ਐਸ.ਏ.ਐਸ ਨਗਰ 5 ਦਸਬੰਰ : ਡਾ: ਸੰਦੀਪ ਕੁਮਾਰ ਗਰਗ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਜਾਣਾਕਰੀ ਦਿੰਦੇ ਦੱਸਿਆ ਕਿ ਮਿਤੀ 24.11.2022 ਨੂੰ ਏਕਤਾ ਵਿਹਾਰ, ਚੋਕੀ ਬਲਟਾਣਾ, ਥਾਣਾ ਜੀਰਕਪੁਰ ਦੇ ਏਰੀਆ ਵਿੱਚ ਗਾਇਤਰੀ ਦੇਵੀ ਨਾਮ ਦੀ ਔਰਤ ਦਾ ਤੇਜਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਸੀ । ਜਿਸ ਸਬੰਧੀ ਮੁ: ਨੰਬਰ: 471 ਮਿਤੀ 25.11.2022 ਅ/ਧ 302,34 ਭ:ਦ: ਥਾਣਾ ਜੀਰਕਪੁਰ, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਸੀ ।ਮੁਕਦੱਮਾ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ (ਦਿਹਾਤੀ) ਅਤੇ ਉੱਪ ਕਪਤਾਨ ਪੁਲਿਸ (ਜੀਰਕਪੁਰ) ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਜੀਰਕਪੁਰ ਸਮੇਤ ਇੰਚ: ਚੋਕੀ ਬਲਟਾਣਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਜੋ ਜਿਲ੍ਹਾ ਪੁਲਿਸ ਵੱਲੋ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਡਾ: ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮ੍ਰਿਤਕਾ ਗਾਇਤਰੀ ਦੇਵੀ, ਏਕਤਾ ਵਿਹਾਰ, ਬਲਟਾਣਾ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਜਿਸ ਦੇ ਗੁਆਂਢ ਵਿੱਚ ਪਵਨ ਸਿੰਘ ਰਾਣਾ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਜਿਸ ਨਾਲ ਬਾਥਰੂਮ ਸਾਂਝਾ ਹੋਣ ਕਰਕੇ ਇਨ੍ਹਾ ਦੀ ਆਪਸ ਵਿੱਚ ਨੋਕ ਝੋਕ ਰਹਿੰਦੀ ਸੀ । ਮਿਤੀ 24.11.2022 ਨੂੰ ਮ੍ਰਿਤਕਾ ਦਾ ਪਤੀ ਕੰਮ ਤੇ ਸੀ। ਪਤਨੀ ਵੱਲੋ ਫੋਨ ਨਾ ਚੁੱਕਣ ਤੇ ਉਸ ਦੇ ਪਤੀ ਨੇ ਘਰ ਜਾ ਕੇ ਕਮਰਾ ਦਾ ਤਾਲਾ ਤੋੜ ਕੇ ਵੇਖਿਆ ਤਾ ਗਾਇਤਰੀ ਦੇਵੀ ਖੂਨ ਨਾਲ ਲੱਥ ਪੱਥ ਬੈੱਡ ਤੇ ਪਈ ਸੀ, ਜਿਸ ਦਾ ਗਲਾ ਕਿਸੇ ਤੇਜਧਾਰ ਹਥਿਆਰ ਨਾਲ ਕੱਟਿਆ ਸੀ ।ਜਿਸ ਸਬੰਧੀ ਮੁ:ਨੰਬਰ: 471 ਮਿਤੀ 25.11.2022 ਅ/ਧ 302,34 ਭ:ਦ: ਥਾਣਾ ਜੀਰਕਪੁਰ, ਮੋਹਾਲੀ ਦਰਜ ਰਜਿਸਟਰ ਕਰਕੇ ਦੋਰਾਨੇ ਤਫਤੀਸ਼ ਥਾ: ਮਨਦੀਪ ਸਿੰਘ, ਇੰਚ: ਚੌਕੀ ਬਲਟਾਣਾ ਵੱਲੋ ਦੋਸ਼ੀਆਂ ਨੂੰ ਸਰਿਸਤਬਾਦ ਕਲੋਨੀ, ਥਾਣਾ ਗਰਦੀਨਾ ਬਾਗ,ਜਿਲ੍ਹਾ ਪਟਨਾ (ਬਿਹਾਰ) ਤੋ ਗ੍ਰਿਫਤਾਰ ਕੀਤਾ ਗਿਆ ਅਤੇ ਕਤਲ ਵਿੱਚ ਵਰਤਿਆ ਗਿਆ ਚਾਕੂ ਬ੍ਰਾਮਦ ਕਰਲਿਆ ਗਿਆ ਹੈ। ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ,ਜਿਨ੍ਹਾ ਦਾ 04 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਮੁਕੱਦਮੇ ਦੀ ਤਫਤੀਸ਼ ਜਾਰੀ ਹੈ ।
ਗ੍ਰਿਫਤਾਰ ਦੋਸ਼ੀ:
1. ਪਵਨ ਸਿੰਘ ਰਾਣਾ
2. ਝੁਨੂ ਕੁਮਾਰ ਸਿੰਘ ਪੁੱਤਰਾਨ ਅਮੀਰ ਸਿੰਘ ਵਾਸੀਆਨ ਪਿੰਡ ਢੁਮਰੀ ਬੇਜੂ, ਵਾਰਡ ਨੰਬਰ: 01, ਪਤਾਹੀ ਪੂਰਵੀ, ਚੰਪਰਾਨ, ਬਿਹਾਰ ਹਾਲ ਵਾਸੀ ਮਕਾਨ ਨੰਬਰ: 01, ਏਕਤਾ ਵਿਹਾਰ, ਬਲਟਾਣਾ, ਥਾਂਣਾ ਜੀਰਕਪੁਰ, ਮੋਹਾਲੀ
ਲੜੀ ਨੰ: ਦੋਸ਼ੀ ਦਾ ਨਾਮ ਉਮਰ ਸ਼ਾਦੀ ਸ਼ੁਦਾ ਜਾਂ ਨਹੀ ਕ੍ਰਿਮਨਲ ਹਿਸਟਰੀ ਕੰਮ ਕਾਰ
1. ਪਵਨ ਸਿੰਘ ਰਾਣਾ
26 ਵਿਆਹਿਆ ਅ/ਧ 363,366ਏ ਭ:ਦ: ਬਿਹਾਰ ਵਿਖੇ ਦਰਜ ਹੈ ਪੇਂਟਰ
2. ਝੁਨੂ ਕੁਮਾਰ ਸਿੰਘ 21 ਕੁਆਰਾ --- ਪੇਂਟਰ
No comments:
Post a Comment