ਐਸ.ਏ.ਐਸ.ਨਗਰ, 12 ਨਵੰਬਰ : 14 ਨਵੰਬਰ ਨੂੰ 'ਬਾਲ ਦਿਵਸ' ਮੌਕੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬਾਲ ਮੇਲਾ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਨੇ ਦੱਸਿਆ ਕਿ 14 ਨਵੰਬਰ ਨੂੰ 'ਬਾਲ ਦਿਵਸ' ਮੌਕੇ ਨਵੇਂ ਵਿੱਦਿਅਕ ਸੈਸ਼ਨ 2023-24 ਲਈ 'ਦਾਖ਼ਲਾ ਮੁਹਿੰਮ' ਦੀ ਸ਼ੁਰੂਆਤ ਹੋਵੇਗੀ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸਮੂਹ ਮਾਪਿਆਂ, ਪਤਵੰਤਿਆਂ,ਗ੍ਰਾਮ ਪੰਚਾਇਤਾਂ, ਕਮੇਟੀ ਮੈਂਬਰਾਂ,ਐੱਨ ਆਰ ਆਈ ਵੀਰਾਂ ਨੂੰ ਆਪਣੇ ਨੇੜਲੇ ਸਕੂਲ ਵਿੱਚ ਪਹੁੰਚਣ ਲਈ 'ਸੱਦਾ-ਪੱਤਰ' ਭੇਜਿਆ ਜਾ ਚੁੱਕਾ ਹੈ। ਇਸ ਦਿਨ ਵਿਦਿਆਰਥੀਆਂ ਦੁਆਰਾ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਸਕੂਲ ਵਿੱਚ ਵਿਦਿਅਕ ਸਾਜ਼ੋ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਪੰਜਾਬੀ ਮਾਹ ਨੂੰ ਸਮਰਪਿਤ ਲਾਇਬ੍ਰੇਰੀ ਲੰਗਰ ਤਹਿਤ ਕਿਤਾਬਾਂ ਜਾਰੀ ਕੀਤੀਆਂ ਜਾਣਗੀਆਂ।
ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਤਿਆਰ ਕੀਤਾ ਬਾਲ ਮੈਗਜ਼ੀਨ ਜਾਰੀ ਕੀਤਾ ਜਾਵੇਗਾ। ਉਹਨਾਂ ਵਲੋਂ ਸੱਭ ਨੂੰ ਇਹਨਾਂ ਬਾਲ ਮੇਲਿਆਂ ਵਿੱਚ ਸ਼ਮੂਲੀਅਤ ਕਰਨ ਲਈ ਅਪੀਲ ਵੀ ਕੀਤੀ ਗਈ।
No comments:
Post a Comment