ਬਿਲਡਰ ਦੇ ਨਾਲ ਪਿਛਲੇ 5 ਸਾਲਾਂ ਤੋਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਥੋਂ ਵਸਨੀਕ ਸੈਂਕੜੇ ਵਾਰ ‘ਬਾਜਵਾ ਡਿਵੈੱਲਪਰ ਲਿਮਿਟਿਡ’ ਦੇ ਦਫਤਰ ਵਿੱਚ ਲਗਾਤਾਰ ਚੱਕਰ ਤੇ ਚੱਕਰ ਲਾ ਰਹੇ ਹਨ। ਬਿਲਡਰ ਜਾਂ ਉਸ ਦਾ ਕੋਈ ਵੀ ਅਧਿਕਾਰੀ ਗੱਲ ਸੁਨਣ ਨੂੰ ਤਿਆਰ ਨਹੀਂ ਹੁੰਦਾ। ਬੱਸ ਹਰ ਵਾਰ ਝੂਠੇ ਲਾਰੇ ਤੇ ਪਰੇਸ਼ਾਨੀ ਹੀ ਪੱਲੇ ਪੈ ਰਹੀ ਹੈ।
ਰੈਜ਼ੀਡੈਂਟਸ ਵੈੱਲਫੇਅਰ ਐਸੋਸਿਏਸ਼ਨ ਸੈਕਟਰ 123, ਮਾਰਚ/ਅਪ੍ਰੈਲ 2017 ਵਿੱਚ ਹੋਂਦ ਵਿੱਚ ਆਈ ਅਤੇ ਲਗਾਤਾਰ 5 ਸਾਲਾਂ ਤੋਂ ਸੁਸਾਇਟੀ ਦੀ ਸੇਵਾ ਕਰ ਰਹੀ ਹੈ। ਬਾਜਵਾ ਡਿਵੈੱਲਪਰ ਨਾਲ ਅਣਗਿਣਤ ਮੀਟਿੰਗਾਂ, ਰੋਸ ਮੁਜ਼ਾਹਰੇ ਅਤੇ ਦਫਤਰ ਦਾ ਘਿਰਾਓ ਕਰਣ ਦੇ ਬਾਵਜੂਦ ਵੀ ਇਸ ਦੇ ਕੰਨਾਂ ਤੇ ਜੂੰ ਵੀ ਨਹੀਂ ਸਰਕੀ।
ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਇਸ ਸੈਕਟਰ ਵੱਲ ਵੀ ਧਿਆਨ ਦਿੱਤਾ ਜਾਵੇ ਅਤੇ ਡਿਵੈਲਪਰ ਨੂੰ ਬਾਕੀ ਰਹਿੰਦੇ ਕੰਮ ਪੂਰੇ ਕਰਵਾਉਣ ਲਈ ਸਖ਼ਤ ਹਿਦਾਇਤਾਂ ਦਿੱਤੀਆਂ ਜਾਣ।
ਸਾਰੇ ਸੈਕਟਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪਾਂ ਦੀ ਸਫਾਈ ਕਰਵਾਈ ਜਾਵੇ ਜਿੱਥੇ ਪਾਈਪਾਂ ਨਹੀਂ ਪਾਈਆਂ ਗਈਆਂ ਉਥੇ ਕੰਮ ਪੂਰਾ ਕਰਵਾਉਣ ਲਈ ਵੀ ਹਿਦਾਇਤਾਂ ਜਾਰੀ ਕੀਤੀਆਂ ਜਾਣ। ਧੰਨਵਾਦ ਸਹਿਤ: ਰੈਜੀਡੈਂਟਸ ਵੈੱਲਫੇਅਰ ਐਸੋਸਿਏਸ਼ਨ, ਸੈਕਟਰ 123, ਨਿਊ ਸੰਨੀ ਇੰਨਕਲੇਵ, ਖਰੜ।
Menu Footer Widget
Tuesday, July 19, 2022
ਸੈਕਟਰ 123,ਨਿਊ ਸੰਨੀ ਇੰਨਕਲੇਵ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਦਾ ਬੁਰਾ ਹਾਲ
Subscribe to:
Post Comments (Atom)
SBP GROUP
Search This Blog
Total Pageviews
Wikipedia
Search results
.jpeg)

No comments:
Post a Comment