ਮੋਹਾਲੀ 18 ਅਗਸਤ : ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜ਼ੇਸ਼ਨ (ਪੀ.,ਪੀ.ਐਸ.ਓ.) ਪੰਜਾਬ ਸਰਕਾਰ ਵੱਲੋਂ 1990 ਵਿੱਚ ਐਫੀਲੀਏਟਿਡ ਸਕੂਲਾਂ ਦੀ ਰੱਦ ਕੀਤੀ ਐਸੋਸੀਏਸ਼ਨ ਬਹਾਲ ਕਰਨ ਲਈ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਕੇ ਗੁਹਾਰ ਲਾਈ ਗਈ । ਅਜ ਇਥੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿ ਰੱਦ ਕੀਤੇ ਗਏ ਐਸੋਸੀਏਸ਼ਨ ਸਕੂਲਾਂ ਨੂੰ ਸਾਲ 2011 ਵਿੱਚ ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਦੇ ਉਨਾਂ ਸਕੂਲਾਂ ਨੂੰ ਐਸੋਸੀਏਟਿਡ ਦਾ ਦਰਜ਼ਾ ਦਿੱਤਾ ਗਿਆ ਸੀ, ਜੋ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ,ਮੁਹਾਲੀ ਦੀਆਂ ਐਫੀਲੀਏਸ਼ਨ ਲੈਣ ਦੀ ਲਈ ਸਖਤ, ਕਠੋਰ ਸ਼ਰਤਾਂ ਪੂਰੀਆਂ ਨਹੀਂ ਕਰ ਸਕਦੇ ਸਨ। ਉਨਾਂ ਦੱਸਿਆ ਕਿ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇਨਾਂ ਸਕੂਲਾਂ ਵਿੱਚ ਗਰੀਬ ਮਾਪਿਆਂ ਦੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ ਜੋ ਮਹਿੰਗੇ ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਅਤੇ ਭਾਰੀ ਦਾਖ਼ਲੇ ਨਹੀਂ ਭਰ ਸਕਦੇ ਜਿਵੇ ਕਿ ਛੋਟੇ ਕਿਸਾਨ, ਦੁਕਾਨਦਾਰ, ਮਜਦੂਰੀ ਕਰਨ ਵਾਲੇ ਲੋਕਾਂ ਦੇ ਬੱਚੇ ਇਨਾਂ ਸਕੂਲਾਂ ਵਿੱਚ ਪੜਦੇ ਹਨ।
ਸ੍ਰੀ ਤੇਜਪਾਲ ਨੇ ਕਿਹਾ ਕਿ ਇਨਾਂ ਸਕੂਲਾਂ ਦੀ ਹੋਂਦ ਪਿਛਲੇ 40-45 ਸਾਲਾਂ
ਤੋਂ ਹੈ ਅਤੇ ਸਿੱਖਿਆ ਖੇਤਰ ਵਿੱਚ ਯੋਗਦਾਨ ਪਾ ਰਹੇ ਹਨ। ਇਹ ਸਕੂਲ 8ਵੀਂ ਸ਼੍ਰੇਣੀ ਤੱਕ
੍ਰ.ਆਰ.ਟੀ ਐਕਟ 2009 ਦੇ ਤਹਿਤ ਜਿਲਾ ਸਿੱਖਿਆ ਅਫ਼ਸਰ ( ਐਲੀਮੈਟਰੀ ਸਿੱਖਿਆ) ਤੋਂ ਮਾਨਤਾ
ਪ੍ਰਾਪਤ ਹਨ। 9ਵੀਂ ਸ਼੍ਰੇਣੀ ਤੋਂ 12ਵੀਂ ਸ਼੍ਰੇਣੀ ਜਾਂ 9ਵੀਂ ਤੋਂ 10ਵੀਂ ਸ਼੍ਰੇਣੀ ਤੱਕ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਫੀਲੀਏਟਿਡ ਹਨ।
ਫੋਟੇ ਤੇਜਪਾਲ ਸਿੰਘ ਸਕੱਤਰ ਜਨਰਲ ਪੀਪੀਐਸਓ
No comments:
Post a Comment