ਖਰੜ, 27 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਯਤਨਾ ਸਦਕਾ ਅੱਜ ਹਲਕਾ ਖਰੜ ਵਿਖੇ 5 ਮੁਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ। ਜਿੰਨਾਂ ਵਿੱਚ ਹਲਕਾ ਖਰੜ ਦੇ ਪਿੰਡ ਮੁੰਡੀ ਖਰੜ, ਚੰਦੋ, ਖਿਜਰਾਬਾਦ, ਬੁਥਗੜ ਅਤੇ ਮੁੱਲਾਪੁਰ ਵਿਖੇ ਵੱਖ- ਵੱਖ ਥਾਵਾਂ ਤੇ ਲੋਕਾਂ ਸਿਹਤ ਸਹੁਲਤਾਂ ਦੇਣ ਦੇ ਮਕਸਦ ਨਾਲ ਮਹੁਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ।
ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਸ. ਜੋਧਾ ਸਿੰਘ ਮਾਨ, ਹਰਜੀਤ ਬੰਟੀ, ਰਿਟਾ.ਐਸ.ਡੀ.ੳ ਗੁਰਚਰਨ ਸਿੰਘ, ਹਾਕਮ ਸਿੰਘ ਵਾਲੀਆਂ, ਬਿੱਟੂ ਸੈਣੀ, ਗੋਲਡੀ ਸਿਆਲਵਾ, ਸੁਖਵਿੰਦਰ ਸਿੰਘ ਬਿੱਟੂ , ਕੌਸਲਰ ਰਾਮ ਸਰੂਪ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਹਰ ਰੋਜ਼ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਹੁੰਦੀ ਹੈ।ਉਨ੍ਹਾਂ ਕਿਹਾ ਕਿ ਅਜੇ ਸਰਕਾਰ ਨੂੰ ਇਕ ਸਾਲ ਨਹੀਂ ਹੋਇਆ, ਪ੍ਰਾਪਤੀਆਂ ਐਨੀਆਂ ਹਨ ਕਿ ਪਹਿਲਾਂ ਵਾਲੀਆਂ ਸਰਕਾਰਾਂ ਪੰਜ ਸਾਲ ਵਿੱਚ ਵੀ ਨਹੀਂ ਕਰਦੀਆਂ ਸਨ, ਜਿੰਨਾਂ ਨੂੰ ਕਿ ਆਪ ਸਰਕਾਰ ਨੇ ਪਹਿਲੇ ਸਾਲ ਵਿੱਚ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਰੰਗਲਾ ਬਣਾਉਣਾ ਹੈ ਤਾਂ ਸਿਹਤ ਪਹਿਲਾਂ ਜ਼ਰੂਰੀ ਹੈ।
ਇਸ ਸਮੇਂ ਐਸ.ਐਮ.ੳ ਖਰੜ, ਈ.ੳ. ਮਨਵੀਰ ਗਿੱਲ, ਹਰਪ੍ਰੀਤ ਸਿੰਘ ਜੰਡਪੁਰ, ਰਘਬੀਰ ਸਿੰਘ ਬਡਾਲਾ, ਹਰਮੀਤ ਸਿੰਘ, ਪਿਆਰਾ ਸਿੰਘ, ਜਗਦੀਸ ਸਿੰਘ, ਹਰੀਸ਼ ਰਾਣਾ ਕੁਰਾਲੀ ਸਮੇਤ ਵਲੰਟੀਅਰ ਵਿਚ ਹਾਜ਼ਰ ਸਨ।
ਕੈਪਸ਼ਨ – ਚੰਦੋ ਵਿਖੇ ਮਹੁੱਲਾ ਕਲੀਨਿਕ ਦਾ ਉਦਘਾਟਨ ਕਰਦੇ ਆਪ ਵਲੰਟੀਅਰ
No comments:
Post a Comment