ਕਾਮਰੇਡ ਸੀਤਾ ਰਾਮ ਯੇਚੂਰੀ, ਕਾ ਸੁਖਵਿੰਦਰ ਸੇਖੋਂ ਦਾ ਸੁਨੇਹਾ ਵੀ ਪੜਇਆ
ਮੋਹਾਲੀ 20 ਅਗਸਤ : ਭਾਰਤੀ ਕਮਿਊਨਿਸਟ ਪਾਰਟੀ ( ਮਾਰਕਸਵਾਦੀ) ਚੰਡੀਗੜ ਅਤੇ ਮੋਹਾਲੀ ਦੇ ਸਕੱਤਰ ਡਾ ਸ਼ੇਰ ਸਿੰਘ ਦੀ ਪਹਿਲੀ ਬਰਸੀ ਮੌਕੇ ਸੈਕੜੇ ਵਰਕਰ ਅਤੇ ਉਨਾਂ੍ਰ ਦੇ ਰਿਸ਼ਤੇਦਾਰਾਂ ਵੱਲੋਂ ਭਾਵ ਭਿੰਨੀਆਂ ਸਰਧਾਂਜਲੀਆਂ ਭੇਂਟ ਕੀਤੀਆਂ ਗਈ। ਸਰਧਾਂਜਲੀ ਸਮਾਗਮ ਕੇਂਦਰ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ, ਦੇਸ਼ ਦੀ ਸੰਪਤੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ , ਸੰਘੀ ਟਾਂਚੇ ਦਾ ਗਲਾ ਘੁਟਣ ਅਤੇ ਭਾਰਤੀ ਸੰਵੀਧਾਨ ਦੀ ਰੱਖਿਆ ਲਈ ਕਮਿਊਨਿਸਟ ਏਕਤਾ ਦਾ ਮੁੱਦਾ ਭਾਰੂ ਰਿਹਾ ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਡਾਕਟਰ ਵਿੰਗ ਦੇ ਸੂਬਾਈ ਪ੍ਰਧਾਨ
ਸੰਨੀ ਆਹੁੂਲੀਵਾਲੀ ਨੇ ਅਪਣੀ ਪਾਰਟੀ ਦੀ ਸਹਿਮਤੀ ਵੀ ਪ੍ਰਗਟਾਈ । ਸਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸੂਬਾ
ਸਕੱਤਰ ਕਾਮਰੇਡ ਭੂਪ ਚੰਦ ਚੰਨੋਂ, ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ
ਬੰਤ ਬਰਾੜ, ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ, ਆਂਗਣਵਾੜੀ ਵਰਕਰ
ਯੂਨੀਅਨ ਦੇ ਨੈਸ਼ਨਲ ਪ੍ਰਧਾਨ ਸ੍ਰੀ ਮਤੀ ਉਸਾ ਰਾਣੀ, ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ
ਆਗੂ ਕਾਮਰੇਡ ਭੂਪਿੰਦਰ ਸਾਂਬਰ ਨੇ ਡਾ ਸ਼ੇਰ ਸਿੰਘ ਨਾਲ ਨਾਲ ਮਿਲਕੇ ਕਰਨ ਦੇ ਪਲ ਸਾਂਝੇ
ਕੀਤੇ ਗਏ। ਆਗੂਆਂ ਨੇ ਕਿਹਾ ਕਿ ਡਾ ਸ਼ੇਰ ਸਿੰਘ ਨੇ ਚੰਡੀਗੜ ਵਸਾਉਣ ਲਈ ਉਜਾੜੇ ਪਿੰਡਾਂ ਦੇ
ਸੇਕ ਅਪਣੇ ਪਿੰਡੇ ਤੇ ਹੰਡਾਇਆ। ਉਹ ਗਵਰਨਰ ਹਾਉਸ ਪੰਜਾਬ ਦੀ ਜਮੀਨ ਤੇ ਵਸਦੇ ਰਾਮ ਨਗਰ (
ਭੰਗੀ ਚਿਰੀ ) ਪਿੰਡ ਦੇ ਵੱਡੇ ਕਿਸਾਨ ਦੇ ਪੁਤਰ ਸਨ। ਜਿਨਾਂ ਉਨਾਂ ਦਿਨਾਂ ਵਿੱਚ ਸਕੂਲੀ
ਪੜਾਈ ਖਤਮ ਕਰਨ ਤੋਂ ਬਾਅਦ ਅੰਮਿ੍ਰਤਸਰ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ ਦੀ ਡਿਗਰੀ
ਪ੍ਰਾਪਤ ਕੀਤੀ। ਉਹ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਕਾਰਕੂਨ ਬਣੇ ਅਤੇ ਇਸ ਵਿੱਚ ਸਰਗਰਮ
ਰਹੇ।
ਆਗੂਆਂ ਨੇ ਕਿਹਾ ਕਿ ਡਾ ਸੇਰ ਸਿੰਘ ਨੇ ਆਖਰੀ ਸ਼ਾਹ ਤੱਕ ਕਮਿਊਸਿਟ
ਪਾਰਟੀ ਦੇ ਮੈਂਰ ਰਹੇ। ਉਨਾਂ ਕਿਹਾ ਕਿ ਅਜ ਭਾਰਤ ਦੇ ਸੰਵੀਧਾਨ ਤੇ ਚੁੂਫੇਰਿਓ ਹਮਲੇ ਕੀਤੇ
ਜਾ ਰਹੇ ਹਨ। ਸੰਵੀਧਾਨ ਮੂਲ ਸਿਧਾਂਤ ਨੂੰ ਤਲਾਂਜਲੀ ਦੇਣ ਦੀਆਂ ਵਿਊਤਾਂ ਗੁੰਦੀਆ ਜਾ
ਰਹੀਆਂ ਹਨ। ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆ ਨੂੰ ਬੇਚਿਆ ਜਾ ਰਿਹਾ ਹੈ। ਭਾਰਤ ਦਾ
ਲੋਕ ਤੰਤਰ ਖਤਰੇ ਵਿੱਚ ਹੈ ਤੇ ਇਸ ਨੂੰ ਤਾਨਾਂਸ਼ਾਹੀ ਵੱਲ ਲਿਜਾਇਆ ਜਾ ਰਿਹਾ ਹੈ।
ਸੰਵੀਧਾਨਕ ਅਦਾਰਿਆਂ ਦੀ ਅਜਾਦੀ ਤੇ ਹਮਲੇ ਕੀਤੇ ਜਾ ਰਹੇ ਤੇ ਸੰਘੀ ਰਾਜ ਦਾ ਗੱਲਾ ਘੁਟਿਆ
ਜਾ ਰਿਹਾ ਹੈ। ਦੇਸ਼ ਦੀ ਵਿਦਿਆ ਪ੍ਰਣਾਲੀ ਤੇ ਆਰ.ਐਸ.ਐਸ ਦੀ ਵਿਚਾਰ ਧਾਰਾ ਠੋਸਿਆ ਜਾ ਰਿਹਾ
ਹੈ। ਉਨਾਂ ਕਿਹਾ ਕਿ ਅਜ ਇਨਾਂ ਬਿਮਾਰੀਆਂ ਨਾਲ ਲੜਨ ਲਈ ਕਮਿਊਨਿਸਟ ਏਕਤਾ ਬਹੁਤ ਜਰੂਰੀ
ਹੋ ਜਾਂਦੀ ਹੈ। ਆਗੂਆਂ ਨੇ ਕਿਹਾ ਕਿ ਭਾਵੇਂ ਅਜ ਕੱਲ ਪਾਰਟੀਆਂ ਕਾਫੀ ਨੇੜੇ ਹਨ ਤੇ
ਸਾਂਝੇ ਸੰਘਰਸਾਂ ਨੂੰ ਤਰਜੀਹ ਦਿਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਕਾਰਮੇਡ
ਗੁਰਦਰਸਨ ਸਿੰਘ ਸੂਬਾ ਸਕੱਤਰੇਤ ਮੈਂਬਰ, ਆਮ ਆਦਮੀ ਪਾਰਟੀ ਡਾਕਟਰ ਵਿੰਗ ਦੇ ਪ੍ਰਧਾਨ ਡਾ
ਸੰਨੀ ਆਹਲੂਵਾਲੀ ਨੇ ਡਾ ਸ਼ੇਰ ਸਿੰਘ ਨੂੰ ਬੁਹ-ਪੱਖੀ ਸਖਸ਼ੀਅਤ ਅਤੇ ਅਗਾਂਹਵਧੂ ਸੋਚ ਦੇ
ਮਾਲਕ ਸਨ। ਇਸ ਮੌਕੇ ਕਮਰੇਡ ਕੁਲਦੀਪ ਸਿੰਘ ਸਕੱਤਰੇਤ ਮੈਬਰ, ਤੋ ਇਲਾਵਾ, ਸ਼ਾਮ ਸਿੰਘ
ਡੇਰਾਬੱਸੀ , ਆਪ ਦੀ ਜਿਲਾ ਮੋਹਾਲੀ ਦੀ ਪ੍ਰਧਾਨ ਪ੍ਰਭਜੋਤ ਕੌਰ, ਕਾਮਰੇਡ ਮਹਿੰਦਰ ਪਾਲ
ਸਿੰਘ, ਕਾਮਰੇਡ ਗੁਰਦਿਆਲ ਸਿੰਘ, ਕਾਮਰੇਡ ਜਗੀਰ ਸਿੰਘ ਢਿਲੋਂ, ਸੇਵਾ ਨਿਵਰਤ ਪੁਲਿਸ
ਇੰਸਪੈਕਟਰ ਮਹਿੰਦਰ ਪਲ ਸਿੰਘ, ਡਾ ਸੇਰ ਸਿੰਘ ਸਪੁੱਤਰ ਉੂਦੇ ਸਿੰਘ ਅਤੇ ਨਵਤੇਜ ਸਿੰਘ
ਸਮੇਤ ਵੱਡੀ ਗਿਣਤੀ ਵਿਚ ਪਾਰਟੀ ਦੇ ਵੱਖ ਵੱਖ ਵਿੰਗਾਂ ਦੇ ਆਗੂ ਅਤੇ ਦੋਸਤ ਮਿਤਰ ਹਾਜਰ
ਸਨ। ਇਸ ਸਮਾਗਮ ਦੀ ਸਟੇਜ ਕਾਮਰੇਡ ਰਣਜੀਤ ਸਿੰਘ ਨੇ ਬਾਖੂਬੀ ਨਿਭਾਈ ਅਤੇ ਡਾ ਸੇਰ ਸਿੰਘ
ਨੇ ਸਰਧਾ ਦੇ ਫੂਲ ਭੇਂਟ ਕੀਤੀ।
No comments:
Post a Comment