ਐੱਸ.ਏ.ਐੱਸ ਨਗਰ 08 ਅਕਤੂਬਰ : ਅੱਜ ਮਿਤੀ 8 ਅਕਤੂਬਰ ਨੂੰ ਸਿਵਲ ਸਰਜਨ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਡੇਰਾਬੱਸੀ ਲਾਗੇ ਮੁਬਾਰਿਕਪੁਰ ਵਿਖੇ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਤੇ ਕੁਸ਼ਟ ਰੋਗੀਆਂ ਦਾ ਹਾਲ ਜਾਣਿਆ । ਇਸ ਮੌਕੇ ਜਿਲਾ ਲੈਪਰੋਸੀ ਅਫ਼ਸਰ ਡਾ. ਜਸਕੰਵਲ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਧਰਮਿੰਦਰ ਸਿੰਘ ਵੱਲੋਂ ਕੁਸ਼ਟ ਰੋਗੀਆਂ ਨੂੰ ਜਰੂਰੀ ਵਰਤੋ ਦੀਆ ਚੀਜ਼ਾਂ, ਐਮ.ਸੀ.ਆਰ ਫੁਟਵੇਅਰ, ਦਵਾਈਆਂ, ਸੈਲਫ ਕੇਅਰ ਕਿੱਟਾਂ ਵੰਡੀਆਂ । ਜਿਲਾ ਲੈਪਰੋਸੀ ਅਫ਼ਸਰ ਡਾ. ਜਸਕੰਵਲ ਨੇ ਮਰੀਜਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੋਹੜ ਆਸ਼ਰਮ ਵਿੱਚ ਆਉਣ ਦਾ ਮਕਸਦ ਇਹ ਹੈ ਕਿ ਓਹਨਾ ਨੂੰ ਅਹਿਸਾਸ ਕਰਾਇਆ ਜਾਵੇ ਕਿ ਓਹ ਵੀ ਸਮਾਜ ਦਾ ਅਹਿਮ ਅੰਗ ਹੈ ਅਤੇ ਓਹ ਕਿਸੇ ਵੀ ਤਰਾਂ ਅਲੱਗ ਅਤੇ ਇੱਕਲੇ ਮਹਿਸੂਸ ਨਾ ਕਰਨ । ਇਸ ਤੋਂ ਇਲਾਵਾ ਓਹਨਾ ਦੀਆਂ ਸਰੀਰਕ ਤੇ ਮਾਨਸਿਕ ਲੋੜਾਂ ਨੂੰ ਵੀ ਨੇੜੇ ਹੋ ਕੇ ਜਾਣਨ ਦਾ ਮੌਕਾ ਮਿਲਦਾ ਹੈ |
ਸੀਨੀਅਰ ਮੈਡੀਕਲ ਅਫਸਰ ਡਾ. ਧਰਮਿੰਦਰ ਸਿੰਘ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਅਜਿਹੇ ਲੋਕਾਂ ਦਿਆਂ ਤਕਲੀਫਾਂ ਜਾਣਨੀਆਂ ਚਾਹੀਦੀਆਂ ਹਨ ਅਤੇ ਓਹਨਾ ਨਾਲ ਘੁਲਣਾ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਲੋਕ ਵੀ ਸਮਾਜ ਕੋਲੋਂ ਪਿਆਰ, ਹਮਦਰਦੀ ਅਤੇ ਛੋਹ ਦੀ ਉਮੀਦ ਕਰਦੇ ਹਨ। ਡਾ. ਧਰਮਿੰਦਰ ਸਿੰਘ ਨੇ ਕਿਹਾ ਕਿ ਮਰੀਜ਼ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਣ ਅਤੇ ਡਾਕਟਰਾਂ ਦੇ ਕਹਿਣ ਮੁਤਾਬਿਕ ਦਵਾਈ ਲੈਣ ਅਤੇ ਪ੍ਰਹੇਜ ਰੱਖਣ । ਓਹਨਾ ਕਿਹਾ ਕਿ ਜਿੰਨਾਂ ਰੋਗੀਆਂ ਦਾ ਇਲਾਜ ਚੱਲ ਰਿਹਾ ਹੈ, ਓਹ ਡਾਕਟਰਾਂ ਦੀ ਨਿਗਰਾਨੀ ਹੇਠ ਆਪਣਾ ਇਲਾਜ ਮੁਕੰਮਲ ਕਰਾਉਣ। ਇਸ ਦੇ ਨਾਲ ਓਹਨਾ ਨੇ ਮਰੀਜਾਂ ਨੂੰ ਸਰਕਾਰੀ ਹਸਪਤਾਲ ਵਿੱਚ ਟ੍ਰੀਟਮੈਂਟ ਕਰਵਾਉਣ ਲਈ ਮੋਟੀਵੇਟ ਕੀਤਾ |
ਡਾ. ਜਸਕੰਵਲ ਨੇ ਰੋਗੀਆਂ ਨੂੰ ਜਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਕਿ ਜਿਵੇਂ ਹੱਥ ਗਰਮ ਭਾਂਡਿਆਂ ਜਾਂ ਹੋਰ ਗਰਮ ਚੀਜ਼ਾਂ ਤੋਂ ਦੂਰ ਰੱਖਣੇ ਚਾਹੀਦੇ ਹਨ, ਪੈਰਾਂ ਵਿੱਚ ਜੁੱਤੀ ਪਾਉਂਣੀ ਚਾਹੀਦੀ ਹੈ, ਪੋਸ਼ਟਿਕ ਖੁਰਾਕ ਖਾਣੀ ਚਾਹੀਦੀ ਹੈ ।
ਇਸ ਮੌਕੇ ਰਜਿੰਦਰ ਸਿੰਘ SI, ਸ਼ੀਨਮ ਬੀ.ਈ.ਈ. ਗੁਰਜਿੰਦਰ ਸਿੰਘ ਅਤੇ ਆਸ਼ਾ ਵਰਕਰ ਵੀ ਮੌਜੂਦ ਸਨ।
No comments:
Post a Comment