SBP GROUP

SBP GROUP

Search This Blog

Total Pageviews

ਰੈਡ ਕਰਾਸ ਵੱਲੋਂ ਦਿਵਿਆਂਗ ਵਿਅਕਤੀਆਂ ਅਤੇ ਵਿਧਵਾ ਔਰਤਾਂ ਨੂੰ ਲੋੜੀਂਦਾ ਸਮਾਨ ਕਰਵਾਇਆ ਗਿਆ ਮੁਹੱਈਆ

 ਐਸ.ਏ.ਐਸ.ਨਗਰ, 07 ਸਤੰਬਰ  : ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਜਿਵੇ ਕਿ ਦਿਵਿਆਂਗ ਵਿਅਕਤੀਆਂ ਨੂੰ ਟ੍ਰਾਈਸਾਈਕਲ, ਵੀਲ੍ਹ ਚੇਅਰ, ਕੰਨਾ ਦੀ ਸੁਣਨ ਵਾਲੀ ਮਸੀਨ, ਫੋੜੀਆ ਅਤੇ ਵਿਧਵਾ ਔਰਤਾਂ ਨੂੰ ਸਿਲਾਈ ਮਸੀਨਾ ਜੋ ਗਰੀਬ ਤੇ ਲੋੜਵੰਦਾ ਹਨ ਜਿਨ੍ਹਾ ਕੋਲ ਇਨਕਮ ਦਾ ਕੋਈ ਸਾਧਨ ਨਹੀ ਹੁੰਦਾ ਉਨ੍ਹਾਂ ਨੂੰ ਉਪਲਬਧ ਕਰਵਾਈਆਂ ਜਾਂਦੀਆ ਹਨ। ਇਸੇ ਲੜੀ ਤਹਿਤ ਪਿਛਲੇ ਦਿਨੀ ਕੁਸਟ ਰੋਗੀ ਜੋ ਕਿ ਮੁਬਾਰਕਪੁਰ ਆਸਰਮ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਚਲਣ ਫਿਰਨ ਵਿੱਚ ਕਾਫੀ ਮੁਸਕਿਲ ਆ ਰਹੀ ਸੀ, ਕਿਉਕਿ ਉਹ ਸਰੀਰਕ ਤੋਰ ਤੇ ਪੂਰੀ ਤਰਾ ਠੀਕ ਨਹੀ ਹਨ ਕੁਸਟ ਰੋਗ ਦੇ ਕਾਰਨ ਉਹ ਅਪਾਹਜ ਹੋ ਗਏ ਹਨ ਮੁਬਾਰਕਪੁਰ ਜਾ ਕੇ ਉਨ੍ਹਾਂ ਨਾਲ ਗਲਬਾਤ ਕੀਤੀ ਤਾ ਪਤਾ ਚਲਿਆ ਕਿ ਉਥੇ 9 ਅਜਿਹੇ ਅਪਾਹਜ ਵਿਅਕਤੀ ਹਨ ਜਿਨ੍ਹਾਂ ਨੂੰ ਟ੍ਰਾਈਸਾਈਕਲਾਂ ਦੀ ਸਖਤ ਲੋੜ ਸੀ ਤਾ ਜੋ ਉਹ ਆਪਣਾ ਜੀਵਨ ਜਾਪਣ ਸਹੀ ਢੰਗ ਨਾਲ ਕਰ ਸਕਣ। ਜਿਲ੍ਹਾ ਰੈਡ ਕਰਾਸ ਸੁਸਾਇਟੀ ਵਲੋ ਉਨ੍ਹਾਂ ਨੂੰ 9 ਟ੍ਰਾਈਸਾਈਕਲ ਵੰਡੇ ਗਏ ਅਤੇ ਇਸ ਦੇ ਨਾਲ ਉਨ੍ਹਾਂ ਨੂੰ ਮੋਟੀਵੇਟ ਵੀ ਕੀਤਾ ਗਿਆ ਕਿ ਜੀਵਨ ਵਿੱਚ ਹਿੰਮਤ ਨਹੀ ਹਾਰਨੀ ਚਾਹੀਦੀ ਬਲ ਕਿ ਹੌਂਸਲੇ ਨਾਲ ਅੱਗੇ ਵੱਧਣਾ ਚਾਹੀਦਾ ਹੈ।



ਇਸ ਮੋਕੇ ਸ੍ਰੀ ਕਮਲੇਸ ਕੁਮਾਰ ਸਕੱਤਰ , ਜਿਲ੍ਹਾ ਰੈਡ ਕਰਾਸ ਸ਼ਾਖਾ ਨੇ ਇਹ ਜਾਣਕਾਰੀ ਦਿੰਦੇ ਹਏ ਦੱਸਿਆ ਕਿ ਰੈਡ ਕਰਾਸ ਇੱਕ ਰਾਹਤ ਸੰਸਥਾ ਹੈ ਜ਼ੋ ਕਿ ਮੁਸੀਬਤ ਵਿੱਚ ਲੋੜਵੰਦਾ ਦੀ ਸਹਾਇਤਾ ਕਰਦੀ ਹੈ, ਜਿਵੇ ਕਿ ਰਾਸ਼ਨ, ਦਵਾਈਆਂ, ਕੱਪੜੇ ਅਤੇ ਹੋਰ ਲੋੜੀਦਾ ਸਮਾਨ ਜਿਨ੍ਹਾ ਵਿਅਕਤੀਆਂ ਕੋਲ ਇਨਕਮ ਦਾ ਕੋਈ ਸਾਧਨ ਨਹੀ ਹੈ ਉਨ੍ਹਾਂ ਨੂੰ ਮੁਹੱਈਆ ਕਰਵਾਉਦੀ ਹੈ। ਅੰਤ ਵਿਚ ਉਨ੍ਹਾਂ ਵੱਲੋ ਇਹ ਵੀ ਭਰੋਸਾ ਦਿਵਾਇਆ ਕਿ ਰੈਡ ਕਰਾਸ ਸੁਸਾਇਟੀ ਮੁਹਾਲੀ ਤੁਹਾਡੀ ਮਦਦ ਕਰਨ ਲਈ ਹਮੇਸਾ ਤਤਪਰ ਰਹੇਗੀ। ਜਿਲਾ ਰੈਡ ਕਰਾਸ ਸੁਸਾਇਟੀ ਦੀਆਂ ਗਤੀਵਿਧੀਆ ਨੂੰ ਚਲਾਉਣ ਲਈ ਮੋਹਾਲੀ ਦੇ ਲੋਕਾਂ ਦਾ ਸਹਿਯੋਗ ਜਰੂਰੀ ਹੈ। ਸਵੈ ਇੱਛਾ ਨਾਲ ਕੀਤੇ ਦਾਨ ਨਾਲ ਰੈਡ ਕਰਾਸ ਲਹਿਰ ਨੂੰ ਹੋਰ ਵਧਾਇਆ ਜਾ ਸਕਦਾ ਹੈ। ਦਾਨੀ ਸੱਜਣਾ ਅਤੇ ਸਮਾਜਿਕ ਜਥੇਬੰਦੀਆਂ ਨੂੰ ਪੁਰ ਜੋਰ ਅਪੀਲ ਹੈ ਕਿ ਉਹ ਰੈਡ ਕਰਾਸ ਦੇ ਮਾਨਵ ਸੇਵਾ ਦੇ ਕੰਮ ਵਿੱਚ ਖੁੱਲ ਦਿਲੀ ਨਾਲ ਯੋਗਦਾਨ ਪਾਉਣ। ਜੇ ਕੋਈ ਦਾਨੀ ਸੱਜਣ ਆਪਣੀ ਇੱਛਾ ਅਨੁਸਾਰ ਦਾਨ ਕਰਨਾ ਚਾਹੰਦਾ ਹੈ ਤਾਂ ਉਹ ਜਿਲਾ ਰੈਡ ਕਰਾਸ ਸੁਸਾਇਟੀ ਮੁਹਾਲੀ ਦੇ ਖਾਤਾ ਨੰ: 9711000100000472 ਜਾਂ ਰੈਡ ਕਰਾਸ ਦੇ ਦਫਤਰ ਦੇ ਟੈਲੀਫੋਨ ਨੰਬਰ:0172-2219526 ਤੇ ਸੰਪਰਕ ਕਰ ਸਕਦਾ ਹੈ।


No comments:


Wikipedia

Search results

Powered By Blogger