸ ਮੌਕੇ ਜਗਪ੍ਰੀਤ ਸਿੰਘ ਐਨ.ਐਸ.ਕੇ, ਹਰਵਿੰਦਰ ਕੋਹਲੀ ਕਾਨੂੰਗੋ, ਖਰੜ੍ਹ, ਅਨੀਸ਼ ਗਰਗ ਡੀ.ਐਸ.ਐਮ ਮੋਹਾਲੀ, ਤੋਂ ਇਲਾਵਾ ਸਿਖਲਾਈ ਪਟਵਾਰੀ ਹਾਜ਼ਰ ਸਨ ।


No comments:
Post a Comment