ਐਸ ਏ ਐਸ ਨਗਰ 13 ਅਕਤੂਬਰ : ਭਾਰਤ ਸਰਕਾਰ ਦੇ ਪ੍ਰੋਗਰਾਮ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਮੂਹ ਸਰਕਾਰੀ,ਏਡਿਡ,ਪ੍ਰਾਈਵੇਟ,ਕੇਂਦਰੀ ਸਕੂਲਾਂ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਵਿਦਿਆਰਥੀਆਂ ਲਈ 'ਕਲਾ ਉਤਸਵ 2022-23' ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਇੱਥੇ ਸੈਕਟਰ 78 ਸੋਹਾਣਾ (ਮੋਹਾਲੀ) ਦੇ ਰਤਨ ਕਾਲਜ ਆਫ ਪ੍ਰੋਫੈਸ਼ਨਲ ਅਤੇ ਨਰਸਿੰਗ ਦੇ ਹਾਲ ਵਿੱਚ ਕਰਵਾਏ ਗਏ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਸੁਸ਼ੀਲ ਨਾਥ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਇਹਨਾਂ ਮੁਕਾਬਲਿਆਂ ਲਈ ਭਾਰਤ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਦਿਸ਼ਾ ਨਿਰਦੇਸ਼ ਪ੍ਰਾਪਤ ਹੋਏ ਜਿਸਦੇ ਤਹਿਤ ਇਹਨਾਂ ਮੁਕਾਬਲਿਆਂ ਲਈ ਅੱਜ ਇੱਥੇ ਸਕੂਲੀ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ.ਕੰਚਨ ਸ਼ਰਮਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵਜੋਂ ਸਰਟੀਫਿਕੇਟ ਅਤੇ ਸ਼ੀਲਡਾਂ ਵੰਡਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਇਨ੍ਹਾਂ ਮੁਕਾਬਲਿਆਂ ਲਈ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਮੁਕਾਬਲੇ ਦਸ ਕੈਟਾਗਰੀ ਵਿੱਚ ਸਨ। ਕੈਟਾਗਰੀ ਸੋਲੋ ਡਾਂਸ ਕਲਾਸੀਕਲ ਵਿੱਚ ਸਹਸ ਕੁੰਭੜਾ ਦੀ ਵਿਦਿਆਰਥਣ ਵੰਸਿਕਾ,ਸੋਲੋ ਐਕਟਿੰਗ ਵਿੱਚ ਸਸਸਸ(ਕ) ਸੋਹਾਣਾ ਦੀ ਹਰਸ਼ਪ੍ਰੀਤ ਕੌਰ, ਵੋਕਲ ਮਿਊਜ਼ਿਕ ਕਲਾਸੀਕਲ ਵਿੱਚ ਸਸਸਸ(ਕ) ਦੀ ਕ੍ਰਿਤੀ ਸ਼ਰਮਾਂ,ਵੋਕਲ ਮਿਊਜ਼ਿਕ ਫੋਕ ਵਿੱਚ ਸਮਸਸਸ ਫੇਸ 3ਬੀ1 ਮੋਹਾਲੀ ਦੀ ਸ਼ਰਨਜੀਤ ਕੌਰ,ਇੰਡੀਜੀਨੀਅਸ ਖਿਡੌਣੇ ਗੇਮ ਵਿੱਚ ਸਸਸਸ(ਕ) ਕੁਰਾਲੀ ਦੀ ਨੇਹਾ ਸਾਹਨੀ, 2 ਡੀ ਕਲਾ ਵਿੱਚ ਸਮਸਸਸ ਫੇਸ 3ਬੀ1 ਮੋਹਾਲੀ ਦੇ ਸ਼ਰਨਪ੍ਰੀਤ ਸਿੰਘ,3 ਡੀ ਕਲਾ ਵਿੱਚ ਸਮਸਸਸ ਫੇਸ 3ਬੀ1 ਮੋਹਾਲੀ ਦੀ ਮਨਦੀਪ ਕੌਰ,ਸੋਲੋ ਡਾਂਸ ਵਿੱਚ ਵੀ ਸਮਸਸਸ ਫੇਸ 3ਬੀ1 ਮੋਹਾਲੀ ਦੇ ਅਨੁਰਾਗ,ਇੰਸਟਰੂਮੈਂਟ ਮਿਊਜ਼ਿਕ ਕਲਾਸੀਕਲ ਵਿੱਚ ਸਮਸਸਸ ਫੇਸ 3ਬੀ1 ਮੋਹਾਲੀ ਦੇ ਪਰਦੀਪ ਸਿੰਘ, ਇੰਸਟਰੂਮੈਂਟ ਮਿਊਜ਼ਿਕ ਪਰੰਪਰਾ ਵਿੱਚ ਸਸਸਸ ਸਹੌੜਾਂ ਦੇ ਅੰਤੇਰੋਟ ਸਿੰਘ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।
ਇਸੇ ਤਰ੍ਹਾਂ ਖ਼ਾਸ ਜ਼ਰੂਰਤਾਂ ਵਾਲ਼ੇ ਬੱਚਿਆਂ ਵਿੱਚੋਂ ਸਰਬਜੀਤ ਸਿੰਘ ਸਮਸਸਸ ਫੇਸ 3ਬੀ1 ਮੋਹਾਲੀ ਨੇ ਇੰਸਟਰੂਮੈਂਟ ਮਿਊਜ਼ਿਕ ਵਿੱਚ ਅਤੇ ਇਸੇ ਹੀ ਸਕੂਲ ਦੇ ਅਜੈ ਨੇ ਫੋਕ ਡਾਂਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰੋਗਰਾਮ ਦੀ ਸਹਿ-ਨੋਡਲ ਅਫ਼ਸਰ ਆਈਸੀਟੀ ਕੋਆਰਡੀਨੇਟਰ ਜਸਵੀਰ ਕੌਰ ਅਤੇ ਟੀਮ ਦੇ ਯਤਨਾਂ ਸਦਕਾ ਇਸ ਪ੍ਰੋਗਰਾਮ ਨੂੰ ਬੜੇ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਸਾਰੇ ਵਿਦਿਆਰਥੀਆਂ ਅਧਿਆਪਕਾਂ, ਅਤੇ ਮਾਪਿਆਂ ਲਈ ਚਾਹ-ਨਾਸ਼ਤੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਜ਼ਿਲ੍ਹਾ ਮੈਂਟਰ ਪੰਜਾਬੀ ਹਰਨੇਕ ਸਿੰਘ, ਜ਼ਿਲ੍ਹਾ ਮੈਂਟਰ ਹਿੰਦੀ ਰਚਨਾ ਮਹਾਜਨ ਤੋਂ ਇਲਾਵਾ ਜੱਜਮੈਂਟ ਟੀਮ ਬੀਐਮ ਪੰਜਾਬੀ/ਅਧਿਆਪਕ ਵਿੱਚ ਸਾਰੇ ਬਲਾਕਾਂ ਦੇ ਪੰਜਾਬੀ ਬੀਐੱਮ ਵਿੱਚ ਗੁਰਬਚਨ ਸਿੰਘ ਅਤੇ ਮੰਚ ਸੰਚਾਲਕ ਬੀਐਮ ਹਰਿੰਦਰ ਸਿੰਘ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਮੌਜੂਦ ਸਨ।
No comments:
Post a Comment