ਐਸ.ਏ.ਐਸ ਨਗਰ 1 ਫਰਵਰੀ : ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵਲੋਂ ਮਿਤੀ 1 ਫਰਵਰੀ ਨੂੰ ਪਿੰਡ ਚੋਲਟਾ ਖੁਰਦ, ਬਲਾਕ ਖਰੜ, ਐਸ.ਏ.ਐਸ. ਨਗਰ ਵਿਖੇ ਇਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਬਲਾਕ ਖਰੜ ਦੇ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਬਿਊਰੋ ਤੋਂ ਡਿਪਟੀ ਸੀ.ਈ.ਓ. ਸੁਖਅਮਨ ਬਾਠ, ਕੈਰੀਅਰ ਕਾਊਂਸਲਰ ਮਿਸ ਨਬੀਹਾ ਵਲੋਂ ਬਿਊਰੋ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ, ਬੇਰੁਜਗਾਰਾਂ ਲਈ ਆਨਲਾਈਨ-ਮੈਨੂਅਲ ਨਾਮ ਰਜਿਸਟ੍ਰੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਜਿਲ੍ਹਾ ਪ੍ਰਸਾਸ਼ਨ ਅਤੇ ਡੀ.ਬੀ.ਈ.ਈ. ਵਲੋਂ ਜਿਲ੍ਹੇ ਦੇ ਨੌਜਵਾਨਾਂ ਲਈ ਮਿਤੀ 17 ਜਨਵਰੀ ਨੂੰ ਸ਼ੁਰੂ ਕੀਤੇ ਨਿਵੇਕਲੇ ਪ੍ਰੋਗਰਾਮ "ਵੱਟ ਐਨ ਆਈਡੀਆ- ਏ ਸਟਾਰਟਅੱਪ" ਚੈਲੈਂਜ ਬਾਰੇ ਜਾਗਰੂਕ ਕੀਤਾ ਗਿਆ।
ਜਿਸਦਾ ਮੂਲ ਉਦੇਸ਼ ਨਵੀਨਤਾਕਾਰੀ ਦਿਮਾਗਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਕੇ ਇੱਕ ਮੌਕਾ ਪ੍ਰਦਾਨ ਕਰਨਾ ਹੈ ਜਿੱਥੇ ਉਹਨਾਂ ਨੂੰ ਆਪਣਾ ਬਿਜਨਸ ਪ੍ਰੋਜੈਕਟ ਸ਼ੁਰੂ ਕਰਨ ਲਈ ਮਾਹਿਰਾਂ ਦੁਆਰਾ ਉਚਿਤ ਸਲਾਹ ਅਤੇ ਲੋੜੀਂਦੀ ਸਹਾਇਤਾ ਦਿੱਤੀ ਜਾਵੇਗੀ ਅਤੇ ਉਨਾਂ ਕੈਂਪ ਵਿੱਚ ਮੌਜੂਦ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਚਾਹਵਾਨ ਪ੍ਰਾਰਥੀ ਆਪਣੀ ਅਰਜੀਆਂ https://bit.ly/WhatAnIdeaMohali ਤੇ ਮਿਤੀ 15 ਫਰਵਰੀ 2023 ਤੱਕ ਆਨਲਾਈਨ ਸਬਮਿਟ ਕਰ ਸਕਦੇ ਹਨ। ਇਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨਾਲੋਜੀ ਤੋਂ ਸੀਨੀਅਰ ਵਿਗਿਆਨੀ ਦੀਪਕ ਕਪੂਰ ਅਤੇ ਉਨ੍ਹਾਂ ਦੀ ਟੀਮ ਵਲੋਂ ਵੀ ਜਾਗਰੂਕਤਾ ਕੈਂਪ ਵਿੱਚ ਮੌਜੂਦ ਪ੍ਰਾਰਥੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਸਮੇਂ-ਸਮੇਂ ਤੇ ਪਲੇਸਮੈਂਟ ਕੈਂਪ, ਸਵੈ-ਰੋਜਗਾਰ ਕੈਂਪ, ਸਕਿੱਲ਼ ਕੈਂਪ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਜਿਲ੍ਹੇ ਦੇ ਬੇਰੂਜਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਅਤੇ ਸਵੈ ਰੋਜ਼ਗਾਰ ਦੇ ਅਵਸਰ ਮੁਹੀਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਇਆ ਜਾ ਸਕੇ।
No comments:
Post a Comment