ਮੁਹਾਲੀ 02 ਸਤੰਬਰ : ਗਣੇਸ਼ ਮਹਾਂਉਤਸਵ ਮੁਹਾਲੀ ਸਮੇਤ ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਗਣੇਸ਼ ਮਹਾਉਤਸਵ ਆਪਸੀ ਭਾਈਚਾਰਕ ਸਾਂਝ ਅਤੇ ਮਿਲਵਰਤਣ ਦਾ ਪ੍ਰਤੀਕ ਹੈ ਗਣੇਸ਼ ਉਤਸਵ ਮਹਾਉਤਸਵ ਦੇ ਦੌਰਾਨ ਸ਼ਰਧਾਲੂਆਂ ਵੱਲੋਂ ਵੱਡੇ ਪੱਧਰ ਉੱਤੇ ਜਿੱਥੇ ਗਣੇਸ਼ ਜੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਉਥੇ ਗਣੇਸ਼ ਮਹਾਉਤਸਵ ਨੂੰ ਲੈ ਕੇ ਵੱਡੇ ਪੱਧਰ ਤੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਇਹ ਗੱਲ ਮੁਹਾਲੀ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਦੇ ਭਰਾ ਕੁਲਦੀਪ ਸਿੰਘ ਸਮਾਣਾ ਨੇ ਕਹੀ ।
ਵਿਧਾਇਕ ਮੋਹਾਲੀ ਦੇ ਭਰਾ ਕੁਲਦੀਪ ਸਿੰਘ ਸਮਾਣਾ ਅੰਬ ਸਾਹਿਬ ਕਾਲੋਨੀ ਵਿਖੇ ਗਣੇਸ਼ ਮਹਾਉਤਸਵ ਦੇ ਸਬੰਧ ਪ੍ਰਯੋਜਨ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰ ਰਹੇ ਸਨ । ।ਗਣੇਸ਼ ਚਤੁਰਥੀ ਮਹਾਂਉਤਸਵ ਦੀ ਸ਼ੁਰੁਆਤ ਕੁਲਦੀਪ ਸਿੰਘ ਸਮਾਣਾ ਵੱਲੋਂ ਕੀਤੀ ਗਈ । ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ ਹਿੰਦੂ ਧਰਮ ਦੇ ਵਿਚ ਇਹ ਉਤਸਵ ਇਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ ।ਜਿਸ ਵਿੱਚ ਗਣੇਸ਼ ਜੀ ਦੀ ਮੂਰਤੀ ਪੂਜਾ ਕੀਤੀ ਗਈ ।ਇਸ ਤੋਂ ਉਪਰੰਤ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਰੱਖਿਆ ਆ ਗਿਆ ।ਸਮਾਗਮ ਦੌਰਾਨ ਅੱਜ ਸਵੇਰੇ ਆਰਤੀ ਤੋਂ ਬਾਅਦ ਦੁਪਹਿਰੇ ਵੇਲੇ ਵੱਖ -ਵੱਖ ਮੰਦਰਾਂ ਦੀਆਂ ਕੀਰਤਨ ਮੰਡਲੀਆਂ ਵਲੋਂ ਕੀਰਤਨ ਕੀਤਾ ਗਿਆ ।ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਸ੍ਰੀ ਗਣੇਸ਼ ਦੀ ਮੂਰਤੀ ਦੇ ਨਗਰ ਆਗਮਨ ਨਾਲ ਗਣੇਸ਼ ਮਹਾਂਉਤਸਵ ਦੀ ਰਸਮੀ ਸ਼ੁਰੂਆਤ ਹੋ ਗਈ ਸੀ ।ਇਸ ਪ੍ਰਕਾਰ ਗਣੇਸ਼ ਚਤੁਰਥੀ ਮੌਕੇ ਗਣੇਸ਼ ਜੀ ਦੀ ਵਿਸ਼ੇਸ਼ ਪੂਜਾ ਕੀਤੀ ਗਈ ।ਇਸ ਮਹਾਂਉਸਤਵ ਦੇ ਪ੍ਰਤੀ ਲੋਕਾਂ ਵਿਚ ਕਾਫੀ ਆਸਥਾ ਅਤੇ ਉਤਸ਼ਾਹ ਵੇਖਿਆਂ ਹੀ ਬਣਦਾ ਸੀ ।
ਇਸ ਮੌਕੇ ਤੇ ਸਾਬਕਾ ਕੌਂਸਲਰ ਆਰ. ਪੀ ਸ਼ਰਮਾ ,ਆਪ ਨੇਤਾ ਅਤੇ ਪ੍ਰਧਾਨ- 3 ਬੀ ਟੂ ਮਾਰਕੀਟ ਐਸੋਸੀਏਸ਼ਨ -ਅਕਵਿੰਦਰ ਸਿੰਘ ਗੋਸਲ ,ਅਵਤਾਰ ਸਿੰਘ ,ਸੋਨੀ ਨੇਮ ਚੰਦ, ਸ਼ੈਲੇਂਦਰ, ਸੁਰੇਸ਼ ਵਰਿੰਦਰ ਵੀ ਹਾਜ਼ਰ ਸਨ ।
No comments:
Post a Comment