ਐਸ.ਏ.ਐਸ ਨਗਰ 5 ਦਸੰਬਰ : ਡਾ:ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾ ਵਿਰੁੱਧ ਚਲਾਈ ਮੁੰਹਿਮ ਦੋਰਾਨ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਅਤੇ ਇੰਸ. ਸੁਮਿਤ ਮੋਰ ਮੁੱਖ ਅਫਸਰ ਥਾਣਾ ਫੇਸ-1 ਮੋਹਾਲੀ ਦੀ ਟੀਮ ਵੱਲੋਂ ਪੰਜਾਬ, ਹਰਿਆਣਾ, ਚੰਡੀਗੜ ਅਤੇ ਹਿਮਾਚਲ ਪ੍ਰਦੇਸ਼ ਵਿੱਚ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲਾ ਚੋਰ ਰਵੀ ਉੱਰਫ ਪੁਜਾਰੀ ਵਾਸੀ ਨੇੜੇ ਮੰਦਰ ਮਹਾ ਦੇਵ ਕਲੋਨੀ ਸੂਰਜ ਪੁਰ ਥਾਣਾ ਪਿੰਜੋਰ ਹਰਿਆਣਾ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ
ਇਸ ਸਬੰਧੀ ਡਾ: ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਿਤੀ 12/13 .11. 2022 ਦੀ ਦਰਮਿਆਨੀ ਰਾਤ ਨੂੰ ਸੰਜੀਵ ਗਰਗ ਆਪਣੇ ਪਰਿਵਾਰ ਸਮੇਤ ਘਰ ਦੀ ਪਹਿਲੀ ਮੰਜਿਲ ਤੇ ਸੁੱਤੇ ਸੀ । ਮਿਤੀ 13.11.2022 ਨੂੰ ਸਵੇਰੇ ਗਰਊਡ ਫਲੋਰ ਤੇ ਦੇਖਿਆ ਕਿ ਕਮਰਾ ਖੁੱਲਾ ਪਿਆ ਸੀ, ਅਲਮਾਰੀ ਦੇ ਤਾਲੇ ਟੁੱਟੇ ਸੀ ਅਤੇ ਨਕਦੀ/ਸੋਨੇ ਦੇ ਗਹਿਣੇ ਅਲਮਾਰੀ ਵਿੱਚ ਨਹੀ ਸਨ ।ਜਿਸ ਤੇ ਮੁਕੱਦਮਾ ਨੰ. 223 ਮਿਤੀ 13.11. 2022 ਅ/ਧ 457,380,483,411 ਭ: ਦ: ਥਾਣਾ ਫੇਸ 1 ਮੋਹਾਲੀ ਨਾ ਮਲੂਮ ਵਿਅਕਤੀ/ਵਿਅਕਤੀਆਂ ਦੇ ਖਿਲਾਫ ਦਰਜ ਰਜਿਸਟਰ ਕਰਕੇ ਤਫਤੀਸ਼ ਵਿੱਚ ਅਮਲ ਵਿੱਚ ਲਿਆਦੀ ਗਈ ਹੈ। ਮੁਕੱਦਮਾ ਦੀ ਤਫਤੀਸ਼ ਦੋਰਾਨ ਰਵੀ ਕੁਮਾਰ ਉਰਫ ਵਿਜੈ ਉਰਫ ਬਾਬਾ ਪੱਤਰ ਸੁਰੇਸ ਕੁਮਾਰ ਵਾਸੀ ਨੇੜੇ ਮੰਦਰ ਮਹਾਦੇਵ ਕਲੋਨੀ ਸੂਰਜ ਪੁਰ ਥਾਣਾ ਪਿੰਜੋਰ ਹਰਿਆਣਾ (ਉਮਰ ਕਰੀਬ 40 ਸਾਲ)ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੋਸ਼ੀ ਖਿਲਾਫ ਪਹਿਲਾ ਵੀ ਚੋਰੀ ਦੇ ਕਰੀਬ 35 ਮੁੱਕਦਮੇ ਪੰਚਕੁੱਲਾ, ਚੰਡੀਗੜ, ਪਿੰਜੋਰ ਅਤੇ ਮੋਹਾਲੀ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਜੋ ਅਪ੍ਰੈਲ ਸਾਲ 2022 ਵਿੱਚ ਅੰਬਾਲਾ ਜੇਲ ਤੋ ਬਾਹਰ ਆਉਣ ਤੋ ਬਾਅਦ ਕਰੀਬ ਮੋਹਾਲੀ ਵਿੱਚ ਕਈ ਚੋਰੀਆ ਨੂੰ ਅੰਜਾਮ ਦੇ ਚੁੱਕਾ ਹੈ ।ਮੁਕਦੱਮਾ ਦੀ ਡੁੰਘਾਈ ਨਾਲ ਤਫਤੀਸ਼ ਜਾਰੀ ਹੈ। ਜਿਸ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ।
ਬ੍ਰਾਮਦਗੀ:-
1. 04 ਲੱਖ ਰੁਪਏ (ਭਾਰਤੀ ਮੁਦਰਾ)
2. ਐਕਟਿਵਾ ਨੰਬਰ CH01-AH-4079 (ਡੁਪਲੀਕੇਟ ਨੰਬਰ) (ਜੋ ਜ਼ੀਰਕਪੁਰ ਤੋਂ ਚੋਰੀ ਕੀਤਾ ਗਿਆ ਸੀ)
3. ਗ੍ਰੀਨ ਡਾਇਮੰਡ ਸੈੱਟ,
4. ਹੀਰੇ ਦੀਆਂ ਚੂੜੀਆਂ,
5. ਚੇਨ ਦੇ ਨਾਲ ਸਵਰੋਵਸਕੀ ਪੈਂਡੈਂਟ,
6. ਚੇਨ ਨਾਲ ਸੰਗਮਰਮਰ ਵਾਲਾ ਪੈਂਡੈਂਟ,
7. ਚੇਨ ਅਤੇ ਕੰਨਾਂ ਦੇ ਗਹਿਣਿਆ ਨਾਲ ਨੰਦੀ ਵੱਡੇ ਹਰੇ ਪੱਥਰ ਦਾ ਪੈਂਡੈਂਟ,
8. ਗੋਲਡ ਪਲੇਟਿਡ ਸਪਰਿੰਗ ਬੈਂਗਲ,
9. ਗੋਲਡ ਪਲੇਟਿਡ ਕੰਗਨ ਜੋੜਾ,
10. ਗੋਲਡ ਪਲੇਟਿਡ ਕੁੰਦਨ ਲੌਂਗ ਸੈੱਟ,
11. ਕੰਨਾਂ ਦੇ ਗਹਿਣਿਆ ਦੇ ਨਾਲ ਚਾਂਦੀ ਵਿੱਚ ਪੋਲਕੀ ਲੰਬੀ ਮਾਲਾ,
12. ਗੋਲਡ ਪਲੇਟਿਡ ਬੀਡਸ ਅਤੇ ਗ੍ਰੀਨ ਮੋਤੀ,
13. ਗੋਲਡ ਪਲੇਟਿਡ ਕੁੰਦਨ ਚੂੜੀਆਂ,
14. ਪਰਲ ਸੈੱਟ ਗੋਲਡ ਪਲੇਟਿਡ,
15. ਹਰੇ ਰੰਗ ਦੇ ਕੰਨ ਦੇ ਗਹਿਣੇ,
16. ਡਾਇਮੰਡ ਹਾਫ ਈਅਰਿੰਗਸ,
17. ਮੋਤੀ ਨਾਲ ਲਟਕਦਾ ਹੀਰਾ,
18. ਮੋਤੀ ਨਾਲ ਹੀਰੇ ਲਟਕਦੇ ਬਾਲੀ,
19. ਡਾਇਮੰਡ ਸਮਾਲ ਸਟੱਡ,
20. ਪੋਲਕੀ ਡਾਇਮੰਡ ਬਿਗ ਸਟੱਡਵਿਥ ਐਮਰਾਲਡ ਰੂਬੀ,
No comments:
Post a Comment