ਐਸ.ਏ.ਐਸ ਨਗਰ 30 ਜਨਵਰੀ : ਵਿਸ਼ੇਸ ਸਕੱਤਰ ਮਾਲ -ਕਮ-ਮਿਸ਼ਨ ਡਾਇਰੈਕਟਰ ਸਵਾਮਿਤਾ ਸਕੀਮ ਸ੍ਰੀ ਕੇਸ਼ਵ ਹਿੰਗੋਨੀਆਂ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਦੀ ਸਕੀਮ “ਮੇਰਾ ਘਰ ਮੇਰੇ ਨਾਮ” ਅਧੀਨ ਲਾਲ ਲਕੀਰ ਦੇ ਅੰਦਰ ਵੱਸ ਰਹੇ ਵਸਨੀਕਾਂ ਨੂੰ ਮਾਲਕੀ ਹੱਕਾਂ ਬਾਰੇ ਮਾਲਕੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਜਿਲ੍ਹੇ ਦੇ ਮਾਲ ਅਫਸਰ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ/ ਤਹਿਸੀਲਦਾਰ/ ਨਾਇਬ ਤਹਿਸੀਲਦਾਰ ਅਤੇ ਕਾਨੂੰਗੋਆਂ ਨਾਲ ਮੀਟਿੰਗ ਹੋਈ ।
ਇਸ ਮੀਟਿੰਗ ਦੌਰਾਨ ਸਕੱਤਰ ਮਾਲ ਵਿਭਾਗ ਵੱਲੋਂ ਜਿਲ੍ਹੇ ਦੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਿਲ੍ਹੇ ਦੇ ਜਿਹੜੇ ਪਿੰਡਾਂ ਦੇ ਸਰਵੇ ਆਫ ਇੰਡੀਆ ਵੱਲੋ ਮੈਪ-1 ਬਣ ਕੇ ਆ ਗਏ ਹਨ ,ਉਨ੍ਹਾਂ ਦਾ ਗਰਾਊਂਡ ਟਰੁੱਥਿੰਗ ਦਾ ਕੰਮ ਜਲਦੀ ਤੋ ਜਲਦੀ ਮੁਕੰਮਲ ਕਰਕੇ ਐਸਓਆਈ ਨੂੰ ਭੇਜਿਆ ਜਾਵੇ ਤਾਂ ਜ਼ੋ ਪੰਜਾਬ ਸਰਕਾਰ ਵੱਲੋ ਮਿਸ਼ਨ ਸਵਾਮਿਤਾ ਸਕੀਮ ਅਧੀਨ ਜਾਰੀ ਹਦਾਇਤਾਂ ਅਨੁਸਾਰ ਲਾਲ ਲਕੀਰ ਦੇ ਵਸਨੀਕਾ ਨੂੰ ਕਾਨੂੰਨੀ ਤੋਰ ਤੇ ਮਾਲਕੀ ਦੇ ਹੱਕ ਦਿੱਤੇ ਜਾ ਸਕਣ ਤਾ ਜ਼ੋ ਲਾਲ ਲਕੀਰ ਸਬੰਧੀ ਮਾਲਕੀ ਹੱਕ ਪ੍ਰਾਪਤ ਹੋਣ ਤੋ ਬਾਅਦ ਉਹ ਆਪਣੀ ਜਾਇਦਾਦ ਸਬੰਧੀ ਮਿਲੇ ਮਾਲਕਾਨਾਂ ਹੱਕਾਂ ਨੂੰ ਕਾਨੂੰਨੀ ਤੋਰ ਤੇ ਵਰਤ ਸਕਣ—ਜਿਵੇਂ ਕਿ ਬੈ,ਹਿੱਬਾ ਨਾਮਾ,ਆੜ ਰਹਿਣ ਆਦਿ ਕਰ ਸਕਣ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ, ਐਸ.ਡੀ.ਐਮ ਡੇਰਾਬਸੀ ਸ੍ਰੀ ਹਿਮਾਂਸ਼ੂ ਗੁਪਤਾ, ਐਸ.ਡੀ.ਐਮ ਖਰੜ੍ਹ ਸ੍ਰੀ ਰਵਿੰਦਰ ਸਿੰਘ ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀ ਵਿਸ਼ੇਸ ਤੌਰ ਤੇ ਹਾਜ਼ਰ ਸਨ ।
No comments:
Post a Comment