ਐਸ.ਏ.ਐਸ.ਨਗਰ, 05 ਅਗਸਤ : ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਮੋਹਾਲੀ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਰੋਜਗਾਰ ਮੁਹੱਈਆ ਕਰਾਉਣ ਵਿੱਚ ਵਰਦਾਨ ਸਾਬਿਤ ਹੋ ਰਿਹਾ ਹੈ। ਜਿੱਥੇ ਬੇਰੁਜਗਾਰ ਪ੍ਰਾਰਥੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਮੋਹਾਲੀ ਰਾਹੀਂ ਨੌਕਰੀ/ਸਵੈ—ਰੋਜਗਾਰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸੁਖਾਲਾ ਬਣਾ ਰਹੇ ਹਨ। ਇਸ ਯੋਜਨਾ ਅਧੀਨ ਡੀ.ਬੀ.ਈ.ਈ ਮੋਹਾਲੀ ਵੱਲੋਂ ਜੋਤੀ ਦੀ ਸਿਲੈਕਸ਼ਨ ਐਸ.ਬੀ.ਆਈ. ਕਰੈਡਿਟ ਕਾਰਡ ਵਿੱਚ ਬਤੌਰ ਸੇਲਜ ਐਗਜੈਕਟਿਵ ਕਰਵਾਈ ਗਈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਮੀਨਾਕਸ਼ੀ ਗੋਇਲ ਨੇ ਦਿੱਤੀ।
ਉਨ੍ਹਾ ਦੱਸਿਆ ਕਿ ਜੋਤੀ ਨਵਾਂਗਾਊਂ (ਮੋਹਾਲੀ) ਦੀ ਰਹਿਣ ਵਾਲੀ ਹੈ ਅਤੇ ਉਸਨੇ ਗ੍ਰੈਜੂਏਸਨ ਅਤੇ ਬੀ.ਐੱਡ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਉਸਨੂੰ ਨੌਕਰੀ ਦੀ ਤਲਾਸ਼ ਕਰਨ ਵਿੱਚ ਬਹੁਤ ਦਿੱਕਤ ਆ ਰਹੀ ਸੀ। ਉਨ੍ਹਾਂ ਕਿਹਾ ਕਿ ਉਸ ਨੂੰ ਕਿਸੇ ਜਾਣਕਾਰ ਤੋਂ ਡੀ.ਬੀ.ਈ.ਈ ਮੋਹਾਲੀ ਬਾਰੇ ਪਤਾ ਚਲਿਆ ਅਤੇ ਨੌਕਰੀ ਦੀ ਤਲਾਸ਼ ਵਿੱਚ ਡੀ.ਬੀ.ਈ.ਈ ਮੋਹਾਲੀ ਵਿਖੇ ਆਈ। ਉਨ੍ਹਾਂ ਕਿਹਾ ਕਿ ਡੀ.ਬੀ.ਈ.ਈ ਮੋਹਾਲੀ ਵਿਖੇ ਆਉਣ ਤੇ ਉਸਦੀ ਮੁਲਾਕਾਤ ਪਲੇਸਮੈਂਟ ਅਫਸਰ ਨਾਲ ਹੋਈ। ਉਨ੍ਹਾਂ ਕਿਹਾ ਕਿ ਪਲੇਸਮੈਂਟ ਅਫਸਰ ਨੇ ਉਸਨੂੰ ਡੀ.ਬੀ.ਈ.ਈ ਮੋਹਾਲੀ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਅਫਸਰ ਵੱਲੋਂ ਉਸ ਨੂੰ ਰੋਜਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਬੀ.ਈ.ਈ ਮੋਹਾਲੀ ਵਿਖੇ ਹਰ ਹਫਤੇ ਲੱਗਣ ਵਾਲੇ ਪਲੇਸਮੈਂਟਾਂ ਕੈਂਪਾਂ ਅਤੇ ਸਵੈ—ਰੋਜਗਾਰ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੋਤੀ ਨੂੰ ਉਸ ਦੀ ਪੜਾਈ ਅਤੇ ਕੋਰਸ ਅਨੁਸਾਰ, ਪਲੇਸਮੈਂਟ ਅਫਸਰ ਵੱਲੋਂ ਇੰਟਰਵਿਊ ਸਬੰਧੀ ਸਾਰੇ ਦਸਤਾਵੇਜ਼ ਚੈਕ ਕਰਕੇ ਐਸ.ਬੀ.ਆਈ. ਕਰੈਡਿਟ ਕਾਰਡ ਵਿੱਚ ਇੰਟਰਵਿਊ ਲਈ ਸੁਨੇਹਾ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਐਸ.ਬੀ.ਆਈ. ਕਰੈਡਿਟ ਕਾਰਡ ਵੱਲੋਂ ਇੰਟਰਵਿਊ ਤੋਂ ਬਾਅਦ ਜੋਤੀ ਨੂੰ ਮੌਕੇ ਤੇ ਹੀ ਬਤੌਰ ਸੇਲਜ ਐਗਜੈਕਟਿਵ ਦੇ ਪ੍ਰੋਫਾਇਲ ਲਈ ਸਿਲੈਕਟ ਕਰ ਲਿਆ ਗਿਆ। ਸਿਲੈਕਸ਼ਨ ਤੋਂ ਬਾਅਦ ਜੋਤੀ ਨੇ ਡੀ.ਬੀ.ਈ.ਈ ਮੋਹਾਲੀ ਦੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਨੌਕਰੀ ਦਿਵਾਉਣ ਲਈ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡੀ.ਬੀ.ਈ.ਈ ਮੋਹਾਲੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਨ ਦਾ ਵਾਅਦਾ ਕੀਤਾ।
No comments:
Post a Comment