ਚੰਡੀਗੜ੍ਹ, 09 ਸਤੰਬਰ : ਇੰਦਰਜੀਤ ਸਿੰਘ ਮਾਨ ਨੇ ਅੱਜ ਪੰਜਾਬ ਖਾਦੀ ਅਤੇ ਗਰਾਮ ਉੱਦਯੋਗ ਚੰਡੀਗੜ ਦੇ ਚਾਰਜ ਲਿਆ । ਉਨ੍ਹਾ ਨੇ ਸ. ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਸਰਵ ਸ਼੍ਰੀ ਅਰਵਿੰਦ ਕੇਜਹੀਵਲ ਕਨਵੀਨਰ ਆਮ ਆਦਮੀ ਪਾਰਟੀ ਦਾ ਥੰਨਵਾਦ ਕੀਤਾ ਅਤੇ ਕਿਹਾ ਕਿ ਨੂੰ ਦਿੱਤੀ ਗਈ ਜ਼ਿੰਮੇਵਾਰੀ ਪੂਰੀ ਇਮਾਨਦਾਰੀ ,ਤਨਦੇਹੀ ਨਿਭਾਉਣਗੇ ਅਤੇ ਪੰਜਾਬ ਸਰਕਾਰ ਵਲੋ ਲੋਕ ਹਿੰਤ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਧਰਾਤਲ ਪੱਧਰ ਲੈ ਕੇ ਜਾਣਗੇ ਅਤੇ ਪੰਜਾਬ ਵਿੱਚ ਮਾਇਕਰੋ ਇਕਾਈਆਂ ਸਖਾਪਤ ਕਰਵਾ ਕੇ ਪੰਜਾਬ ਸਰਕਾਰ ਦੀ ਆਰਥਿਕ ਸਸ਼ਿਤੀ ਨੂੰ ਸੁਧਾਰਣ ਵਿਭਾਗ ਦਾ ਯੋਗਦਾਨ ਪਾਉਣਗੇ ।
ਗੁਰਮੀਤ ਸਿੰਘ ਹੇਅਰ ਕੈਬਨਿਟ ਮੰਤਰੀ, ਪੰਜਾਬ, . ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ, ਸ. ਦਵਿੰਦਰ ਸਿੰਘ ਲਾਡੀ ਢੋਸ ਹਲਕਾ ਵਿਧਾਇਕ ਧਰਮਕੋਟ, ਸ. ਅੰਮ੍ਰਿਤਪਾਲ ਸਿੰਘ, ਵਿਧਾਇਕ ਬਾਘਾਪੁਰਾਣਾ, ਸ. ਰਾਕੇਸ਼ ਪੁਰੀ, ਚੇਅਰਮੈਨ ਵਣ ਨਿਗਮ, ਸ. ਅੰਮ੍ਰਿਤ ਲਾਲ ਅਗਰਵਾਲ, ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ, ਬਠਿੰਡਾ, ਸ. ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫੈੱਡ, ਸ. ਗੁਰਜੰਟ ਸਿੰਘ ਸਿਵੀਆਂ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ, ਸ. ਬਲਜਿੰਦਰ ਕੌਰ ਸੂਬਾ ਪ੍ਰਧਾਨ (ਮਹਿਲਾ ਵਿੰਗ) 'ਆਪ', ਸ. ਯੋਗਰਾਜ ਸਿੰਘ, ਪੰਜਾਬੀ ਅਦਾਕਾਰ, ਸ੍ਰੀਮਤੀ ਮਨਦੀਪ ਕੌਰ, ਜਿਲ੍ਹਾ ਪ੍ਰਧਾਨ, ਬੀ.ਸੀ. ਵਿੰਗ, ਆਪ, ਸ੍ਰ. ਬਲਵਿੰਦਰ ਸਿੰਘ ਜਨਰਲ ਸਕੱਤਰ 'ਆਪ' ਬਠਿੰਡਾ, ਐਡਵੋਕੇਟ ਕਰਮਜੀਤ ਸਿੰਘ ਚਹਿਲ, ਹਰਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸਮੇਤ ਚੇਅਰਮੈਨ ਦੇ ਸਮੂਹ ਪਰਿਵਾਰਕ ਮੈਂਬਰ। ਚੇਅਰਮੈਨ ਸਾਹਿਬ ਨੇ ਦਸਿਆ ਨੇ ਦੱਸਿਆ ਕਿ ਪੰਜਾਬ ਖਾਦੀ ਬੋਰਡ ਪੰਜਾਬ ਦੇ ਬੇਰੁਜਗਾਰ , ਹੁਨਰਮੰਦ ਕਿਰਤੀਆਂ ਨੂੰ ਸਵੈ ਹੁਜਗਾਰ ਮਥਾਪਤ ਕਹਵਾਉਣ ਵਿੱਚ ਅਤੇ ਪੰਜਾਬ ਸਰਕਾਰ ਦੀ ਆਮਦਨ ਵਧਾਉਣ ਵਿਸ਼ੇਸ ਯੋਗਦਾਨ ਪਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਖਾਦੀ ਬੋਰਡ ਪੰਜਾਬ ਦੇ ਵਿਕਾਸ ਵਿਚ ਪੰਜਾਬ ਸਰਕਾਰ ਦੇ ਬਗੈਰ ਕੋਈ ਵਿਸ਼ੇਸ ਵਿੱਤੀ ਭਾਰ ਤੋ ਕੰਮ ਕਰ ਰਿਹਾ ਹੈ ।ਇਸ ਸਮੇ ਬੋਰਡ ਕੇਦਰ ਸਰਕਾਰ ਦੀ ਪਰਧਾਨ ਮੰਤਰੀ ਰੋਜਗਾਰ ਸਿਜਨ ਸਕੀਮ ਚਲਾ ਰਿਹਾ ਹੈ ਜਿਸ ਵਿੱਚ ਇਕਾਈ ਦੀ ਕੁੱਲ ਲਾਗਤ 50.00 ਲੱਖ ਤਕ ਦੀ ਵਿਤੀ ਸਹਾਇਤਾ ਬੈਕਾਂ ਤੋ ਦਵਾਈ ਜਾਂਦੀ ਹੈ ਜਿਸ ਤੇ 15% ਤੋ 35% ਤਕ ਮਾਰਕਨ ਮਨੀ ਸਬਸਿਡੀ ਕੇਦਰ ਸਰਕਾਰ ਤੋਂ ਉੱਪਲੱਭਧ ਕਰਵਾਈ ਜਾਂਦੀ ਹੈ, ਲਾਭਪਾਤਰ ਵਲੋ ਕੇਵਲ 5% ਤੋ 10% ਇਕਾਈ ਦੀ ਕੁੱਲ ਲਾਗਤ ਆਪਣਾ ਹਿੱਸਾ ਪਾਉਣਾ ਹੁੰਦਾ ਹੈ । ਉਨ੍ਹਾ ਇਹ ਭੀ ਦੱਸਿਆ ਕਿ ਪੰਜਾਬ ਬੋਰਡ ਵਲੋ ਖੇਤੀ ਅਧਾਰਤ ਇਕਾਈਆਂ ਪਹਿਲ ਦੇ ਅਧਾਰ ਤੇ ਸੰਖਾਪਤ ਕਰਵਾ ਕੇ ਕਿਸਾਨਾਂ ਦੀਆਂ ਫਸਲਾਂ ਦੇ ਉਚਿਤ ਮੁੱਲ ਮਿਲਣ ਦੇ ਮੌਕੇ ਪੈਦਾ ਕਰਨ ਸਹਾਈ ਹੋਵੇਗਾ ਅਤੇ ਪੰਜਾਬ ਦੇ ਵਾਤਾਵਰਨ ਸੁਧਾਰ ਕਰਨ , ਪੰਜਾਬ ਦੇ ਨੌਜਵਾਨਾਂ ਦੀ ਸ਼ਕਤੀ ਦਾ ਪ੍ਰਯੋਗ ਦੇਸ ਦੇ ਵਿਕਾਸ ਵਿੱਚ ਵਰਤਣ ਅਤੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਲਾਅ ਆਰਡਰ ਦੀ ਸਥਿਤੀ ਸਥਿਰ ਰੱਖਣ ਤੇ ਕੰਮ ਕਰੇਗਾ ਉਨ੍ਹਾ ਇਹ ਵੀ ਦੱਸਿਆ ਬੇਰਡ ਵਲੋ ਵਿਤੀ ਸਾਲ 2021 -2022 ਤੱਕ 3391 ਇਕਾਈਆਂ ਵਲੋ ਆਪਣੇ ਪ੍ਰੋਡਕਟ ਦੀ 9908.25 ਕ੍ਰੋੜ ਦੀ ਵਿੱਕਰੀ ਕਰਕੇ 86012 ਵਿਆਕਤੀਆਂ ਨੂੰ ਰੋਜਗਾਰ ਦਿੱਤਾ ਹੈ । ਇਸ ਸਾਲ ਇਸ ਸਕੀਮ ਅਧੀਨ 632 ਇਕਾਈਆਂ ਕਰਵਾਈਆਂ ਜਾਣਗੀਆਂ , ਜਿਨ੍ਹਾ ਨੂੰ 17 ਕ੍ਰੋੜ ਦੀ ਮਾਰਜਨ ਮਨੀ ਸਬਸਿਡੀ ਸਰਕਾਰ ਅਤੇ 80 ਕ੍ਰੋੜ ਦੀ ਵਿਤੀ ਸਹਾਇਤਾ ਬੈਂਕਾਂ ਤੋ ਦਵਾਈ ਜਾਵੇਗੀ ਜਿਨ੍ਹਾ ਵਲੋ 5056 ਵਿਆਕਤੀਆਂ ਰੋਜਗਾਰ ਦਿੱਤਾ ਜਾਵੇਗਾ । ਬੋਰਡ ਦੇ ਮੁਲਾਜਮ ਜਥੇਬੰਦੀਆਂ ਅਤੇ ਸੇਵਾ ਮੁੱਕਤ ਐਸਸ਼ੀਏਸਨ ਗੁਲਦਸਤਾ ਦੇ ਕੇ ਸੁਆਗਤ ਕੀਤਾ | ਇਸ ਮੌਕੇ ਸ਼੍ਰੀ ਅਮਨ ਅਰੋੜਾ ਕੈਬਨੈਟ ਮੰਤਰੀ। ਸ. ਦਲਜੀਤ ਸਿੰਘ ਸਿੱਧੂ ਵਧੀਕ ਨ੍ਰਿਦੇਸਕ ਉਦਯੋਗ ਅਤੇ ਕਮਰਸ ਅਤੇ ਮੈਬਰ ਸਕੱਤਰ ਪੰਜਾਬ ਖਾਦੀ ਅਤੇ ਗਰਾਮ ਉੁਦਯੋਗ ਬੋਰਡ ਨੇ ਆਏ ਵੀ ਆਈ ਪੀਜ ਅਤੇ ਮਹਿਮਾਨਾ ਦਾ ਧੰਨਵਾਦ ਕੀਤਾ।
No comments:
Post a Comment