ਐਸ.ਏ.ਐਸ ਨਗਰ 15 ਅਕਤੂਬਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਕਈ ਐਸੇ ਖਿਡਾਰੀ ਭਾਗ ਲੈ ਰਹੇ ਹਨ ਜਿਨ੍ਹਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਵਿਚ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਜਿਹੀ ਹੀ ਇਕ ਖਿਡਾਰਨ ਹੈ ਚਾਹਤ ਅਰੋੜਾ l
ਚਾਹਤ ਅਰੋੜਾ ਦੀ ਖੇਡ ਤੈਰਾਕੀ ਹੈ ਜੋ ਖੇਡਾਂ ਵਤਨ ਪੰਜਾਬ ਦੀਆ ਦੇ ਅੰਤਰਗਤ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਕਰਵਾਏ ਜਾ ਰਹੇ ਰਾਜ ਪੱਧਰੀ ਟੂਰਨਾਮੈਂਟ ਵਿੱਚ ਭਾਗ ਲੈ ਰਹੀ ਹੈ l ਚਾਹਤ ਅਰੋੜਾ ਨੇ ਤੈਰਾਕੀ ਖੇਡ ਬਚਪਨ ਵਿੱਚ ਹੀ 4 ਸਾਲ ਤੋਂ ਸ਼ੁਰੂ ਕੀਤੀ l ਤੈਰਾਕੀ ਖੇਡ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਚਾਹਤ ਅਰੋੜਾ ਨੇ ਦੱਸਿਆ ਕਿ ਉਸ ਨੇ 5ਵੀਂ ਕਲਾਸ ਵਿੱਚ ਪੜ੍ਹਦਿਆਂ ਸੀਬੀਐਸਈ ਨੈਸ਼ਨਲ ਸਕੂਲ ਖੇਡਾਂ ਵਿੱਚ ਭਾਗ ਲਿਆ ਅਤੇ ਬ੍ਰੋਨਜ਼ ਮੈਡਲ ਹਾਸਲ ਕੀਤਾ । ਕੋਚ ਗੁਰਚਰਨ ਸਿੰਘ ਦੀ ਰਹਿਨੁਮਾਈ ਹੇਠ ਚਾਹਤ ਨੇ ਜੂਨੀਅਰ ਨੈਸ਼ਨਲ ਸਕੂਲ ਖੇਡਾਂ ਵਿੱਚ ਭਾਗ ਲੈਂਦਿਆਂ ਗੋਲਡ ਮੈਡਲ ਹਾਸਲ ਕੀਤਾ l 2014 ਵਿੱਚ ਸੀਨੀਅਰ ਨੈਸ਼ਨਲ ਖੇਡਾਂ ਦੇ ਓਪਨ ਮੁਕਾਬਲੇ ਵਿੱਚ ਭਾਗ ਲਿਆ
ਇਸ ਮੁਕਾਬਲੇ ਵਿਚ ਦੇਸ਼ ਦੇ ਕਈ ਓਲੰਪੀਅਨ ਖਿਡਾਰੀ ਵੀ ਭਾਗ ਲੈ ਰਹੇ ਸਨ ਚਾਹਤ ਅਰੋੜਾ ਨੇ ਇਨ੍ਹਾਂ ਖੇਡਾਂ ਵਿੱਚ 50 ਮੀਟਰ ਬ੍ਰੈਸਟ ਸਟ੍ਰੋਕ ਤੈਰਾਕੀ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ l ਇਸੇ ਤਰ੍ਹਾਂ ਵਿੱਚ ਕੇਰਲਾ ਵਿਖੇ ਹੋਈਆਂ ਨੈਸ਼ਨਲ ਖੇਡਾਂ ਵਿੱਚ ਭਾਗ ਲੈਂਦਿਆਂ ਉਸ ਨੇ 100 ਮੀਟਰ ਬੈਸਟ ਸਟਰੋਕ ਤੈਰਾਕੀ ਵਿੱਚ ਗੋਲਡ ਮੈਡਲ ਹਾਸਲ ਕੀਤਾ l 2016 ਵਿੱਚ ਸੀਨੀਅਰ ਨੈਸ਼ਨਲ ਖੇਡਾਂ ਵਿੱਚ ਉਸ ਨੇ 50 ਮੀਟਰ ਬ੍ਰੈਸਟਸਟ੍ਰੋਕ ਅਤੇ 100 ਮੀਟਰ ਬ੍ਰੈਸਟਸਟ੍ਰੋਕ ਵਿੱਚ ਦੋ ਮੈਡਲ ਹਾਸਲ ਕੀਤੇ l ਇਸੇ ਸਾਲ ਅਸਾਮ ਵਿੱਚ ਹੋਈਆਂ ਸਾਊਥ ਏਸ਼ੀਅਨ ਖੇਡਾਂ ਵਿੱਚ ਉਸ ਨੇ ਇੱਕ ਗੋਲਡ ਮੈਡਲ ਅਤੇ ਇਕ ਬਰਾਊਂਜ਼ ਮੈਡਲ ਹਾਸਲ ਕੀਤਾ l
ਚਾਹਤ ਅਰੋੜਾ ਨੇ ਦੱਸਿਆ ਕਿ ਉਸਨੇ 2017 ਵਿੱਚ ਹੋਈਆਂ ਸੀਨੀਅਰ ਨੈਸ਼ਨਲ ਖੇਡਾਂ ਵਿੱਚ ਭਾਗ ਲੈਂਦਿਆਂ ਬ੍ਰੈਸਟਸਟ੍ਰੋਕ ਵਿੱਚ ਦੋ ਗੋਲਡ ਮੈਡਲ ਹਾਸਲ ਕੀਤੇ ਅਤੇ 100 ਮੀਟਰ ਬ੍ਰੈਸਟਸਟ੍ਰੋਕ ਵਿੱਚ ਉਸ ਨੇ 1.15 ਸੈਕਿੰਡ ਦਾ ਸਮਾਂ ਕੱਢਦਿਆਂ ਕੌਮੀ ਰਿਕਾਰਡ ਬਣਾਇਆ l ਇਸੇ ਤਰ੍ਹਾਂ ਉਸ ਨੇ 2017 ਵਿਚ ਤੁਰਕਮੇਨਿਸਤਾਨ ਵਿਖੇ ਹੋਈਆਂ ਏਸ਼ੀਅਨ ਇਨਡੋਰ ਗੇਮਜ਼ ਵਿੱਚ ਭਾਗ ਲਿਆ l 2017 ਵਿੱਚ ਚਾਹਤ ਅਰੋੜਾ ਨੇ ਉਜ਼ਬੇਕਿਸਤਾਨ ਵਿਖੇ ਹੋਈਆਂ ਏਸ਼ੀਅਨ ਏਜ ਗਰੁੱਪ ਖੇਡਾਂ ਵਿੱਚ ਭਾਗ ਲੈਂਦਿਆਂ 4X100 ਰਿਲੇਅ ਤੈਰਾਕੀ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ l 2019 ਨੇਪਾਲ ਵਿਚ ਹੋਈਆਂ ਸਾਊਥ ਏਸ਼ੀਅਨ ਗੇਮਜ਼ ਵਿੱਚ ਭਾਗ ਲੈਂਦਿਆਂ ਚਾਹਤ ਅਰੋੜਾ ਨੇ ਮੀਟਰ ਬ੍ਰੈਸਟਸਟ੍ਰੋਕ ਅਤੇ ਰਿਲੇਅ ਤੈਰਾਕੀ ਵਿੱਚ 2 ਗੋਲਡ ਮੈਡਲ ਹਾਸਲ ਕੀਤੇ ਜਦਕਿ 100 ਮੀਟਰ ਬ੍ਰੈਸਟ ਸਟਰੋਕ ਵਿੱਚ ਉਸ ਨੇ ਸਿਲਵਰ ਮੈਡਲ ਹਾਸਲ ਕੀਤਾ l
2019 ਬੰਗਲੌਰ ਵਿੱਚ ਹੋਈਆਂ ਏਸ਼ੀਅਨ ਏਜ ਗਰੁੱਪ ਖੇਡਾਂ ਵਿੱਚ ਉਸ ਨੇ 4X100 ਰਿਲੇਅ ਤੈਰਾਕੀ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ l ਚਾਹਤ ਅਰੋੜਾ ਨੇ 2019 ਵਿੱਚ ਇਟਲੀ ਵਿਖੇ ਹੋਈਆਂ ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ l 2021 ਵਿਚ ਬੰਗਲੌਰ ਵਿਖੇ ਹੋਈਆਂ ਸੀਨੀਅਰ ਨੈਸ਼ਨਲ ਖੇਡਾਂ ਵਿੱਚ ਭਾਗ ਲੈਂਦਿਆਂ ਉਸ ਨੇ 2 ਗੋਲਡ ਮੈਡਲ ਹਾਸਿਲ ਕੀਤੇ ਇਨ੍ਹਾਂ ਖੇਡਾਂ ਵਿੱਚ ਉਸ ਦਾ 50 ਮੀਟਰ ਬ੍ਰੈਸਟ ਸਟ੍ਰੋਕ ਤੈਰਾਕੀ ਵਿੱਚ ਸੈਕਿੰਡ ਦਾ ਸਮਾਂ ਕੱਢਿਆ l
2022 ਵਿੱਚ ਚਾਹਤ ਅਰੋੜਾ ਨੇ ਗੁਹਾਟੀ ਅਸਾਮ ਵਿਖੇ ਹੋਈਆਂ ਸੀਨੀਅਰ ਨੈਸ਼ਨਲ ਖੇਡਾਂ ਵਿੱਚ ਭਾਗ ਲੈਂਦਿਆਂ 2 ਗੋਲਡ ਮੈਡਲ ਹਾਸਲ ਕੀਤੇ ਇਨ੍ਹਾਂ ਖੇਡਾਂ ਵਿੱਚ ਉਸ ਨੇ 50 ਮੀਟਰ ਬਰੈਸਟਸਟਰੋਕ ਵਿੱਚ 32 ਸੈਕਿੰਡ 94 ਮਿਲੀ ਸੈਕਿੰਡ ਅਤੇ 100 ਮੀਟਰ ਬ੍ਰੈਸਟ ਸਟ੍ਰੋਕ ਵਿੱਚ 1 ਮਿੰਟ 13 ਸੈਕਿੰਡ ਦਾ ਸਮਾਂ ਕੱਢਦਿਆਂ 2 ਕੌਮੀ ਰਿਕਾਰਡ ਬਣਾਏ l ਇਨ੍ਹਾਂ ਖੇਡਾਂ ਵਿੱਚ 50 ਮੀਟਰ ਬ੍ਰੈਸਟ ਸਟਰੋਕ ਵਿੱਚ 32 ਸੈਕਿੰਡ 94 ਮਿਲੀ ਸੈਕਿੰਡ ਦਾ ਸਮਾਂ ਕੱਢਣ ਵਾਲੀ ਚਾਹਤ ਅਰੋੜਾ ਦੇਸ਼ ਦੀ ਪਹਿਲੀ ਮਹਿਲਾ ਤੈਰਾਕ ਬਣੀ l
2022 ਵਿੱਚ ਹੀ ਰਾਜਕੋਟ ਗੁਜਰਾਤ ਵਿਖੇ ਹੋਈਆਂ 36 ਵੀਆਂ ਨੈਸ਼ਨਲ ਖੇਡਾਂ ਵਿੱਚ ਭਾਗ ਲੈਂਦਿਆਂ ਚਾਹਤ ਅਰੋੜਾ ਨੇ 50 ਮੀਟਰ ਬਰੈਸਟਸਟਰੋਕ ਅਤੇ 100 ਮੀਟਰ ਬਰੈਸਟਸਟ੍ਰੋਕ ਵਿੱਚ ਭਾਗ ਲੈਂਦਿਆਂ 2 ਗੋਲਡ ਮੈਡਲ ਹਾਸਿਲ ਕੀਤੇ ਅਤੇ ਨਾਲ ਹੀ ਕੌਮੀ ਰਿਕਾਰਡ ਬਣਾਏ l
ਚਾਹਤ ਅਰੋੜਾ ਨੇ ਦੱਸਿਆ ਕਿ ਉਸਦਾ ਸੁਪਨਾ ਹੈ ਕਿ ਉਹ ਏਸ਼ੀਅਨ ਖੇਡਾਂ ਅਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰੇ ਅਤੇ ਮੈਡਲ ਹਾਸਲ ਕਰੇ ਚਾਹਤ ਅਰੋੜਾ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਮਾਂ ਬਾਪ ਨੂੰ ਦਿੰਦੀ ਹੈ ਉਸ ਨੇ ਦੱਸਿਆ ਕਿ ਉਸ ਦੀ ਮਾਂ ਸ੍ਰੀਮਤੀ ਗੀਤਾ ਅਰੋੜਾ ਦਾ ਉਸ ਦੀ ਖੇਡ ਨੂੰ ਨਿਖਾਰਨ ਵਿੱਚ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਜਦੋਂ ਵੀ ਚਾਹਤ ਅਰੋੜਾ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਕਿਸੇ ਟ੍ਰੇਨਿੰਗ ਕੈਂਪ ਵਿੱਚ ਭਾਗ ਲੈ ਜਾਂਦੀ ਹੈ ਜਾਂ ਖੇਡਾਂ ਵਿੱਚ ਭਾਗ ਲੈਂਦੀ ਹੈ ਤਾਂ ਉਸਦੀ ਮਾਂ ਹਰ ਸਮੇਂ ਉਸਦੇ ਨਾਲ ਹੁੰਦੀ ਹੈ l ਅਰੋੜਾ ਦੇ ਪਿਤਾ ਸ੍ਰੀ ਪਰਮਜੋਤੀ ਅਰੋੜਾ ਪੰਜਾਬ ਸਰਕਾਰ ਦੇ ਪੀ ਡਬਲਿਊ ਡੀ ਮਹਿਕਮੇ ਵਿਚ ਚੀਫ ਇੰਜੀਨੀਅਰ ਹਨ l ਮੌਜੂਦਾ ਸਮੇਂ ਚਾਹਤ ਅਰੋੜਾ ਉੜੀਸਾ ਵਿਖੇ ਓਲੰਪੀਅਨ ਸੰਦੀਪ ਸੇਜਵਾਲ ਕੋਲ ਟਰੇਨਿੰਗ ਹਾਸਲ ਕਰ ਰਹੀ ਹੈ l
No comments:
Post a Comment