ਐਸ.ਏ.ਐਸ.ਨਗਰ 25 ਜਨਵਰੀ : ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋੋਏ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਦੇ ਉਦਮ ਅਤੇ ਗਰੀਨ ਲੋਟਸ ਕੰਪਨੀ ਵੱਲੋੋਂ 24 ਅਤੇ 25 ਜਨਵਰੀ ਨੂੰ ਜਿਲਾ ਪੱਧਰੀ ਵਾਲੀਬਾਲ ਸਮੈਸਿੰਗ ਓਪਨ ਟੂਰਨਾਮੈਂਟ ਖੇਡ ਭਵਨ ਸੈਕਟਰ 78 ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਜਿਲੇ ਦੀਆਂ 08 ਟੀਮਾਂ ਵੱਲੋੋਂ ਭਾਗ ਲਿਆ ਗਿਆ। ਇਸ ਟੂਰਨਾਮੈਂਟ ਵਿੱਚ ਖਿਡਾਰੀਆ ਨੂੰ ਰਿਫਰੈਸ਼ਮੈਂਟ ਅਤੇ ਦੁਪਹਿਰ ਦਾ ਖਾਣਾ ਵੀ ਦਿੱਤਾ ਗਿਆ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆ ਟੀਮਾਂ ਵਿੱਚੋੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੀਆ ਟੀਮਾਂ ਨੂੰ ਟਰੋੋਫੀ ਅਤੇ ਨਗਦ ਰਾਸ਼ੀ ਨਾਲ ਵੀ ਸਨਮਾਨਿਤ ਕੀਤਾ ਗਿਆ।
ਇਸ ਟੂਰਨਾਮੈਂਟ ਵਿੱਚ ਖੇਡ ਵਿਭਾਗ ਪੰਜਾਬ ਦੀ ਪੀ.ਆਈ.ਐਸ ਦੀ ਟੀਮ ਏ ਵੱਲੋੋਂ ਪਹਿਲੀ ਪੁਜੀਸ਼ਨ ਅਤੇ ਟੀਮ ਬੀ ਵੱਲੋੋਂ ਦੂਜੀ ਪੁਜੀਸ਼ਨ ਅਤੇ ਪਿੰਡ ਮਲਕਪੁਰ ਦੀ ਵਾਲੀਬਾਲ ਟੀਮ ਵੱਲੋੋਂ ਤੀਜੀ ਪੁਜੀਸ਼ਨ ਹਾਸਲ ਕੀਤੀ ਗਈ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਰੋੋਹ ਦੇ ਮੁੱਖ ਮਹਿਮਾਨ ਸ੍ਰੀ ਅ੍ਰਮਿਤ ਤਲਵਾੜ ਆਈ.ਏ.ਐਸ ਡਾਇਰੈਕਟਰ ਖੇਡ ਵਿਭਾਗ ਪੰਜਾਬ ਅਤੇ ਸ਼੍ਰੀ ਕਰਨ ਲਾਬਾਂ ਐਚ.ਆਰ ਅਤੇ ਮਾਰਕਿਟਿੰਗ ਹੈਂਡ ਗਰੀਨ ਲੋੋਟਸ ਕੰਪਨੀ ਵੱਲੋੋਂ ਉੱਚੇਚੇ ਤੌੌਰ ਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੀ ਟੀਮ ਨੂੰ 31000/- ਰੁਪਏ, ਦੂਜੀ ਪੁਜੀਸ਼ਨ ਨੂੰ 21000/- ਰੁਪਏ ਅਤੇ ਤੀਜੀ ਪੁਜੀ੪ਨ ਪ੍ਰਾਪਤ ਕਰਨ ਵਾਲੀ ਟੀਮ ਨੂੰ 11000/- ਰੁਪਏ ਅਤੇ ਟਰੋੋਫੀਆਂ ਨਾਲ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਖੇਡ ਵਿਭਾਗ ਪੰਜਾਬ ਵੱਲੋੋਂ ਖਿਡਾਰੀਆਂ ਦੀ ਹੋੋਸਲਾ ਹਫਜਾਈ ਦੇ ਨਾਲ ਨਾਲ ਇਹੋੋ ਜਿਹੇ ਹੋੋਰ ਟੂਰਨਾਮੈਂਟ ਕਰਵਾਉਣ ਲਈ ਉਪਰਾਲੇ ਕਰਨ ਦੀ ਵੀ ਤਜਵੀਜ ਤਿਆਰ ਕਰਨ ਲਈ ਕਿਹਾ ਗਿਆ, ਜਿਸ ਨਾਲ ਖਿਡਾਰੀਆਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾ ਸਕੇੇ। ਇਸ ਟੂਰਨਾਮੈਂਟ ਦੇ ਉਚੇਚੇ ਪ੍ਰਬੰਧ ਜਿਲਾ ਖੇਡ ਅਫਸਰ ਸ੍ਰੀਮਤੀ ਗੁਰਦੀਪ ਕੌਰ ਅਤੇ ਸ੍ਰੀ ਸਪਿੰਦਰਪਾਲ ਸਿੰਘ ਵਾਲੀਬਾਲ ਕੋੋਚ ਵੱਲੋਂ ਕੀਤੇ ਗਏ।
No comments:
Post a Comment