SBP GROUP

SBP GROUP

Search This Blog

Total Pageviews

Monday, October 17, 2022

100 ਮੀਟਰ ਬਟਰਫਲਾਈ ਖੇਡ ਵਿੱਚ ਅਰਸ਼ਪ੍ਰੀਤ ਕੌਰ ਮੋਹਾਲੀ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ : ਜ਼ਿਲ੍ਹਾ ਖੇਡ ਅਫਸਰ ਅੰਮਿ੍ਤਸਰ ਅਤੇ ਜਲੰਧਰ ਨੇ ਲਾਅਨ ਟੈਨਿਸ ਅੰਡਰ -17 ਲੜਕਿਆਂ ਦੇ ਸੈਮੀਫਾਈਨਲ ਮੁਕਾਬਲਿਆ ਵਿੱਚ ਕੀਤੀ ਜਿੱਤ ਦਰਜ ਰਾਜ ਪੱਧਰੀ ਖੇਡਾਂ ਦੇ ਤੀਜੇ ਦਿਨ ਫੁੱਟਬਾਲ, ਬੈਡਮਿੰਟਨ, ਲਾਅਨ ਟੈਨਿਸ ਅਤੇ ਤੈਰਾਕੀ ਦੇ ਹੋਏ ਖੇਡ ਮੁਕਾਬਲੇ

ਐਸ.ਏ.ਐਸ. ਨਗਰ 17 ਅਕਤੁਬਰ : ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜਿਲ੍ਹਾ ਐਸ.ਏ.ਐਸ.ਨਗਰ ਵਿਖੇ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੇ ਅੱਜ ਤੀਜੇ ਦਿਨ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਐਸ.ਏ.ਐਸ.ਨਗਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ,  ਮਿਤੀ : 17-10-2022 ਨੂੰ ਹੋਏ ਫੁੱਟਬਾਲ ਅੰਡਰ-17 ਲੜਕੀਆਂ ਦੇ ਪਹਿਲੇ ਮੈਚ ਵਿੱਚ ਲੁਧਿਆਣਾ ਨੇ ਜਲੰਧਰ, ਦੂਜੇ ਮੈਚ ਵਿੱਚ ਰੂਪਨਗਰ ਨੇ ਮੋਗਾ ਨੂੰ ਤੀਜੇ ਮੈਚ ਵਿੱਚ ਐਸ.ਏ.ਐਸ ਨਗਰ ਨੇ ਫਰੀਦਕੋਟ ਅਤੇ ਚੋਥੇ ਮੈਚ ਵਿੱਚ ਬਠਿੰਡਾ ਨੇ ਸੰਗਰੂਰ ਨੂੰ ਹਰਾਇਆ। ਫੁੱਟਬਾਲ ਅੰਡਰ-17 ਲੜਕਿਆਂ ਦੇ ਪਹਿਲੇ ਮੈਚ ਵਿੱਚ ਰੂਪਨਗਰ ਨੇ ਜਲੰਧਰ ਨੁੰ ਦੂਜੇ ਮੈਚ ਵਿੱਚ ਗੁਰਦਾਸਪੁਰ ਨੇ ਹੁਸਿਆਰਪੁਰ ਨੂੰ ਤੀਜੇ ਮੈਚ ਵਿੱਚ ਪਟਿਆਲਾ ਨੇ ਐਸ.ਬੀ.ਐਸ ਨਗਰ ਨੂੰ ਹਰਾਇਆ ।  


ਉਨ੍ਹਾਂ ਦੱਸਿਆ ਕਿ ਬੈਡਮਿੰਟਨ ਅੰਡਰ -14 ਲੜਕੀਆਂ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ , ਅੰਮਿ੍ਰਤਸਰ ਨੇ ਪਟਿਆਲਾ ਨੁੰ ਸ੍ਰੀ ਮੁਕਤਸਰ ਸਾਹਿਬ ਨੇ ਕਪੂਰਥਲਾ ਨੂੰ ਅਤੇ ਜਲੰਧਰ ਨੇ ਰੂਪਨਗਰ ਨੂੰ ਹਰਾਇਆ ਇਸ ਤਰਾਂ ਲੜਕੇ ਅੰਡਰ-14 ਵਿੱਚ ਪਟਿਆਲਾ ਨੇ ਮਲੇਰਕੋਟਲਾ, ਲੁਧਿਆਣਾ ਨੇ ਗੁਰਦਾਸਪੁਰ, ਜਲੰਧਰ ਨੇ ਬਠਿੰਡਾ ਨੂੰ ਅਤੇ ਅੰਮਿ੍ਰਤਸਰ ਨੇ ਫਾਜਿਲਕਾ ਨੂੰ ਹਰਾਇਆ ।
ਉਨ੍ਹਾਂ ਦੱਸਿਆ ਕਿ ਲਾਅਨ ਟੈਨਿਸ ਅੰਡਰ -17 ਲੜਕਿਆਂ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਅੰਮਿ੍ਤਸਰ ਅਤੇ ਜਲੰਧਰ ਨੇ ਜਿੱਤ ਪ੍ਰਾਪਤ ਕੀਤੀ।
ਉਨ੍ਹਾਂ ਦੱਸਿਆ ਕਿ ਤੈਰਾਕੀ ਦੇ ਲੜਕੇ ਅੰਡਰ -17 ਦੇ 100 ਮੀਟਰ ਬਟਰਫਲਾਈ ਮੁਕਾਬਲਿਆਂ ਵਿੱਚ ਅਰਨਵ ਸ਼ਰਮਾ ਨੇ ਪਹਿਲਾ, ਕਾਰਤਿਕਆ ਬਹਿਲ ਲੁਧਿਆਣਾ ਨੇ ਅਤੇ ਪਾਰਥ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਤਰਾਂ 100 ਮੀਟਰ ਬਟਰਫਲਾਈ ਅੰਡਰ -17 ਲੜਕੀਆਂ ਵਿੱਚ ਅਰਸ਼ਪ੍ਰੀਤ ਕੌਰ ਮੋਹਾਲੀ ਨੇ ਪਹਿਲਾ , ਗੁਨਿਕਾ ਪ੍ਰਭਾਕਰ ਲੁਧਿਆਣਾ ਨੇ ਦੂਜਾ, ਪ੍ਰੀਆਨਿਸ਼ ਸ਼ਰਮਾ ਅੰਮਿ੍ਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

No comments:


Wikipedia

Search results

Powered By Blogger