SBP GROUP

SBP GROUP

Search This Blog

Total Pageviews

ਰੈਡ ਕਰਾਸ ਵੱਲੋਂ ਲੋੜਵੰਦ ਪਰਿਵਾਰ ਨੂੰ ਰਾਸ਼ਨ ਅਤੇ ਲੋੜੀਂਦਾ ਸਮਾਨ ਕਰਵਾਇਆ ਗਿਆ ਮੁਹੱਈਆ

ਐਸ.ਏ.ਐਸ ਨਗਰ 18 ਅਗਸਤ : ਡਿਪਟੀ ਕਮਿਸ਼ਨਰ,ਐਸ.ਏ.ਐਸ.ਨਗਰ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਇਕ ਗਰੀਬ ਤੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਅਤੇ ਹਾਈਜੈਨਿਕ ਕਿੱਟਾਂ ਮੁਹੱਈਆ ਕਰਵਾਈਆਂ ਗਈਆ। ਰੈਡ ਕਰਾਸ ਸ਼ਾਖਾ ਵਲੋ ਵੱਖ-ਵੱਖ ਸਕੂਲਾ ਵਿੱਚ ਪੜ੍ਹ ਰਹੀਆਂ ਲੜਕੀਆਂ ਜੋ ਕਿ ਪਹਿਲੇ ਅਤੇ ਦੂਜੇ ਸਥਾਨ ਤੇ ਆਈਆਂ ਹਨ, ਉਨਾਂ ਨੂੰ ਉਤਸ਼ਾਹਿਤ ਕਰਨ ਲਈ ਹਾਈਜੈਨਿਕ ਕਿੱਟਾਂ ਵੰਡੀਆ ਗਈਆ। ਇਸ ਮੌਕੇ ਸ਼੍ਰੀ ਕਮਲੇਸ਼ ਕੁਮਾਰ ਕੋਸ਼ਲ, ਸਕੱਤਰ ਰੈਡ ਕਰਾਸ ਵਲੋ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਗਿਆ ਕਿ ਰੈਡ ਕਰਾਸ ਇਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਕਿ ਮਹਾਂਮਾਰੀ, ਕੁਦਰਤੀ ਆਫਤਾ, ਯੁੱਧਾਂ ਅਤੇ ਸੰਕਟਕਾਲਾਂ ਵਿੱਚ ਬਿਨ੍ਹਾਂ ਕਿਸੇ ਭੇਦਭਾਵ ਦੇ ਲੋਕਾਂ ਦੀ ਮਦਦ ਕਰਦੀ ਹੈ।ਇਸ ਸੰਸਥਾ ਦੇ ਗਠਨ ਦਾ ਮਕਸਦ ਮਾੜੇ ਹਾਲਾਤਾਂ ਵਿੱਚ ਮਨੁੱਖਤਾ ਦੀ ਸੇਵਾ ਕਰਨਾ ਹੈ।



ਅੰਤ 'ਚ ਉਨ੍ਹਾਂ ਵੱਲੋ ਦੱਸਿਆ ਗਿਆ ਕਿ ਤੁਹਾਡੇ ਵਿਚੋ ਹੀ ਵੱਡੀਆ-ਵੱਡੀਆ ਕੰਪਨੀਆ ਦੇ ਸੀ.ਈ.ਓ, ਡਾਕਟਰ, ਇੰਡਸਟਰਲਿਸਟ, ਟੀਚਰ, ਜੱਜ, ਆਈ.ਏ.ਐਸ, ਪੀ.ਸੀ.ਐਸ  ਬਣਦੇ ਹਨ, ਪਰ ਇਸ ਲਈ ਤੁਹਾਨੂੰ ਸਖਤ ਮਿਹਨਤ ਕਰਨ ਦੀ ਲੋੜ ਹੈ। ਉਨਾ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਵਿੱਚ ਸੱਚੀ ਲਗਨ ਹੈ ਤਾ ਤੁਸੀ ਜਰੂਰ ਆਪਣੀ ਸਹੀ ਮੰਜਿਲ ਤੇ ਪਹੁੰਚ ਸਕੋਂਗੇ। ਤੁਸੀ ਦੇਸ਼ ਦਾ ਭਵਿੱਖ ਹੋ ਇਸ ਕਰਕੇ ਉਨ੍ਹਾਂ ਵਲੋ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਾਨੂੰ ਸੱਚੇ ਮਨ ਨਾਲ ਸਖਤ ਮਿਹਨਤ ਕਰਨ ਦੀ ਲੋੜ ਹੈ ਜਿਸ ਨਾਲ ਸਭ ਕੁਝ ਅਪਣੇ ਆਪ ਅਸਾਨ ਹੋ ਜਾਂਦਾ ਹੈ, ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਰੈਡ ਕਰਾਸ ਸੁਸਾਇਟੀ ਮੁਹਾਲੀ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹੇਗੀ।

No comments:


Wikipedia

Search results

Powered By Blogger