ਐਸ ਏ ਐਸ ਨਗਰ, 21 ਜਨਵਰੀ : ਅੱਜ ਜ਼ਿਲਾ ਐਸ. ਏ. ਐਸ. ਨਗਰ ਵਿਖੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਹੁਕਮਾਂ ਮੁਤਾਬਿਕ Operation Eagle-2 ਲਾਂਚ ਕੀਤਾ ਗਿਆ। ਇਸ Operation ਦੌਰਾਨ ਜ਼ਿਲਾ ਐਸ. ਏ. ਐਸ. ਨਗਰ ਵਿਖੇ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਰਚ ਆਪਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਵੱਖ-ਵੱਖ ਸਥਾਨਾਂ ਤੇ ਨਾਕਾਬੰਦੀ ਕੀਤੀ ਗਈ, ਪੈਟਰੌਲਿੰਗ ਪਾਰਟੀਆਂ ਤਾਇਨਾਤ ਕਰਕੇ ਜ਼ਿਲਾ ਵਿੱਚ ਪੈਂਦੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਹੋਟਲ, ਸਰਾਵਾਂ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ।
ਜਾਣਕਾਰੀ ਦੇਂਦੇ ਹੋਏ ਪੁਲਿਸ ਬੁਲਾਰੇ ਨੇ ਦਸਿਆ ਕਿ ਇਸ ਓਪਰੇਸ਼ਨ ਦੌਰਾਨ ਕੁੱਲ 21 ਸਥਾਨਾਂ ਪਰ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ 734 ਵਿਅਕਤੀਆਂ ਨੂੰ ਚੈਕ ਕੀਤਾ ਗਿਆ। ਨਾਕਾਬੰਦੀ ਦੌਰਾਨ 13 ਵਹੀਕਲ ਇੰਪਾਊਂਡ ਕੀਤੇ ਗਏ ਅਤੇ 79 ਵਹੀਕਲਾਂ ਦੇ ਟ੍ਰੈਫਿਕ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਜ਼ਿਲਾ ਵਿੱਚ ਪੈਂਦੇ 04 ਰੇਲਵੇ ਸਟੇਸ਼ਨਾਂ ਨੂੰ ਚੈਕ ਕੀਤਾ ਗਿਆ ਅਤੇ 32 ਹੋਟਲ ਅਤੇ ਸਰਾਵਾਂ ਨੂੰ ਚੈਕ ਕੀਤਾ ਗਿਆ।
No comments:
Post a Comment