ਐਸ.ਏ.ਐਸ ਨਗਰ 07 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ 2022 ਦੇ ਬਲਾਕ ਪੱਧਰ ਦੇ ਖੇਡ ਮੁਕਾਬਲੇ ਬਹੁਮੰਤਵੀ ਖੇਡ ਭਵਨ ਸੈਕਟਰ 78 ਐਸ.ਏ.ਐਸ ਨਗਰ ਵਿਖੇ ਮਿਤੀ 1 ਸਤੰਬਰ ਤੋਂ ਚੱਲ ਰਹੇ ਹਨ। ਇਹਨਾਂ ਖੇਡਾਂ ਵਿੱਚ 14 ਸਾਲ ਤੋਂ 50 ਸਾਲ ਤੱਕ ਦੀ ਉਮਰ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਉਕਤ ਖੇਡਾਂ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਇੰਸਪੈਕਟਰ ਮਹਿੰਦਰ ਪਾਲ ਨੇ ਦਸਿਆ ਕਿ ਅੱਜ ਮਿਤੀ 7 ਸਤੰਬਰ ਨੂੰ ਐਸ ਏ ਐਸ ਨਗਰ, ਜ਼ੋਨਲ - ਵਾਲੀਬਾਲ ਦੇ ਮੁਕਾਬਲੇ ਸਮਾਪਤ ਹੋਏ। ਇਹਨਾਂ ਖੇਡਾਂ ਵਿੱਚ ਕਮਾਂਡੋ ਕੰਪਲੈਕਸ ਫੇਸ - 11, ਐਸ ਏ ਐਸ ਨਗਰ ਵਿਖੇ ਚੱਲ ਰਹੀ ਕਮਾਂਡੋ ਸਪੋਰਟਸ ਅਕੈਡਮੀ ਦੇ ਵੱਖ-ਵੱਖ ਉਮਰ ਦੇ ਖਿਡਾਰੀਆਂ ਨੇ ਹਿੱਸਾ ਲਿਆ । ਉਨ੍ਹਾ ਦਸਿਆ ਕਿ ਵਾਲੀਬਾਲ ਅੰਡਰ-17 ਸਾਲ (ਲੜਕੀਆਂ) ਦੀ ਟੀਮ ਨੇ ਮੁਹਾਲੀ ਜ਼ੋਨ ਵਿੱਚੋਂ ਪਹਿਲਾਂ ਸਥਾਨ, ਅੰਡਰ-21 ਸਾਲ (ਲੜਕੀਆਂ) ਦੀ ਟੀਮ ਨੇ ਤੀਜਾ ਸਥਾਨ, ਅੰਡਰ-21 ਲੜਕਿਆਂ ਦੀ ਟੀਮ ਨੇ ਤੀਜਾ ਸਥਾਨ ਅਤੇ 21 ਤੋਂ 40 ਸਾਲ ਵਰਗ ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਤਰ੍ਹਾਂ ਤੀਜੀ ਕਮਾਂਡੋ ਬਟਾਲੀਅਨ ਦੇ ਜੁਆਨਾਂ ਦੀ ਵਾਲੀਬਾਲ ਟੀਮ ਦੇ 21 ਤੋਂ 40 ਸਾਲ ਦੇ ਪੁਰਸ਼ ਵਰਗ ਨੇ ਤੀਜਾ ਸਥਾਨ, ਤੀਜੀ ਤੇ ਚੌਥੀ ਕਮਾਂਡੋ ਬਟਾਲੀਅਨ ਦੇ ਜੁਆਨਾਂ ਦੇ 41 ਤੋਂ 50 ਸਾਲ ਤੱਕ ਦੇ ਪੁਰਸ਼ ਵਰਗ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਿਸ ਦੀ ਅਗਵਾਈ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਕੀਤੀ, ਇਸੇ ਤਰ੍ਹਾਂ 50 ਸਾਲ ਤੋਂ ਉਪਰ ਪੁਰਸ਼ ਵਰਗ ਦੀ ਵਾਲੀਬਾਲ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਰੱਸਾ-ਕੱਸੀ ਮੁਕਾਬਲਿਆ ਵਿੱਚ ਕਮਾਂਡੋ ਸਪੋਰਟਸ ਅਕੈਡਮੀ ਦੀ ਅੰਡਰ-17 ਸਾਲ ਲੜਕੀਆਂ ਦੀ ਟੀਮ ਨੇ ਦਸਮੇਸ਼ ਖਾਲਸਾ ਪਬਲਿਕ ਸਕੂਲ ਫੇਸ-3ਬੀ-1 ਮੁਹਾਲੀ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ, ਅੰਡਰ- 21 ਸਾਲ ਲੜਕੀਆਂ ਨੇ ਦੂਜਾ ਸਥਾਨ ਅਤੇ ਅੰਡਰ 21 ਸਾਲ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ।
No comments:
Post a Comment