Friday, July 15, 2022

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੀਤੀ ਗਈ ਰੀਵਿਊ ਮੀਟਿੰਗ

ਐਸ.ਏ.ਐਸ ਨਗਰ 15 ਜੁਲਾਈ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਹੈੱਡ ਟੀਚਰਜ਼ ਦੀ ਰਿਵਿਊ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਸੁਸ਼ੀਲ ਨਾਥ ਦੀ ਪ੍ਰਧਾਨਗੀ ਵਿੱਚ ਸੋਹਾਣਾ ਦੇ ਰਤਨ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਕਾਨਫਰੰਸ ਹਾਲ ਵਿੱਚ ਹੋਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਨੇ ਸਮੂਹ ਸੈਂਟਰ ਹੈੱਡ ਟੀਚਰਜ਼ ਨੂੰ ਸੰਬੋਧਨ ਕਰਦਿਆਂ ਕਿਹਾ ਜ਼ਿਲ੍ਹੇ ਵਿੱਚ ਨਵੇਂ ਦਾਖ਼ਲਿਆਂ ਨੂੰ ਜਾਰੀ ਰੱਖਿਆ ਜਾਵੇ ਕਿਉਂਕਿ ਸਾਡੇ ਜ਼ਿਲ੍ਹੇ ਵਿੱਚ ਨਵੇਂ ਈਟੀਟੀ ਅਧਿਆਪਕ ਵੀ ਜੁਆਇੰਨ ਹੋ ਗਏ ਹਨ।




ਇਸ ਦੌਰਾਨ ਉਹਨਾਂ ਨੇ ਸਟੇਟ ਪੱਧਰੀ ਮੀਟਿੰਗ ਜੋ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪਰਦੀਪ ਅਗਰਵਾਲ ਨਾਲ ਹੋਈ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਸੁਰਜੀਤ ਕੌਰ ਨੇ ਬੱਚਿਆਂ ਦੇ ਦਾਖ਼ਲੇ ਪਿਛਲੇ ਸੈਸ਼ਨ ਨਾਲੋਂ ਘੱਟਣ ਸੰਬੰਧੀ ਸਾਰਿਆਂ ਨਾਲ਼ ਕਾਰਨ ਜਾਣਕੇ ਇਸ ਸੰਬੰਧੀ ਹੋਰ ਵਾਧੇ ਲਈ ਉਪਰਾਲੇ ਕਰਨ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਜ਼ਿਲ੍ਹਾ ਕੋਆਰਡੀਨੇਟਰ ਖੁਸ਼ਪ੍ਰੀਤ ਸਿੰਘ ਨੇ ਬੱਚਿਆਂ ਦੇ ਦਾਖ਼ਲੇ ਦੀ ਗਿਣਤੀ ਸਕੂਲ ਕਲੱਸਟਰ ਮੁਖੀਆਂ ਨਾਲ਼ ਸਾਂਝੀ ਕੀਤੀ ਗਈ। ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਵਰਿੰਦਰਪਾਲ ਸਿੰਘ ਅਤੇ ਜੇ ਈ ਕਮਲਜੀਤ ਸਿੰਘ ਨੇ ਸਿਵਲ ਵਰਕਸ ਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਵੱਖ ਵੱਖ ਬਲਾਕਾਂ ਦੇ ਬੀਪੀਈਓਜ਼ ਨੀਨਾ ਰਾਣੀ, ਕਮਲਜੀਤ ਸਿੰਘ, ਗੁਰਮੀਤ ਕੌਰ ਅਤੇ ਸਤਿੰਦਰ ਸਿੰਘ ਤੋਂ ਇਲਾਵਾ ਟੀਮ ਮੋਹਾਲੀ ਰਾਜਿੰਦਰ ਸਿੰਘ, ਦੀਪਿਕਾ, ਸੁਖਵੰਤ ਕੌਰ, ਅਰਵਿੰਦ ਕੌਰ,ਗੁਰਪ੍ਰੀਤ ਸਿੰਘ,ਮੰਗਤ ਰਾਮ ਅਤੇ ਸਮੂਹ ਕਲੱਸਟਰ ਸਕੂਲ ਮੁਖੀ ਹਾਜ਼ਰ ਸਨ।



No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger