ਐਸ.ਏ.ਐਸ ਨਗਰ, 09 ਸਤੰਬਰ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਅੱਜ ਭਾਸ਼ਾ ਵਿਭਾਗ ਪੰਜਾਬ ਅਤੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਸਾਂਝੇ ਉੱਦਮ ਨਾਲ ਪਰਵਾਸੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਨਾਲ ਰੂ-ਬ-ਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਰੂ-ਬ-ਰੂ ਮੌਕੇ ਸ੍ਰੀ ਦੀਪਕ ਚਨਾਰਥਲ (ਜਨਰਲ ਸਕੱਤਰ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ) ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਹੋਏ ਮਹਿਮਾਨਾਂ ਨੂੰ ਜਿੱਥੇ'ਜੀ ਆਇਆਂ ਨੂੰ' ਕਿਹਾ ਉੱਥੇ ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਹਾਜ਼ਰੀਨ ਨੂੰ ਜਾਣੂ ਕਰਾਇਆ ਅਤੇ ਸਮਾਗਮ ਬਾਰੇ ਜਾਣਕਾਰੀ ਦਿੱਤੀ।
ਕਨੇਡਾ ਵਾਸੀ ਜਸਪਾਲ ਸਿੰਘ ਦੇ ਸੂਵੀ ਵੱਲੋਂ ਰੂ-ਬ-ਰੂ ਦੌਰਾਨ ਆਪਣੀ ਸਿਰਜਣ ਪ੍ਰਕਿਰਿਆ, ਜੀਵਨ ਤਜ਼ਰਬਿਆਂ ਅਤੇ ਜੀਵਨ ਸੰਘਰਸ਼ ਨੂੰ ਸ੍ਰੋਤਿਆਂ ਨਾਲ ਸਾਂਝਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਕਵਿਤਾ ਦੀ ਰਚਨਾ ਕਰਤਾਰੀ ਅਮਲ ਹੈ ਅਤੇ ਕਵਿਤਾ ਹਰ ਇੱਕ ਦੇ ਅੰਦਰ ਮੌਜੂਦ ਹੁੰਦੀ ਹੈ ਪਰ ਹਰ ਕੋਈ ਕਵੀ ਨਹੀਂ ਹੁੰਦਾ। ਮੁੱਖ ਮਹਿਮਾਨ ਸ਼੍ਰੀ ਦੀਪਕ ਚਨਾਰਥਲ ਵੱਲੋਂ ਸ਼ਬਦ ਗੁਰੂ ਦੀ ਮਹਿਮਾ ਨੂੰ ਬਿਆਨਦਿਆਂ ਹੋਇਆ ਜਸਪਾਲ ਦੇਸੂਵੀ ਦੀ ਕਵਿਤਾ ਅੰਦਰ ਕਾਰਜਸ਼ੀਲ ਅਮਲ ਬਾਰੇ ਗੱਲ ਕੀਤੀ। ਉਨ੍ਹਾਂ ਆਖਿਆ ਕਿ ਇਹ ਲਿਖਤ ਨਿੱਜ ਤੋਂ ਪਾਰ ਤੱਕ ਫੈਲਦੀ ਹੋਈ ਲੋਕਾਂ ਦੀ ਜਾਇਦਾਦ ਬਣ ਜਾਂਦੀ ਹੈ। ਸ਼੍ਰੀ ਸੇਵੀ ਰਾਇਤ ਨੇ ਜਸਪਾਲ ਦੇਸੂਵੀ ਦੀ ਸਿਰਜਣਾ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਇੱਕ ਦਰਵੇਸ਼ ਸ਼ਾਇਰ ਹੈ ਜਿਸ ਦੀਆਂ ਰਚਨਾਵਾਂ ਰੂਹਾਨੀਅਤ ਤੋਂ ਸਮਕਾਲੀ ਯਥਾਰਥ ਦਾ ਸਫ਼ਰ ਤੈਅ ਕਰਦੀਆਂ ਹਨ । ਸ਼੍ਰੀ ਬਾਬੂ ਰਾਮ ਦੀਵਾਨਾਜਸਪਾਲ ਸਿੰਘ ਦੇਸੂਵੀ ਦੇ ਜੀਵਨ 'ਤੇ ਝਾਤ ਪਾਉਂਦਿਆਂ ਆਖਿਆ ਕਿ ਦੇਸੂਵੀ ਸ਼ਾਇਰੀ ਦੇ ਸਾਗਰ ਵਿੱਚ ਇਤਨੇ ਅਨਮੋਲ ਰਤਨ ਭਰੇ ਪਏ ਹਨ ਕਿ ਇੱਕ ਵੱਡ-ਆਕਾਰੀ ਗ੍ਰੰਥ ਸਿਰਜਿਆ ਜਾ ਸਕਦਾ ਹੈ।
ਸ਼੍ਰੀ ਗੁਰਦਰਸ਼ਨ ਸਿੰਘ ਮਾਵੀ ਨੇ ਆਖਿਆ ਕਿ ਜਸਪਾਲ ਦੇ ਸੂਵੀ ਨੇ ਨਿੱਜੀ ਅਨੁਭਵ ਨੂੰ ਅੰਤ ਹਕਰਨ ਦੀ ਕੁਠਾਲੀ ਵਿੱਚੋਂ ਕਸੀਦ ਕੇ ਕਲਾਤਮਕ ਰੂਪ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਸ਼੍ਰੀਮਤੀ ਦਵਿੰਦਰ ਢਿੱਲੋਂ, ਸ਼੍ਰੀਮਤੀ ਸਤਬੀਰ ਕੌਰ, ਸ਼੍ਰੀਮਤੀ ਸਿਮਰਜੀਤ ਕੌਰ ਗਰੇਵਾਲ ਅਤੇ ਸਾਹਿਬਾ ਨੂਰ ਵੱਲੋਂ ਜਸਪਾਲ ਦੇਸੂਵੀ ਦੀਆਂ ਕਵਿਤਾਵਾਂ ਨੂੰ ਤਰਨੁੰਮ ਵਿੱਚ ਪੇਸ਼ ਕਰਕੇ 'ਸੋਨੇ 'ਤੇ ਸੁਹਾਗੇ' ਵਾਲੀ ਗੱਲ ਕਰ ਦਿੱਤੀ ਅਤੇ ਅਜਿਹਾ ਰੰਗ ਬੰਨ੍ਹਿਆ ਕਿ ਪੂਰਾ ਮਾਹੌਲ ਵਿਸਮਾਦੀ ਰੰਗਤ ਵਿਚ ਰੰਗਿਆ ਗਿਆ।
ਇਸ ਮੌਕੇ ਸਮਾਗਮ ਵਿਚ ਜ਼ਿਲ੍ਹੇ ਦੀਆਂ ਅਨੇਕ ਨਾਮਵਰ ਸ਼ਖਸੀਅਤਾਂ ਜਿਨ੍ਹਾਂ 'ਚਸ਼੍ਰੀਧਿਆਨ ਸਿੰਘ ਕਾਹਲੋਂ, ਸ਼੍ਰੀਮੁਹਿੰਦ ਸਿੰਘ, ਸ਼੍ਰੀਮਤੀ ਨਰਿੰਦਰ ਕੌਰ, ਸ਼੍ਰੀ ਜਗਦੀਸ਼ ਸਿੰਘ ਢਿਲੋਂ, ਸ਼੍ਰੀ ਲਾਭ ਸਿੰਘ ਲਹਿਲੀ, ਸ਼੍ਰੀ ਮਹਿੰਦਰ ਪਾਲ ਸਿੰਘ, ਸ਼੍ਰੀ ਗੁਰਚਰਨ ਸਿੰਘ, ਸ਼੍ਰੀ ਭਰਪੂਰ ਸਿੰਘ,ਸ਼੍ਰੀਜੋਗਿੰਦਰ ਸਿੰਘ ਜੱਗਾ, ਸ਼੍ਰੀਮਤੀਮਨਜੀਤ ਕੌਰ ਮੁਹਾਲੀ,ਸ਼੍ਰੀਮਤੀ ਮਲਕੀਅਤ ਬਸਰਾ, ਸ਼੍ਰੀਦਰਸ਼ਨ ਸਿੰਘ ਸਿੱਧੂ, ਸ਼੍ਰੀਮਤੀਮਨਦੀਪ ਕੌਰ, ਸ਼੍ਰੀਗੁਰਪ੍ਰੀਤ ਸਿੰਘ, ਸ਼੍ਰੀਬਹਾਦਰ ਸਿੰਘ ਗੋਸਲ, ਸ਼੍ਰੀ ਹਰਿੰਦਰਜੀਤ ਸਿੰਘ ਹਰ ਅਤੇ ਸ਼੍ਰੀ ਸੁਰਿੰਦਰ ਦਿਓਲ ਸੈਂਪਲਾਵੱਲੋਂ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਮਾਗਮ ਵਿਚ ਪੁੱਜਣ 'ਤੇ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਮਿਸ ਦਰਸ਼ਨ ਕੌਰ ਵੱਲੋਂ ਕੀਤਾ ਗਿਆ।
ਇਸ ਸਮਾਗਮ ਮੌਕੇ 'ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਇੰਸਟ੍ਰਕਟਰ ਸ਼੍ਰੀ ਜਤਿੰਦਰਪਾਲ ਸਿੰਘ ਅਤੇ ਸ਼੍ਰੀ ਲਖਵਿੰਦਰ ਸਿੰਘ ਵੀ ਮੌਜੂਦ ਸਨ।
No comments:
Post a Comment