ਲਾਈਫ ਮੈਬਰ ਬਣਾਉਣ ਚ ਜਿਲ੍ਹਾ ਐਸ.ਏ.ਐਸ ਨਗਰ ਦੀ ਰੈਡ ਕਰਾਸ ਸੁਸਾਇਟੀ ਸਭ ਤੋਂ ਅੱਗੇ : ਕਮਲੇਸ਼ ਕੁਮਾਰ ਕੋਸ਼ਲ
ਐਸ.ਏ.ਐਸ ਨਗਰ, 09 ਸਤੰਬਰ : ਡਿਪਟੀ
ਕਮਿਸ਼ਨਰ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਲੋਕ
ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਇਸ ਲੜੀ ਤਹਿਤ ਅੱਜ ਇਦਰਪਾਲ ਸ਼ਰਮਾਂ ਜੋ ਕਿ ਪੰਜਾਬ
ਸਰਕਾਰ ਦੇ ਰਿਟਾਇਰ ਅਫਸਰ ਹਨ ਉਹ ਆਪ ਅਤੇ ਆਪਣੇ ਪਰਿਵਾਰ ਸਮੇਤ ਰੈਡ ਕਰਾਸ ਦੇ ਲਾਈਫ ਮੈਬਰ
ਬਣੇ। ਇਸ ਮੋਕੇ ਸ੍ਰੀ ਇਦਰਪਾਲ ਸ਼ਰਮਾਂ ਨੂੰ ਸਕੱਤਰ ਜਿਲਾ ਰੈਡ ਕਰਾਸ ਸ਼ਾਖਾ ਵੱਲੋਂ
ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਕਮਲੇਸ਼ ਕੁਮਾਰ ਕੋਸ਼ਲ, ਸਕੱਤਰ ਜਿਲ੍ਹਾ ਰੈਡ ਕਰਾਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਰੈਡ ਕਰਾਸ ਸ਼ਾਖਾ ਵੱਲੋ ਮਾਨਵਤਾ ਦੀ ਭਲਾਈ ਦੇ ਕੰਮਾਂ ਵਿੱਚ ਮੋਹਾਲੀ ਦੇ ਲੋਕਾ ਦੇ ਸਹਿਯੋਗ ਨਾਲ ਹੁਣ ਤਕ ਲਗਭਗ 682 ਲਾਈਫ ਮੈਬਰ ਬਣਾਏ ਜਾ ਚੁੱਕੇ ਹਨ। ਰੈਡ ਕਰਾਸ ਸ਼ਾਖਾ ਦੇ ਕਰਮਚਾਰੀਆਂ ਵੱਲੋ ਵੱਧ ਤੋ ਵੱਧ ਲਾਈਫ ਮੈਬਰ ਬਣਾਉਣ ਲਈ ਪੁਰਜੋਰ ਕੋਸ਼ਿਸਾ ਕੀਤੀਆ ਜਾ ਰਹੀਆ ਹਨ। ਉਨ੍ਹਾਂ ਦੱਸਿਆ ਕਿ 682 ਰੈਡ ਕਰਾਸ ਸਟਾਫ ਦੀ ਅਣਥਕ ਮਿਹਨਤ ਅਤੇ ਜਿਲਾ ਵਾਸੀਆ ਦੇ ਵਧੀਆ ਸਹਿਯੋਗ ਦਾ ਨਤੀਜਾ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਰੈਡ ਕਰਾਸ ਸ਼ਾਖਾ ਵੱਲੋ ਕੋਸਿਸ ਕੀਤੀ ਜਾ ਰਹੀ ਹੈ ਕਿ 31 ਦਸੰਬਰ 2023 ਤੱਕ ਲਗਭਗ 800 ਲਾਈਫ ਮੈਬਰ ਪੂਰੇ ਕਰ ਲਏ ਜਾਣ ਇਥੇ ਇਹ ਵੀ ਦੱਸਣ ਯੋਗ ਹੋਵੇਗਾ ਲਾਈਫ ਮੈਬਰ ਬਣਾਉਣ ਵਿੱਚ ਪੰਜਾਬ ਦੀਆਂ ਸਾਰੀਆ ਰੈਡ ਕਰਾਸ ਸੁਸਾਇਟੀਆ ਤੋਂ ਜਿਲ੍ਹਾਂ ਐਸ.ਏ.ਐਸ ਨਗਰ ਦੀ ਰੈਡ ਕਰਾਸ ਸੁਸਾਇਟੀ ਸਭ ਤੋ ਅੱਗੇ ਚਲ ਰਹੀ ਹੈ, ਭਾਵੇ ਇਹ ਹੋਰਨਾ ਜਿਲ੍ਹਿਆ ਨਾਲੋ ਬਹੁਤ ਛੋਟਾ ਜਿਲ੍ਹਾ ਹੈ ਅਤੇ ਇਹ ਸਾਲ 2006 ਹੋਦ ਵਿੱਚ ਆਇਆ ਹੈ। ਰੈਡ ਕਰਾਸ ਸੁਸਾਇਟੀ ਮੋਹਾਲੀ ਵੱਲੋ ਮੈਬਰ ਬਣ ਕੇ ਮਾਨਵਤਾ ਦੀ ਭਲਾਈ ਦੇ ਕੰਮਾਂ ਵਿੱਚ ਆਪਣਾ ਹਿੱਸਾ ਪਾਉਣ ਤੇ ਧੰਨਵਾਦ ਵੀ ਕਰਦੀ ਹੈ।
ਉਨ੍ਹਾਂ ਵੱਲੋਂ ਦਾਨੀ ਸੱਜਣਾ ਅਤੇ ਸਮਾਜਿਕ ਜਥੇਬੰਦੀਆਂ ਨੂੰ ਪੁਰਜੋਰ ਅਪੀਲ ਕੀਤੀ ਗਈ ਕਿ ਉਹ ਰੈਡ ਕਰਾਸ ਦੇ ਮਾਨਵ ਸੇਵਾ ਦੇ ਕੰਮ ਵਿੱਚ ਵੱਧ ਤੋਂ ਵੰਧ ਨਾਲ ਯੋਗਦਾਨ ਪਾਉਣ ਅਤੇ ਆਪਣੇ ਆਪ ਨੂੰ ਆਪਣੇ ਮਿੱਤਰਾਂ ਅਤੇ ਸਬੰਧੀਆਂ ਨੂੰ ਰੈਡ ਕਰਾਸ ਦੇ ਸਵੈ—ਇੱਛਾ ਨਾਲ ਮੈਬਰ ਬਣਾਕੇ ਇਸ ਮਾਨਵਤਾ ਦੀ ਭਲਾਈ ਦੇ ਕੰਮਾਂ ਵਿੱਚ ਆਪਣਾ ਮੈਬਰ ਬਣ ਕੇ ਆਪਣਾ ਹਿੱਸਾ ਪਾਉਣ।ਜੇਕਰ ਕੋਈ ਵਿਅਕਤੀ ਰੈਡ ਕਰਾਸ ਦਾ ਪੈਟਰਨ ਮੈਬਰ, ਵਾਇਸ ਪੈਟਰਨ ਮੈਬਰ ਜਾ ਲਾਈਫ ਮੈਬਰ ਬਣਨਾ ਚਾਹੁੰਦਾ ਹੈ ਤਾਂ ਉਹ ਜਿਲਾ ਰੈਡ ਕਰਾਸ ਸੁਸਾਇਟੀ ਮੁਹਾਲੀ ਦੇ ਦਫਤਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰ:525 ਸੈਕਟਰ 76, ਮੋਹਾਲੀ ਜਾ ਟੈਲੀਫੋਨ ਨੰਬਰ:0172—2219526 ਤੇ ਸੰਪਰਕ ਕਰ ਸਕਦਾ ਹੈ।
No comments:
Post a Comment