ਮੋਹਾਲੀ 20 ਅਗਸਤ : ਦਿੱਲੀ
ਦੇ ਰਾਜੇਂਦਰ ਨਗਰ ਵਿੱਚ ਸਥਿਤ ਆਈ.ਏ.ਐਸ./ਪੀ.ਸੀ.ਐਸ. ਦੀ ਇੱਕ ਪ੍ਰਮੁੱਖ ਕੋਚਿੰਗ
ਅਕੈਡਮੀ ਜਿਗਿਆਸਾ ਆਈ.ਏ.ਐਸ., ਨੇ ਉਦਯੋਗਿਕ ਖੇਤਰ, ਐਸ.ਏ.ਐਸ. ਨਗਰ, ਮੋਹਾਲੀ ਵਿੱਚ
ਆਪਣੇ ਖੇਤਰੀ ਕੇਂਦਰ ਦੀ ਸ਼ੁਰੂਆਤ ਕੀਤੀ ਹੈ। ਇਹ 5 ਸਾਲਾਂ ਤੋਂ ਵੱਧ ਦੇ ਤਜਰਬੇ ਵਾਲਾ,
ਦਿੱਲੀ ਦੇ ਉੱਘੇ ਇੰਸਟੀਟਿਊਟਜ਼ ਵਿੱਚੋਂ ਇੱਕ ਹੈ ,ਜੋ ਆਹਲਾ ਨਤੀਜੇ ਪ੍ਰਦਾਨ ਕਰਨ ਲਈ
ਵਚਨਬੱਧ ਹੈ। ਜਿਗਿਆਸਾ ਆਈ.ਏ.ਐਸ. ਦੇ ਖੇਤਰੀ ਕੇਂਦਰ ਦਾ
ਉਦਘਾਟਨ ਸਮਾਰੋਹ 20 ਅਗਸਤ, 2022 ਨੂੰ ਐਫ-469, ਫੇਜ 6ਬੀ , ਉਦਯੋਗਿਕ ਖੇਤਰ,
ਐਸ.ਏ.ਐਸ. ਨਗਰ, ਮੋਹਾਲੀ ਵਿਖੇ ਹੋਇਆ। ਸ੍ਰੀ ਅਮਿਤ ਤਲਵਾੜ, ਆਈ.ਏ.ਐਸ, ਡਿਪਟੀ ਕਮਿਸ਼ਨਰ,
ਐਸ.ਏ.ਐਸ. ਨਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਇਸ ਸਮਾਗਮ ਦੀ ਸ਼ਾਨ ਵਧਾਈ।
ਇਸ ਤੋਂ
ਇਲਾਵਾ ਹੋਰ ਪਤਵੰਤੇ ਮਹਿਮਾਨਾਂ ਵਿੱਚ ਡਾ: ਸੰਦੀਪ ਸਿੰਘ ਕੌੜਾ, ਚਾਂਸਲਰ, ਲੈਮਰੀਨ
ਟੈਕ ਸਕਿੱਲ ਯੂਨੀਵਰਸਿਟੀ, ਸ੍ਰੀ ਲਲਿਤ ਸ਼ਰਮਾ, ਸੰਸਥਾਪਕ, ਜਿਗਿਆਸਾ ਆਈ.ਏ.ਐਸ., ਚਿਤਕਾਰਾ
ਯੂਨੀਵਰਸਿਟੀ ਤੋਂ ਸ੍ਰੀ ਰਾਕੇਸ਼ ਕੁਮਾਰ, ਡੈਗ੍ਰਾਫਿਕਸ ਏਜੰਸੀ ਤੋਂ ਸ੍ਰੀ ਸੂਰਜ, ਸ੍ਰੀ
ਗੌਰਵ ਸ਼ਰਮਾ ਅਤੇ ਸ੍ਰੀਮਤੀ ਡਾ. ਪਰਮਜੀਤ ਵੀ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ
ਅਮਿਤ ਤਲਵਾੜ ਨੇ ਕਿਹਾ, “ਜਦੋਂ ਤੁਸੀਂ ਸਿਵਲ ਸਰਵਿਸਜ਼ ਵਿੱਚ ਸ਼ਾਮਲ ਹੁੰਦੇ ਹੋ, ਤਾਂ
ਵਿਅਕਤੀ ਨੂੰ ਸਮਾਜ ਦੀ ਭਲਾਈ ਲਈ ਕੰਮ ਕਰਨ ਦਾ ਮੌਕਾ ਮਿਲਦਾ ਹੈ। ਲੋਕਾਂ ਪ੍ਰਤੀ
ਜਵਾਬਦੇਹੀ ਅਤੇ ਜਿੰਮੇਵਾਰ ਪ੍ਰਸ਼ਾਸਨ ਪ੍ਰਦਾਨ ਕਰਨਾ ਸਾਡਾ ਇਖ਼ਲਾਕੀ ਫਰਜ਼ ਬਣ ਜਾਂਦਾ ਹੈ।
ਮੈਨੂੰ ਖੁਸ਼ੀ ਹੈ ਕਿ ਮੋਹਾਲੀ ਵਿੱਚ ਹੋਰ ਜਿੰਮੇਵਾਰ ਪ੍ਰਸ਼ਾਸਕ ਪੈਦਾ ਕਰਨ ਲਈ ਜਿਗਿਆਸਾ
ਆਈਏਐਸ ਖੋਲਿਆ ਜਾ ਰਿਹਾ ਹੈ ਜੋ ਦੇਸ਼ ਦੀ ਬਿਹਤਰੀ ਲਈ ਕੰਮ ਕਰਨਗੇ।’’
ਸੰਦੀਪ
ਸਿੰਘ ਕੌੜਾ ਨੇ ਹੌਸਲਾ ਅਫਜਾਈ ਕਰਦੇ ਹੋਏ ਕਿਹਾ, “ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ
ਜਿਗਿਆਸਾ ਆਈ.ਏ.ਐਸ ਜੋ ਕਿ ਪਹਿਲਾਂ ਹੀ ਦਿੱਲੀ ਵਿੱਚ ਮਿਸਾਲੀ ਮੁਕਾਮ ਬਣਾ ਚੁੱਕੀ ਹੈ,
ਹੁਣ ਇਸ ਖੇਤਰ ਦੇ ਆਈ.ਏ.ਐਸ ਅਤੇ ਸਿਵਲ ਸਰਵਿਸਿਜ਼ ਦੇ ਚਾਹਵਾਨਾਂ ਦੀ ਮਦਦ ਕਰਨ ਲਈ ਮੂਹਰੇ
ਆ ਰਿਹਾ ਹੈ । ਯੂ.ਪੀ.ਐਸ.ਸੀ. ਦੀ ਤਿਆਰੀ ਕਰਦੇ ਸਮੇਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ
ਹਨ, ਜਿੰਨਾਂ ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ, ਇਸ ਲਈ ਸਹੀ ਸੇਧ ਤੇ ਢੁਕਵੀਂ ਸਾਧਨਾ
ਬਹੁਤ ਅਹਿਮ ਹੋ ਜਾਂਦੀ ਹੈ।’’
ਜਿਗਿਆਸਾ ਆਈ.ਏ.ਐਸ. ਆਪਣੀ
ਤਜ਼ਰਬੇਕਾਰ ਫੈਕਲਟੀ, ਉੱਚ ਪੱਧਰੀ ਸਮੱਗਰੀ, ਫੀਲਡ ਅਤੇ ਵਿਸ਼ਾ ਮਾਹਿਰਾਂ ਦੁਆਰਾ ਸੇਧ ਦੇਣ,
ਡੋਮੇਨ ਨਾਲੇਜ ਮਾਹਿਰਾਂ ਅਤੇ ਇੰਟਰਵਿਊਆਂ ਅਤੇ ਹੋਰ ਇੰਟਰੈਕਸ਼ਨ ਪ੍ਰੋਗਰਾਮਾਂ ਲਈ
ਸੇਵਾ-ਅਧੀਨ ਅਤੇ ਸੇਵਾਮੁਕਤ ਮਾਹਰ ਅਫਸਰਾਂ ਦੇ ਵੱਖ-ਵੱਖ ਪੈਨਲਾਂ ਲਈ ਜਾਣਿਆ ਜਾਂਦਾ
ਹੈ।
ਸ੍ਰੀ ਲਲਿਤ ਸ਼ਰਮਾ, ਬਾਨੀ ਅਤੇ
ਨਿਰਦੇਸ਼ਕ, ਜਿਗਿਆਸਾ ਆਈਏਐਸ ਨੇ ਅੱਗੇ ਕਿਹਾ ਕਿ ਇਮਾਨਦਾਰੀ ਸਾਡੀ ਪਛਾਣ ਹੈ। ਅਸੀਂ ਜੋ
ਵਾਅਦੇ ਕਰਦੇ ਹਾਂ, ਉਸਨੂੰ ਪੂਰਾ ਕਰਦੇ ਹਾਂ। ਅਸੀਂ ਯਕੀਨੀ ਬਣਾਉਂਦੇ ਹਾਂ ਕਿ ਜਿਗਿਆਸਾ
ਆਈਏਐਸ ਦੇ ਵਿਦਿਆਰਥੀਆਂ ਨੂੰ ਸਹੀ ਸੇਧ, ਬੁਨਿਆਦੀ ਢਾਂਚਾ ਅਤੇ ਇੱਕ ਸ਼ਾਨਦਾਰ ਸਿਖਲਾਈ
ਮਾਹੌਲ ਮਿਲ ਸਕੇ। ਜਿਗਿਆਸਾ ਆਈ.ਏ.ਐਸ. 30 ਤੋਂ ਵੱਧ ਸਫਲ ਕਹਾਣੀਆਂ ਦਾ ਸਿਰਜਣਹਾਰਾ ਹੈ
ਅਤੇ ਮੋਹਾਲੀ ਵਿੱਚ ਆਪਣੀ ਨਵੀਂ ਸ਼ਾਖਾ ਦੇ ਨਾਲ 2023 ਵਿੱਚ ਹੋਰ ਵੱਡੇ ਟੀਚਾ ਮਿੱਥਣ ਲਈ
ਸੁਹਿਰਦ ਹੈ। ਯੂ.ਪੀ.ਐਸ.ਸੀ. ਦੀਆਂ ਤਿਆਰੀਆਂ ਤੋਂ ਇਲਾਵਾ, ਕੇਂਦਰ ਅਤੇ ਰਾਜ ਵਿਸ਼ੇਸ਼
ਪੀ.ਸੀ.ਐਸ. ਪ੍ਰੀਖਿਆਵਾਂ ਅਤੇ ਹੋਰ ਸਰਕਾਰੀ ਪ੍ਰੀਖਿਆਵਾਂ ‘ਤੇ ਵੀ ਧਿਆਨ ਕੇਂਦਰਿਤ
ਕਰੇਗਾ। ਸ੍ਰੀ ਅਮਿਤ ਤਲਵਾੜ ਨੇ ਕਿਹਾ, “ਮੈਨੂੰ ਖੁਸ਼ੀ ਹੈ
ਕਿ ਜਿਗਿਆਸਾ ਆਈਏਐਸ ਆਪਣਾ ਵਿਸਥਾਰ ਕਰ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ
ਯੂ.ਪੀ.ਐਸ.ਸੀ. ਪਾਸ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਣ। ਮੈਨੂੰ ਉਮੀਦ ਹੈ ਕਿ ਇਸ
ਦੇ ਸਾਰੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰਨਗੇ ਅਤੇ ਰਾਸ਼ਟਰ ਦੀ ਭਲਾਈ ਲਈ ਕੰਮ ਕਰਨਗੇ।’’ ਸਭ
ਦੇ ਸੰਬੋਧਨ ਤੋਂ ਬਾਅਦ ਆਏ ਹੋਏ ਪਤਵੰਤੇ ਮਹਿਮਾਨਾਂ ਨੂੰ ਮੋਮੈਂਟੋ ਵੰਡੇ ਗਏ। ਸਮਾਗਮ ਦੀ
ਸਮਾਪਤੀ ਹਾਈ ਟੀਅ ਅਤੇ ਸਮੂਹਿਕ ਗੱਲਬਾਤ ਨਾਲ ਕੀਤੀ ਗਈ। ਬੈਚਾਂ ਦੀ ਸੁਰੂਆਤ 27 ਅਗਸਤ
ਤੋਂ ਹੋਣ ਜਾ ਰਹੀ ਹੈ
No comments:
Post a Comment