SBP GROUP

SBP GROUP

Search This Blog

Total Pageviews

ਜਿਲ੍ਹਾ ਮੈਜਿਸਟ੍ਰੇਟ ਵੱਲੋਂ ਲਾਇਸੈਂਸ ਦੀ ਮਿਆਦ ਪੁੱਗ ਚੁੱਕੇ ਅਸਲਾ ਲਾਇਸੈਂਸ ਧਾਰਕਾਂ ਨੂੰ ਇੱਕ ਹਫਤੇ ਦੇ ਅੰਦਰ ਲਾਇਸੰਸ ਰੀਨਿਊ ਕਰਾਉਣ ਦੀ ਹਦਾਇਤ

ਜਿਨਾ ਅਸਲਾ ਲਾਇਸੈਂਸ ਧਾਰਕਾਂ ਦੀ ਮੌਤ ਹੋ ਚੁੱਕੀ ਹੈ ਉਨਾਂ ਦੇ ਵਾਰਿਸ ਵੀ ਇੱਕ ਹਫ਼ਤੇ ਵਿੱਚ ਹਥਿਆਰਾਂ ਦੇ ਨਿਪਟਾਰੇ ਲਈ ਕਰਨ ਅਪਲਾਈ : ਅਮਿਤ ਤਲਵਾੜ

ਐਸ.ਏ.ਐਸ ਨਗਰ 01 ਦਸੰਬਰ : ਜਿਲ੍ਹਾ ਮੈਜਿਸਟ੍ਰੇਟ ਸ੍ਰੀ ਅਮਿਤ ਤਲਵਾੜ ਵੱਲੋਂ ਲਾਇਸੈਂਸ ਦੀ ਮਿਆਦ ਪੁੱਗ ਚੁੱਕੇ ਅਸਲਾ ਲਾਇਸੈਂਸ ਧਾਰਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇੱਕ ਹਫਤੇ ਦੇ ਅੰਦਰ-ਅੰਦਰ ਅਸਲਾ ਲਾਇਸੈਂਸ ਰੀਨਿਊ ਕਰਾਉਂਣ ਲਈ ਅਪਲਾਈ ਕਰਨ ਅਤੇ ਜਿਨ੍ਹਾਂ ਲਾਇਸੈਂਸ ਧਾਰਕਾਂ ਦੀ ਮੌਤ ਹੋ ਚੁੱਕੀ ਹੈ ਉਹ ਲਾਇਸੈਂਸ ਧਾਰਕਾਂ ਦੇ ਵਾਰਸਾਂ ਨੂੰ ਹਦਾਇਤ ਕੀਤੀ ਕਿ ਉਹ ਇੱਕ ਹਫਤੇ ਦੇ ਅੰਦਰ-ਅੰਦਰ ਕਮਰਾ ਨੰਬਰ 311, ਦੂਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਐਸ.ਏ.ਐਸ
ਨਗਰ ਵਿੱਚ ਤਾਲਮੇਲ ਕਰਕੇ ਹਥਿਆਰਾਂ ਦੇ ਨਿਪਟਾਰੇ ਲਈ ਨਿਯਮਾਂ ਅਨੁਸਾਰ ਅਪਲਾਈ ਕਰਨ।  



          ਵਧੇਰੇ ਜਾਣਕਾਰੀ ਦਿੰਦੇ ਸ੍ਰੀ ਤਲਵਾੜ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ. ਨਗਰ ਦੀ ਰਿਪੋਰਟ ਅਨੁਸਾਰ 15 ਅਸਲਾ ਲਾਇਸੈਂਸ ਧਾਰਕ ਅਜਿਹੇ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਅਸਲਾ ਸਬੰਧਤ ਥਾਣੇ ਵਿੱਚ ਜਮ੍ਹਾ ਪਿਆ ਹੈ। ਉਨ੍ਹਾਂ ਨੇ ਹਦਾਇਤ ਕੀਤੀ ਕਿ ਜਿਨ੍ਹਾਂ ਲਾਇਸੈਂਸ ਧਾਰਕਾਂ ਦੀ ਮੌਤ ਹੋ ਚੁੱਕੀ ਹੈ ਉਹ ਲਾਇਸੈਂਸ ਧਾਰਕਾਂ ਦੇ ਵਾਰਿਸ ਇੱਕ ਹਫਤੇ ਅੰਦਰ-ਅੰਦਰ ਹਥਿਆਰਾਂ ਦੇ ਨਿਪਟਾਰੇ ਲਈ ਨਿਯਮਾਂ ਅਨੁਸਾਰ ਅਪਲਾਈ ਕਰ ਦੇਣ ।

          ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ 369 ਲਾਇਸੈਂਸ ਧਾਰਕਾਂ ਜਿਨ੍ਹਾਂ ਨੇ ਅਸਲਾ ਲਾਇਸੈਂਸ ਰੀਨਿਊ ਨਹੀ ਕਰਵਾਇਆ, ਨੂੰ ਵੀ ਹਦਾਇਤ ਜਾਦੀ ਹੈ ਕਿ ਉਹ ਇੱਕ ਹਫਤੇ ਦੌਰਾਨ ਆਪਣਾ ਅਸਲਾ ਲਾਇਸੈਂਸ ਨਵੀਨ/ਰੀਨਿਊ ਕਰਨ ਲਈ ਅਪਲਾਈ ਕਰ ਦੇਣ । ਇਹਨਾਂ ਹੁਕਮਾਂ ਦੀ ਅਣਦੇਖੀ ਜਾਂ ਉਲੰਘਣਾ ਕਰਨ ਵਾਲੇ ਅਸਲਾ ਲਾਇਸੈਂਸ ਧਾਰਕਾ ਦੇ ਵਿਰੁੱਧ ਆਰਮ ਐਕਟ 1959 ਦੇ ਸੈਕਸ਼ਨ 17(3) ਤਹਿਤ ਅਸਲਾ ਲਾਇਸੈਂਸ ਕੈਂਸਲ/ਰੱਦ ਕਰਨ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।

No comments:


Wikipedia

Search results

Powered By Blogger