ਮੋਹਾਲੀ, 04 ਅਗਸਤ : ਅੱਜ ਵੇਰਕਾ ਪਲਾਂਟ ਫੇਸ 6 ਐੱਸ.ਏ.ਐੱਸ ਨਗਰ ਦਾ ਦੌਰਾ ਕੀਤਾ ਗਿਆ ।ਕੁਲਵੰਤ ਸਿੰਘ ਦੌਰੇ ਦੌਰਾਨ ਪਲਾਂਟ ਦੇ ਵੱਖ- ਵੱਖ ਹਿੱਸਿਆਂ ਵਿਚ ਗਏ ਅਤੇ ਪਲਾਂਟ ਦੇ ਕੰਮ ਕਾਜ ਦਾ ਜਾੲਿਜ਼ਾ ਲਿਅਾ ।ਪਲਾਂਟ ਦੇ ਪ੍ਰਬੰਧਕਾਂ ਤੋਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਪੁੱਛਿਆ ਗਿਆ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਜਿਵੇਂ ਕਿ ਰੈਗੂਲਰ ਸਟਾਫ਼ ਦੀ ਘਾਟ ਨੂੰ ਪੂਰਾ ਕਰਨਾ ਦਾ ਮੁੱਦਾ ਸਰਕਾਰ ਪਾਸ ਉਠਾਇਆ ਜਾਵੇਗਾ ਤਾਂ ਜੋ ਪਲਾਂਟ ਦਾ ਕੰਮ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਸਕੇ ।ਇਸ ਦੇ ਨਾਲ -ਨਾਲ ਹਰ ਪ੍ਰਕਾਰ ਦੀਆਂ ਮੁਸ਼ਕਿਲਾਂ ਨੂੰ ਪੱਕੇ ਤੌਰ ਤੇ ਹੱਲ ਕੀਤਾ ਜਾਵੇਗਾ
ਵਿਧਾਇਕ ਮੋਹਾਲੀ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਪੂਰਾ ਕੰਮ ਪੂਰੀ ਹੀ ਬੜੀ ਹੀ ਸ਼ਿੱਦਤ ਨਾਲ ਅਤੇ ਸਾਫ਼ ਸੁਥਰੇ ਢੰਗ ਨਾਲ ਕੀਤਾ ਜਾ ਰਿਹਾ ਹੈ । ਅਤੇ ਪਲਾਂਟ ਦੇ ਵਿੱਚ ਪੱਕੀ ਭਰਤੀ ਮੇਰੇ ਲਈ ਮੁੱਖ ਮੰਤਰੀ- ਭਗਵੰਤ ਸਿੰਘ ਮਾਨ ਹੁਰਾਂ ਨਾਲ ਗੱਲ ਕਰਨਗੇ ਅਤੇ ਵੇਰਕਾ ਮਿਲਕ ਪਲਾਂਟ ਦੀਆਂ ਹੋਰ ਮੰਗਾਂ ਸਬੰਧੀ ਵੀ ਵਿਸਥਾਰਤ ਰਿਪੋਰਟ ਮੁੱਖ ਮੰਤਰੀ ਅੱਗੇ ਜਲਦੀ ਹੀ ਰੱਖਣਗੇ । ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਦੇ ਸਰਕਾਰ ਆਪ ਸਰਕਾਰ ਦੇ ਹੋਂਦ ਵਿੱਚ ਆਉਂਦਿਆਂ ਹੀ ਸਾਰੇ ਵਿਧਾਇਕਾਂ ਵੱਲੋਂ ਆਪੋ ਆਪਣੇ ਹਲਕਿਆਂ ਦੇ ਵਿਚ ਲੋਕਾਂ ਨਾਲ ਰਾਬਤਾ ਵੱਡੇ ਪੱਧਰ ਤੇ ਜਾਰੀ ਹੈ ਅਤੇ ਮੁਹਾਲੀ ਦੇ ਵਿੱਚ ਵੀ ਉਹ ਕਰ ਵਿਭਾਗ ਅਤੇ ਹਰ ਪ੍ਰੋਜੈਕਟ ਤੇ ਖੁਦ ਜਾ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਵਿਚ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਬਾਰੇ ਵਿਚ ਜਾਣਕਾਰੀ ਇਕੱਤਰ ਕਰਦੇ ਹਨ, ਤਾਂ ਕਿ ਇਨ੍ਹਾਂ ਸਭਨਾਂ ਦਾ ਸਮਾਂ ਰਹਿੰਦਿਆਂ ਹੱਲ ਕੀਤਾ ਜਾ ਸਕੇ ਅਤੇ ਸਮੁੱਚੇ ਪ੍ਰਬੰਧ ਨੂੰ ਠੀਕ ਕੀਤਾ ਜਾ ਸਕੇ ਇਸ ਮੌਕੇ ਤੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦੇ ਨਾਲ ਵੇਰਕਾ ਮਿਲਕ ਪਲਾਂਟ ਦੇ ਦੌਰੇ ਦੇ ਦੌਰੇ ਮੌਕੇ
ਵੇਰਕਾ ਮਿਲਕ ਪਲਾਂਟ ਦੇ ਪ੍ਰਬੰਧਕ -
ਰਾਜ ਕੁਮਾਰ ਪਾਲ- ਜਨਰਲ ਮੈਨੇਜਰ , ਸੰਜੇ ਚੋਪੜਾ -ਮੈਨੇਜਰ ਪ੍ਰੋਡਕਸ਼ਨ ,ਐਮ ਕੇ ਸ੍ਰੀਵਾਸਤਵਾ ਮੈਨੇਜਰ ਮਿਲਕ ,ਅਮਿਤ ਸ਼ਰਮਾ ਮੈਨੇਜਰ ਇੰਜਨੀਅਰਿੰਗ ,
ਕੌਂਸਲਰ ਸੁਖਦੇਵ ਸਿੰਘ ਪਟਵਾਰੀ,
ਆਰ ਪੀ ਸ਼ਰਮਾ, ਗੁਰਮੀਤ ਕੌਰ -ਕੌਂਸਲਰ , ਹਰਬਿੰਦਰ ਸਿੰਘ, ਹਰਮੇਸ਼ ਸਿੰਘ, ਅਰੁਣ ਗੋਇਲ, ਜਸਪਾਲ ਸਿੰਘ- ਮਟੋਰ, ਕੁਲਦੀਪ ਸਿੰਘ ਸਮਾਣਾ,ਹਰਸੰਗਤ ਸਿੰਘ,ਅਕਬਿੰਦਰ ਸਿੰਘ ਗੋਸਲ, ਸਵਰਨ ਸਿੰਘ, ਹਾਜ਼ਰ ਸਨ ।
No comments:
Post a Comment