ਬਾਦਲਾਂ ਪੰਜਾਬ, ਪੰਥ ਦਾ ਨਾ ਵਰਨਣਯੋਗ ਨੁਕਸਾਨ ਕੀਤਾ –ਰਵੀਇੰਦਰ ਸਿੰਘ
ਚੰਡੀਗੜ 30 ਜੁਲਾਈ : ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਸਿੰਘ ਬਾਦਲ ਪਰਿਵਾਰ ਨੂੰ ਸਲਾਹ ਦਿਤੀ ਹੈ ਕਿ ਹੁਣ ਉਹ ਸਿਆਸਤ ਤੋਂ ਸੰਨਿਆਸ ਲੈ ਕੇ ਆਪਣੇ ਵਪਾਰ ਵੱਲ ਧਿਆਨ ਦੇਣ ਤੇ ਨਿੱਤ-ਨੇਮ ਕਰਕੇ ਜਿੰਦਗੀ ਬਸਰ ਕਰਨ ।ਉਨਾ ਬਾਦਲਾਂ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਭ ਤੋਂ ਜਿਆਦਾ ਸਮਾਂ ,ਸਿਆਸਤ ਤੇ ਸਤਾ ਦਾ ਅਨੰਦ ਉਹ ਮਾਣ ਚੁੱਕੇ ਹਨ । ਪਰ ਉਨਾ ਦੀ ਸਿਆਸੀ ਹਵਸ ਪੂਰੀ ਨਹੀ ਹੋ ਰਹੀ ਤੇ ਨਾ ਹੀ ਮੁਕੰਮਲ ਸੰਤੁਸ਼ਟੀ ਮਿਲ ਸਕਦੀ ਹੈ।ਸਾਬਕਾ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਤੇ ਪੰਥ ਦੇ ਭਲੇ ਲਈ ਬਾਦਲਾਂ ਦਾ ਖਹਿੜਾ ਛੱਡਣ ਤਾਂ ਜੋ ਸੂਬੇ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ ।
ਰਵੀਇੰਦਰ ਸਿੰਘ ਨੇ ਸੱਦਾ ਦਿਤਾ ਕਿ ਪੰਥ ਦੇ ਨੇਤਾ ਅਕਾਲੀ ਦਲ 1920 ਨੂੰ ਸਹਿਯੋਗ ਦੇਣ ।ਉਨਾ ਵਾਅਦਾ ਕੀਤਾ ਕਿ ਕੌਮ ਦੀ ਭਲਾਈ ਵਾਸਤੇ ਜਿਹੜੇ ਵੀ ਅਕਾਲ਼ੀ ਵਰਕਰ ਤੇ ਨੇਤਾ ਪਾਰਟੀ ਦੀਆਂ ਨੀਤੀਆਂ ਚ ਵਿਸ਼ਵਾਸ਼ ਰੱਖਦੇ ਹਨ , ਉਨਾ ਦਾ ਸਹਿਯੋਗ ਲਿਆ ਤੇ ਪੂਰਾ ਮਾਨ-ਸਨਮਾਨ ਕੀਤਾ ਜਵੇਗਾ ।ਇਸ ਵੇਲੇ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਲੀਡਰਸ਼ਿਪ ਦੀ ਜਰੂਰਤ ਹੈ ਜੋ ਕੌੰਮੀ, ਪੰਜਾਬ ਤੇ ਪੰਥਕ ਮੱਸਲੇ ਹੱਲ ਕਰਨ ਦੀ ਸਮਰਥਾ ਰੱਖਦੀ ਹੋਵੇ ।ਬਾਦਲਾਂ ਸਿੱਖ ਸੰਸਥਾਵਾਂ ਦੀਆਂ ਮਹਾਨ ਪ੍ਰੰਪਰਾਵਾਂ ਦਾ ਘਾਣ ਕਰਦਿਆਂ , ਇੰਨਾ ਨੂੰ ਆਪਣੇ ਪਰਿਵਾਰ ਤੱਕ ਹੀ ਸੀਮਤ ਕੀਤਾ ਹੋਇਆ ਹੈ ।ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੂੰ ਪੰਜਾਬ ਦੀਆਂ ਮੁਸ਼ਕਲਾਂ ਨਾਲ ਕੋਈ ਤੇਹ ਮੋਹ ਨਹੀ । ਉਹ ਸਿਰਫ ਲੁੱਟਣ ਤੇ ਸੂਬੇ ਨੂੰ ਆਰਥਕ, ਸਮਾਜਕ,ਰਾਜ਼ਨੀਤਿਕ ਤੇ ਧਾਰਮਿਕ ਨੁਕਸਾਨ ਪਹੁੰਚਾਉਣ ਤੱਕ ਹੀ ਸੀਮਤ ਹਨ ।ਉਨਾ ਕਿਹਾ ਕਿ ਬਾਦਲ ਤਾਂ ਗੁਰੂੁ ਸਾਹਿਬ ਦੇ ਦੋਖੀਆਂ ਨਾਲ ਰਲੇ ਹਨ ਜਿੰਨਾ ਬੇਅਦਬੀਆਂ ਕੀਤੀਆਂ ਸਨ , ਜੋ ਆਪਣੇ ਇਸ਼ਟ ਦਾ ਨਹੀ ਬਣਿਆ ,ਉਸ ਕੋਲੋਂ ਕੋਈ ਆਸ ਨਹੀ ਰੱਖੀ ਜਾ ਸਕਦੀ ।ਇਸ ਲਈ ਪੰਜਾਬੀਆਂ ਦੇ ਭਲੇ ਵਾਸਤੇ ਜੂਝਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹ ਤੇ ਲਿਆਉਣਾ ਸੂਬੇ ਦੇ ਹਿਤਾਂ ਵਿਚ ਹੈ।
No comments:
Post a Comment