ਐਸ.ਏ.ਐਸ ਨਗਰ 13 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੱਛ ਭਾਰਤ 2.0 ਪ੍ਰੋਗਰਾਮ ਤਹਿਤ ਗਠਿਤ ਜ਼ਿਲਾ ਪੱਧਰੀ ਕਮੇਟੀ ਨਾਲ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਕਮੇਟੀ ਸਵੱਛ ਭਾਰਤ 2.0 ਅਧੀਨ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ ।ਉਨ੍ਹਾਂ ਵੱਲੋਂ ਸਾਰੇ ਵਿਭਾਗਾਂ ਨੂੰ ਸਵੱਛ ਭਾਰਤ ਅਧੀਨ ਗਠਿਤ ਕਮੇਟੀ ਦਾ ਸਹਿਯੋਗ ਕਰਨ ਦੀ ਹਦਾਇਤ ਦਿੱਤੀ ਗਈ ।
ਵਧੇਰੇ ਜਾਣਕਾਰੀ ਦਿੰਦੇ ਹੋਏ ਨਹਿਰੂ ਯੁਵਾ ਕੇਂਦਰ ਦੇ ਡਿਪਟੀ ਡਾਇਰੈਕਟਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਵੱਲੋਂ 1 ਅਕਤੂਬਰ ਤੋਂ 31 ਅਕਤੂਬਰ ਤੱਕ ਚਲਾਏ ਜਾ ਰਹੇ ਸਵੱਛ ਭਾਰਤ 2.0 ਪ੍ਰੋਗਰਾਮ ਦੇ ਅੰਤਰਗਤ ਦਿੱਤੇ ਹੋਏ ਕੈਲੰਡਰ ਅਨੁਸਾਰ ਵੱਖ-ਵੱਖ ਗਤੀਵਿਧਿਆਂ ਦਾ ਆਯੋਜਨ ਯੂਥ ਕਲੱਬਾਂ, ਐਨ.ਐਸ.ਐਸ. ਅਤੇ ਐਨ.ਸੀ.ਸੀ ਵਲੰਟੀਅਰ ਰਾਹੀਂ ਕਰਵਾਇਆ ਗਿਆ ਹੈ ।
ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 1 ਅਕਤੂਬਰ ਨੂੰ ਸਵੱਛ ਭਾਰਤ 2.0 ਦੀ ਸ਼ੁਰੂਆਤ ਪ੍ਰਭ ਆਸਰਾ ਝਜੇੜੀ ਵਿਖੇ ਸਫਾਈ ਅਭਿਆਨ ਚਲਾਕੇ ਕੀਤੀ ਗਈ । ਜਿਸ ਵਿੱਚ ਨੌਜਵਾਨਾਂ ਨੇ ਕਮਰਿਆਂ, ਰਸੋਈ ਅਤੇ ਬਾਹਰਲੇ ਪਾਸੇ ਨੂੰ ਸਾਫ ਕੀਤਾ ਅਤੇ ਪ੍ਰਭ ਆਸਰਾ ਵਿੱਚ ਰਹਿਣ ਵਾਲੇ ਬੇਸਹਾਰਾ ਅਤੇ ਬਜੁਰਗਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ । ਉਨ੍ਹਾਂ ਦੱਸਿਆ 2 ਅਕਤੂਬਰ ਮਹਾਤਮਾਂ ਗਾਂਧੀ ਜੀ ਦੀ ਜੈਅੰਤੀ, ਡੇਰਾਬਸੀ ਵਿਖੇ ਮਨਾਈ ਗਈ । ਜਿਸ ਵਿੱਚ ਵੱਖ ਵੱਖ ਕਲੱਬਾਂ ਦੇ ਨੌਜਵਾਨਾਂ ਨੇ ਭਾਗ ਲਿਆ ਅਤੇ ਅਪਣੇ ਪਿੰਡਾਂ ਵਿੱਚ ਸਵੱਛ ਭਾਰਤ 2.0 ਪ੍ਰੋਗਰਾਮ ਤਹਿਤ ਸਫਾਈ ਅਭਿਆਨ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। 3 ਅਕਤੂਬਰ ਨੂੰ ਪਿੰਡ ਅਮਲਾਲਾ ਵਿਖੇ ਯੂਥ ਕਲੱਬ ਦੇ ਮੈਂਬਰਾਂ ਵੱਲੋਂ ਪਿੰਡ ਦੀ ਬਾਹਰਲੀ ਬਸਤੀ ਦੀ ਸਫਾਈ ਕੀਤੀ ਗਈ। ਉਨ੍ਹਾਂ ਕਿਹਾ 4 ਅਕਤੂਬਰ ਨੂੰ ਸ਼ਿਵਾਲਿਕ ਪਬਲਿਕ ਸਕੂਲ,ਫੇਜ 6 ਦੇ ਐਨ.ਐਸ.ਐਸ ਵਾਲੰਟਿਅਰਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਕਿਟ ਪੇਸ਼ ਕੀਤੀ ਗਈ ਅਤੇ ਸਫਾਈ ਅਭਿਆਨ ਚਲਾਇਆ ਗਿਆ।
ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ 6 ਅਕਤੂਬਰ ਨੂੰ ਪਿੰਡ ਫਤਿਹਪੁਰ ਟਪਰੀਆਂ ਵਿਖੇ ਯੂਥ ਕਲੱਬਾਂ ਦੇ ਨੌਜਵਾਨਾਂ ਵੱਲੋਂ ਖੇਡ ਮੈਦਾਨ ਅਤੇ ਸਕੂਲ ਦੀ ਸਫਾਈ ਕੀਤੀ ਗਈ। 7 ਅਕਤੂਬਰ ਨੂੰ ਪਿੰਡ ਲੈਹਲੀ ਵਿਖੇ ਨਗਰ ਕੌਂਸਿਲ, ਲਾਲੜੂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਰੇਲਵੇ ਫਾਟਕ ਦੇ ਨੇੜੇ ਪਏ ਪਲਾਸਟਿਕ ਬੇਸਟ ਕੂੜੇ ਦੀ ਸਫਾਈ ਕੀਤੀ ਗਈ। 8 ਅਕਤੂਬਰ ਨੂੰ ਚਪੜਚਿੜੀ ਵਿਖੇ ਫਤਹਿ ਬੁਰਜ ਦੇ ਬਾਹਰਲੇ ਪਾਸੇ ਸੂਟੇ ਪਲਾਸਟਿਕ ਦੇ ਲਿਫਾਫੇ ਆਦਿ ਬਸਤੂਆਂ ਨੂੰ ਐਨ.ਐਸ.ਐਸ ਵਾਲੰਟਿਅਰਾਂ ਅਤੇ ਯੂਥ ਕਲੱਬ ਨੌਜਵਾਨਾਂ ਵੱਲੋਂ ਇਕਠਾ ਕੀਤਾ ਗਿਆ। 9 ਅਕਤੂਬਰ ਨੂੰ ਪਿੰਡ ਕੁਬਾਹੇੜੀ ਵਿਖੇ ਯੂਥ ਕਲੱਬ ਦੇ ਨੌਜਵਾਨਾਂ ਵੱਲੋਂ ਪਿੰਡ ਦੇ ਆਲੇ ਦੁਆਲੇ ਪਏ ਪਲਾਸਟਿਕ ਬੇਸਟ ਕੂੜੇ ਦੀ ਸਫਾਈ ਕੀਤੀ ਗਈ ਅਤੇ ਪਿੰਡ ਦੇ ਕਾਰਗਿਲ ਦੀ ਲੜਾਈ ਵਿੱਚ ਹੋਏ ਸ਼ਹੀਦ ਹਵਲਦਾਰ ਸ.ਬਿਕਰਮ ਸਿੰਘ ਦੀ ਯਾਦ ਵਿੱਚ ਲਗੇ ਬੁੱਤ ਦੀ ਸਫਾਈ ਵੀ ਕੀਤੀ।
ਇਸ ਤੋਂ ਇਲਾਵਾ 10 ਅਕਤੂਬਰ ਨੂੰ ਪਿੰਡ ਦੱਪਰ ਵਿਖੇ ਯੂਥ ਕਲੱਬ ਦੇ ਨੌਜਵਾਨਾਂ ਵੱਲੋਂ ਪਿੰਡ ਦੇ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਏ ਸੂਬੇਦਾਰ ਬਲਵੀਰ ਸਿੰਘ ਭੱਟੀ ਦੀ ਯਾਦ ਵਿੱਚ ਲਗੇ ਬੁੱਤ ਦੀ ਸਫਾਈ ਵੀ ਕੀਤੀ । ਇਸੇ ਤਰ੍ਹਾਂ 11 ਅਕਤੂਬਰ ਨੂੰ ਪਿੰਡ ਭੁੱਡਾ ਵਿਖੇ ਯੂਥ ਕਲੱਬ ਦੇ ਨੌਜਵਾਨਾਂ ਵਲੋਂ ਪਿੰਡ ਦੇ ਜੰਜ ਘਰ ਦੀ ਸਫਾਈ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ( ਪੇਂਡੂ ਵਿਕਾਸ ) ਸ੍ਰੀਮਤੀ ਅਵਨੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਯੂ ਡੀ) ਸ੍ਰੀਮਤੀ ਪੂਜਾ ਐਸ ਗਰੇਵਾਲ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀ ਅਤੇ ਵਾਲੰਟੀਅਰ ਹਾਜ਼ਰ ਸਨ ।
No comments:
Post a Comment