Tuesday, July 19, 2022

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਸਵੈ ਰੋਜਗਾਰ ਕੈਂਪ ਦਾ ਆਯੋਜਨ

ਐਸ.ਏ.ਐਸ.ਨਗਰ 18 ਜੁਲਾਈ : ਜਿਲ੍ਹੇ ਦੇ ਬੇਰੁਜਗਾਰ ਪ੍ਰਰਾਥੀਆਂ ਨੂੰ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵੱਲੋਂ ਬੀ.ਡੀ.ਪੀ.ਓ ਦਫਤਰ ਡੇਰਾਬੱਸੀ ਵਿਖੇ 21 ਜੁਲਾਈ ਨੂੰ ਸਵੈ ਰੋਜਗਾਰ ਕੈਂਪ ਦਾ ਆਯੋਜਨ ਕੀਤਾ ਜਾਣਾ ਹੈ। ਉਕਤ ਕੈਂਪ ਦੋਰਾਨ ਪ੍ਰਾਰਥੀਆਂ ਨੂੰ ਵਿਕਰੀ ਰਿਟੇਲ ਵੈਨਚਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਰਾਜ ਭਰ ਵਿੱਚ ਸੈਟ-ਅੱਪ ਕੀਤੇ ਜਾ ਰਹੇ ਈ ਵਾਹਨ ਸੁਵਿਧਾ ਕੇਂਦਰਾਂ ਅਤੇ ਜੀ.ਐਮ.ਡੀ.ਆਈ.ਸੀ ਦੀ ਸਵੈ-ਰੋਜਗਾਰ ਸਕੀਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ।




 ਵਧੇਰੇ ਜਾਣਕਾਰੀ ਦਿੰਦਿਆਂ ਮੀਨਕਸ਼ੀ ਗੋਇਲ, ਡਿਪਟੀ ਡਾਇਰੈਕਟਰ ਵਲੋਂ ਦੱਸਿਆ ਗਿਆ ਕਿ ਵਿਕਰੀ ਕੰਪਨੀ ਦੁਆਰਾ ਈ-ਵਾਹਨ ਕੇਂਦਰ ਖੋਲੇ ਜਾਣਗੇ ਜਿਨ੍ਹਾ ਵਿੱਚ ਆਨਲਾਇਨ ਪ੍ਰਦੂਸ਼ਨ ਚੈਕ, ਆਟੋਬੀਮਾ, ਫਾਸਟੈਗ, ਡਰਾਇਵਰ ਆਨ ਕਾਲ ਆਦਿ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ 50-50 ਪ੍ਰਤੀਸ਼ਤ ਨਿਵੇਸ਼ ਅਤੇ ਲਾਭ ਮਾਡਲ ਤਹਿਤ ਇਹ ਕੇਂਦਰ ਸਥਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆਂ ਕਿ ਉਕਤ ਕੇਂਦਰ ਦੀ ਫ੍ਰੈਂਚਾਇਜੀ ਲਈ ਸਿਰਫ 18-35 ਸਾਲ ਦੇ ਯੂਵਕ ਜੋ ਕਿ 12ਵੀਂ, ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾਂ ਜਾ ਡਿਗਰੀਧਾਰਕ ਹੋਣ, ਕੈਂਪ ਦੋਰਾਨ ਅਪਲਾਈ ਕਰ ਸਕਦੇ ਹਨ। ਡੀ.ਬੀ.ਈ.ਈ ਦੇ ਅਧਿਕਾਰੀਆਂ ਵੱਲੋਂ ਨੋਜਵਾਨਾਂ ਨੂੰ ਇਸ ਅਵਸਰ ਦਾ ਲਾਭ ਉਠਾਉਣ ਲਈ ਉਕਤ ਕੈਂਪ ਵਿੱਚ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਾਰਥੀ ਵਧੇਰ ਜਾਣਕਾਰੀ ਲਈ ਡੀ.ਬੀ.ਈ.ਈ ਦੇ ਹੈਲਪਲਾਇਨ ਨੰ 7814259210 ਤੇ ਸੰਪਰਕ ਕਰ ਸਕਦੇ ਹਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger