ਐਸ.ਏ.ਐਸ ਨਗਰ 16 ਸਤੰਬਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2022, ਦੇ ਜਿਲ੍ਹਾ ਪੱਧਰੀ ਟੂਰਨਾਮੈਂਟ ਚੱਲ ਰਹੇ ਹਨ, ਜਿਸ ਵਿੱਚ ਕੁੱਝ ਅਜਿਹੇ ਖਿਡਾਰੀ ਆਪਣੇ ਫਨ ਦਾ ਮੁਜਾਹਰਾ ਕਰ ਰਹੇ ਹਨ, ਜਿਹਨਾਂ ਨੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ ਅਤੇ ਜਿਹਨਾਂ ਤੋਂ ਪੰਜਾਬ ਅਤੇ ਦੇਸ਼ ਨੂੰ ਆਉਣ ਵਾਲੇ ਸਮੇਂ ਵਿੱਚ ਕਾਫੀ ਉਮੀਦਾਂ ਹਨ ਕਿ ਉਹ ਆਪਣੀ ਪ੍ਰਤਿਭਾ ਦੇ ਜ਼ਰੀਏ ਦੇਸ਼ ਦਾ ਨਾਮ ਰੋਸ਼ਨ ਕਰਨਗੇ, ਅਜਿਹਾ ਹੀ ਇੱਕ ਖਿਡਾਰੀ ਹੈ ਰਵਨੀਤ ਸਿੰਘ ਜੋ ਕਿ ਪਿੰਡ ਪਾਖਰਪੁਰ ਜਿਲ੍ਹਾ ਗੁਰਦਾਸਪੁਰ ਦਾ ਜੰਮਪਲ ਹੈ ਉਸ ਵੱਲੋਂ ਸੰਨ 2014 ਵਿੱਚ ਚੀਮਾ ਹਾਕੀ ਅਕੈਡਮੀ ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ 2016 ਵਿੱਚ ਪੀ.ਆਈ.ਐਸ ਐਸ.ਏ.ਐਸ ਨਗਰ ਵਿਖੇ ਹਾਕੀ ਅਕੈਡਮੀ ਵਿੱਚ ਚੁਣਿਆ ਗਿਆ ਆਪਣੇ ਕੋਚਾ ਦੀ ਰਹਿਨਮਾਈ ਹੇਠ ਅਲੱਗ ਅਲੱਗ ਉਮਰ ਵਿੱਚ ਹਾਕੀ ਦੇ ਗੁਰ ਸਿੱਖੇ ਅਤੇ ਪਿਤਾ ਮਨਜੀਤ ਸਿੰਘ ਜੋ ਕਿ ਸੀ.ਆਰ.ਪੀ.ਐਫ ਵਿੱਚ ਤਾਇਨਾਤ ਹਨ, ਦੇ ਭਰਪੂਰ ਸਹਿਯੋਗ ਅਤੇ ਮਿਹਨਤ ਦੇ ਸਦਕਾ ਖੇਲੋ ਇੰਡੀਆਂ ਖੇਡਾ ਵਿੱਚ ਸਾਲ 2019 ਵਿੱਚ ਚਾਂਦੀ 2020 ਵਿੱਚ ਤਾਂਬਾ ਅਤੇ 2022 ਵਿੱਚ ਗੋਲਡ ਮੈਡਲ ਪੰਜਾਬ ਦੀ ਝੋਲੀ ਪਾਇਆ ।
ਸਾਲ 2021,2022 ਜੂਨੀਅਰ ਨੈਸ਼ਨਲ ਵਿੱਚ ਭਾਗ ਲਿਆ ਇਸ ਟੂਰਨਾਮੈਂਟ ਵਿੱਚੋਂ ਜੂਨੀਅਰ ਇੰਡੀਆਂ ਕੈਂਪ ਲਈ ਚੁਣਿਆ ਗਿਆ । ਖੇਲੋ ਇੰਡੀਆਂ ਸਕਾਲਰਸ਼ਿਪ ਵਿੱਚ ਸਾਲ 2020 ਤੋਂ ਹੁਣ ਤੱਕ ਅਣਥੱਕ ਮਿਹਨਤ ਕਰ ਰਿਹਾ ਹੈ । ਰਵਨੀਤ ਸਿੰਘ ਆਪਣੇ ਕੋਚਾਂ ਮਨਮੋਹਨ ਸਿੰਘ, ਹਰਵਿੰਦਰ ਸਿੰਘ, ਗੁਰਦੀਪ ਸਿੰਘ ਨੂੰ ਹਾਕੀ ਦੀ ਖੇਡ ਵਿੱਚ ਪਾਏ ਗਏ ਯੋਗਦਾਨ ਦਾ ਸਿਹਰਾ ਦਿੰਦਾ ਹੈ। ਉਸ ਨੇ ਕਿਹਾ ਕਿ ਉਹ ਹਾਕੀ ਵਿੱਚ ਪੰਜਾਬ ਦਾ ਨਾਮ ਸਿਖਰਾਂ ਤੇ ਲੈ ਕੇ ਜਾਵੇਗਾ ਅਤੇ ਆਪਣੇ ਦੇਸ਼ ਪੰਜਾਬ ਦਾ ਨਾਮ ਰੋਸ਼ਨ ਕਰਨ ਲਈ ਅਣਥੱਕ ਮਿਹਨਤ ਕਰਦਾ ਰਹੇਗਾ ।
No comments:
Post a Comment