ਐਸ ਏ ਐਸ ਨਗਰ, 18 ਅਗਸਤ : ਅੱਜ ਦੇ ਸਮੇਂ ਵਿੱਚ ਬੇਰੁਜ਼ਗਾਰੀ ਅਤੇ ਮਹਿੰਗਾਈ ਕਾਰਨ ਜਿੱਥੇ ਸਾਨੂੰ ਆਪਣੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਅਜਿਹੇ ਸਮੇਂ ਵਿੱਚ ਬੇਰੁਜ਼ਗਾਰਾਂ ਲਈ ਮੱਛੀ ਪਾਲਣ ਦਾ ਕਿੱਤਾ ਇਕ ਸੁਨਹਿਰੀ ਮੌਕੇ ਦੇ ਰੂਪ ਵਿਚ ਉੱਭਰਿਆ ਹੈ । ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੱਛੀ ਪਾਲਣ ਅਫਸਰ ਸ੍ਰੀਮਤੀ ਹਰਦੀਪ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਅਗਵਾਈ ਹੇਠ ਇਸ ਵਿਭਾਗ ਵਿਚ ਮੱਛੀ ਪਾਲਣ ਦਾ ਕਿੱਤਾ ਲੋਕਾਂ ਲਈ ਉਪਲੱਬਧ ਹੈ ਜੇਕਰ ਕੋਈ ਚਾਹਵਾਨ ਵਿਅਕਤੀ ਇਸ ਕਿੱਤੇ ਨੂੰ ਕਰਨਾ ਚਾਹੁੰਦਾ ਹੈ ਤਾਂ ਸਰਕਾਰ ਵੱਲੋਂ ਉਸ ਨੂੰ ਮੱਛੀ ਪਾਲਣ ਦੇ ਕਿੱਤੇ ਬਾਰੇ ਸਿਖਲਾਈ ਮੁਫਤ ਦਿੱਤੀ ਜਾਂਦੀ ਹੈ
ਇਸ ਤੋਂ ਇਲਾਵਾ ਸ਼ੁਰੂਆਤੀ ਲੋੜੀਂਦੀ ਰਕਮ ਦੇ ਇੰਤਜ਼ਾਮ ਪੱਖੋਂ ਵੀ ਬੈਂਕ ਵਿੱਚੋਂ ਘੱਟ ਤੋਂ ਘੱਟ ਵਿਆਜ ਦਰਾਂ ਤੇ ਕਰਜ਼ਾ ਲੈ ਕੇ ਨੌਜਵਾਨ ਇਸ ਕਿੱਤੇ ਨੂੰ ਅਪਣਾ ਕੇ ਆਤਮ ਨਿਰਭਰ ਬਣ ਸਕਦੇ ਹਨ । ਉਨ੍ਹਾਂ ਨੇ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਕਰਨ ਵਾਲੇ ਚਾਹਵਾਨ ਵਿਅਕਤੀ ਜ਼ਿਆਦਾ ਜਾਣਕਾਰੀ ਲੈਣ ਲਈ ਮੋਬਾਇਲ ਨੰਬਰ 9464251800 ਅਤੇ 7888358290 ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਮੱਛੀ ਪਾਲਣ ਦੇ ਕਿੱਤਾ ਕਰਨ ਦੇ ਇੱਛੁਕ ਵਿਅਕਤੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤੀਜੀ ਮੰਜ਼ਿਲ ਤੇ ਕਮਰਾ ਨੰਬਰ 444 ਵਿਖੇ ਪਹੁੰਚ ਕੇ ਵੀ ਨਿੱਜੀ ਤੌਰ ਤੇ ਮੱਛੀ ਪਾਲਣ ਦੇ ਕਿੱਤੇ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹਨ ।
No comments:
Post a Comment