ਐੱਸ ਏ ਐੱਸ ਨਗਰ 18 ਅਕਤੂਬਰ : ਰਾਸ਼ਟਰੀ ਖੋਜ ਅਭਿਆਨ ਤਹਿਤ ਵਿਗਿਆਨ ਮੇਲੇ ਦਾ ਆਯੋਜਨ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਸੁਸ਼ੀਲ ਨਾਥ ਨੇ ਦੱਸਿਆ ਕਿ ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਮਾਤ ਛੇਵੀਂ ਤੋਂ ਦੱਸਵੀਂ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਵਿਗਿਆਨਕ ਸੋਚ ਨੂੰ ਹੋਰ ਤਿੱਖਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਨੂੰ ਅੱਜ ਇਸ ਵਿਗਿਆਨ ਮੇਲੇ ਦਾ ਬੜਾ ਚਾਅ ਸੀ, ਕਿਉਂਕਿ ਇਸ ਦੀਆਂ ਤਿਆਰੀਆਂ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਪਿਛਲੇ ਕੁਝ ਦਿਨਾਂ ਤੋਂ ਕਰ ਰੱਖੀਆਂ ਸਨ।
ਹੋਰ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ. ਕੰਚਨ ਸ਼ਰਮਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਅੱਜ ਭਾਰੀ ਉਤਸ਼ਾਹ ਨਾਲ਼ ਵਿਦਿਆਰਥੀਆਂ ਦੁਆਰਾ ਆਪਣੇ ਵਿਗਿਆਨ ਦੀ ਖੋਜ ਆਮ ਜਨਤਾ ਅਤੇ ਮਾਪਿਆਂ ਸਾਹਮਣੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਦੇਖ ਕੇ ਮਾਪਿਆਂ ਦੁਆਰਾ ਆਪਣੇ ਬੱਚਿਆਂ ਦੇ ਇਸ ਤਰ੍ਹਾਂ ਦੀਆਂ ਵਿਗਿਆਨਕ ਗਤੀਵਿਧੀਆਂ ਦੇ ਯਤਨਾਂ ਨੂੰ ਸਰਾਹਿਆ ਗਿਆ। ਉਹਨਾਂ ਦੱਸਿਆ ਕਿ ਇਹ ਮੁਕਾਬਲੇ ਅੱਜ ਸਕੂਲ ਪੱਧਰ ਤੇ ਹੋ ਰਹੇ ਹਨ, ਇਹਨਾਂ ਵਿੱਚ ਸਰਵੋਤਮ ਖੋਜ ਨੂੰ ਬਲਾਕ ਪੱਧਰ ਅਤੇ ਫ਼ਿਰ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰੀ ਵਿਗਿਆਨ ਮੇਲੇ ਵਿੱਚ ਲਿਜਾਇਆ ਜਾਵੇਗਾ। ਸਕੂਲ ਪੱਧਰ ਤੇ ਇਨਾਮ ਵੀ ਦਿੱਤੇ ਜਾਣਗੇ ਅਤੇ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਤੇ ਸਰਟੀਫਿਕੇਟ ਅਤੇ ਨਕਦ ਇਨਾਮ ਵੀ ਦਿੱਤੇ ਜਾਣਗੇ। ਉਹਨਾਂ ਵੱਲੋਂ ਸਹਸ ਫੇਸ 5 ਅਤੇ ਫੇਸ 6 ਦੇ ਸਕੂਲਾਂ ਵਿੱਚ ਸ਼ਿਰਕਤ ਕੀਤੀ ਗਈ। ਡੀਐਮ ਸਾਇੰਸ ਅਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਅੱਜ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨੇ ਵੀ ਇਸ ਵਿਗਿਆਨ ਮੇਲੇ ਵਿੱਚ ਸ਼ਾਮਲ ਹੁੰਦਿਆਂ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੇਖੇ। ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਉਹਨਾਂ ਦੁਆਰਾ ਅੱਜ ਸਹਸ ਤਸਿੰਬਲੀ ਵਿਖੇ ਵਿਗਿਆਨ ਮੇਲੇ ਵਿੱਚ ਸ਼ਾਮਿਲ ਹੁੰਦਿਆਂ ਵਿਦਿਆਰਥੀਆਂ ਦੇ ਪ੍ਰਯੋਗ ਦੇਖੋ,ਇੱਥੇ ਵਿਦਿਆਰਥੀਆਂ ਨੇ ਆਪਣੇ ਆਪਣੇ ਸਟਾਲ ਲਗਾਏ ਹੋਏ ਸਨ ਜਿੱਥੇ ਮਾਪਿਆਂ ਨੇ ਸ਼ਾਮਲ ਹੋ ਕੇ ਇਸ ਸਾਇੰਸ ਮੇਲੇ ਦਾ ਅਨੰਦ ਮਾਣਿਆ। ਮਾਪਿਆਂ ਦੁਆਰਾ ਸਿੱਖਿਆ ਵਿਭਾਗ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ।
No comments:
Post a Comment