ਐਸ.ਏ.ਐਸ.ਨਗਰ, 12 ਨਵੰਬਰ : ਫਿੱਟ ਇੰਡੀਆ ਫਰੀਡਮ ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਅੱਜ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਕਾਲਜ ਦੀ ਐੱਨ. ਐੱਸ. ਐੱਸ. ਅਤੇ ਰੈੱਡ ਰਿਬਨ ਕਮੇਟੀ ਵੱਲੋਂ ਅੱਜ 'ਫਿੱਟ ਇੰਡੀਆ ਫਰੀਡਮ ਰਨ 3.0' ਤਹਿਤ ਦੌੜ ਅਤੇ ਇਕ ਰੈਲੀ ਕਰਵਾਈ ਗਈ। ਭਾਰਤ ਸਰਕਾਰ ਦੀ 'ਆਜ਼ਾਦੀ ਕੇ 75 ਸਾਲ, ਫਿਟਨੈੱਸ ਰਹੇ ਬੇਮਿਸਾਲ' ਮੁਹਿੰਮ ਤਹਿਤ ਕਰਵਾਈ ਗਈ ਰੈਲੀ ਵਿਚ ਕੁੱਲ 200 ਵਿਦਿਆਰਥੀਆਂ ਨੇ ਭਾਗ ਲਿਆ।
ਰੈਲੀ ਦੀ ਸ਼ੁਰੂਆਤ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਨੇ ਹਰੀ ਝੰਡੀ ਦੇ ਕੇ ਕੀਤੀ। ਇਸਦੇ ਨਾਲ ਹੀ ਇਕ ਦੌੜ ਵੀ ਕਰਵਾਈ ਗਈ ਜਿਸ ਵਿਚ ਕੁੱਲ 50 ਵਿਦਿਆਰਥੀਆਂ ਨੇ ਦੌੜ ਲਗਾਈ। ਇਸ ਮੌਕੇ ਡਾ. ਅਮਰਜੀਤ ਕੌਰ, ਡਾ. ਸੁਜਾਤਾ ਕੌਸ਼ਲ, ਪ੍ਰੋ. ਆਮੀ ਭੱਲਾ, ਪ੍ਰੋ. ਸਵਿਤਾ ਗੁਪਤਾ, ਪ੍ਰੋ. ਸਲੋਨੀ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਰਵਿੰਦਰ ਸਿੰਘ, ਡਾ. ਹਰਵਿੰਦਰ ਕੌਰ, ਪ੍ਰੋ. ਨਿਰਮਲ ਸਿੰਘ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਸੁਨੀਲ ਕੁਮਾਰ, ਪ੍ਰੋ. ਕਿਰਨਪ੍ਰੀਤ ਕੌਰ, ਪ੍ਰੋ. ਸ਼ਵੇਤਾ ਖਰਬੰਦਾ ਅਤੇ ਵਿਦਿਆਰਥੀ ਹਾਜ਼ਰ ਸਨ।
No comments:
Post a Comment