ਖਰੜ,17 ਫਰਵਰੀ: ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਅਲਾਈਡ ਹੈਲਥ ਸਾਇੰਸਿਜ਼ ਵੱਲੋਂ ਨੂਫੀਲਡ ਹੈਲਥ ਹਸਪਤਾਲ, ਗਿਲਡਫੋਰਡ, ਸਰੀ, ਇੰਗਲੈਂਡ ਦੇ ਸੀਨੀਅਰ ਰੇਡੀਓਗ੍ਰਾਫਰ ਰਾਜੇਸ਼ ਕੁਮਾਰ ਸ਼ਰਮਾ ਦੁਆਰਾ ‘ਕੈਰੀਅਰ ਦੀ ਤਰੱਕੀ, ਨੈਤਿਕਤਾ ਅਤੇ ਕਦਰਾਂ-ਕੀਮਤਾਂ, ਰੇਡੀਓਲੋਜੀ ਅਤੇ ਇਮੇਜਿੰਗ ਤਕਨਾਲੋਜੀ ਵਿੱਚ ਭਵਿੱਖ ਦੇ ਮੌਕੇ’ ਵਿਸ਼ੇ ’ਤੇ ਇੱਕ ਐਕਸਪਰਟ ਟਾਕ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਇਸ ਦੌਰਾਨ ਰਾਜੇਸ਼ ਕੁਮਾਰ ਸ਼ਰਮਾ ਨੇ ਮੈਡੀਕਲ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲ ਆਫ ਅਲਾਈਡ ਹੈਲਥ ਸਾਇੰਸਿਜ਼ ਦੀ ਫੈਕਲਟੀ ਨਾਲ ਭਾਰਤ ਤੋਂ ਬਾਹਰ ਕੈਰੀਅਰ ਦੀ ਸੰਭਾਵਿਤ ਤਰੱਕੀ ਦੇ ਸਬੰਧ ਵਿੱਚ ਇੱਕ ਇੰਟਰੈਕਟਿਵ ਸੈਸ਼ਨ ਵੀ ਕੀਤਾ।ਇਸ ਤੋਂ ਪਹਿਲਾਂ ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਜ਼ ਦੇ ਡੀਨ ਡਾ. ਪੰਕਜ ਕੌਲ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।ਮਾਹਿਰਾਂ ਨੇ ਗੁਣਵੱਤਾ ਅਤੇ ਪ੍ਰਬੰਧਨ ਦੇ ਵਿਸ਼ੇਸ਼ ਸੰਦਰਭ ਵਿੱਚ ਮਰੀਜ਼ਾਂ ਦੀ ਰੇਡੀਏਸ਼ਨ ਸੁਰੱਖਿਆ, ਸਹੀ ਰੇਡੀਓਗ੍ਰਾਫੀ ਤਕਨੀਕਾਂ ਅਤੇ ਮਰੀਜ਼ਾਂ ਨੂੰ ਸੰਭਾਲਣ ਲਈ ਉਨ੍ਹਾਂ ਦੀ ਨੈਤਿਕਤਾ ਬਾਰੇ ਵਿਸ਼ਿਆਂ ’ਤੇ ਚਰਚਾ ਕੀਤੀ। ਉਨ੍ਹਾਂ ਇੰਗਲੈਂਡ ਵਿੱਚ ਰੇਡੀਓਲੋਜੀ ਤਕਨਾਲੋਜੀ ਖਾਸ ਕਰਕੇ ਜਨਰਲ ਰੇਡੀਓਲੋਜੀ, ਇੰਟਰਵੈਂਸ਼ਨਲ ਰੇਡੀਓਲੋਜੀ, ਸੀਟੀ ਸਕੈਨ, ਐਮਆਰਆਈ ਆਦਿ ਦੇ ਖੇਤਰ ਵਿੱਚ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਅਭਿਆਸ ਬਾਰੇ ਵੀ ਗੱਲ ਕੀਤੀ।ਇਸ ਗੱਲਬਾਤ ਦੌਰਾਨ ਰਾਜੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਰੇਡੀਓਲੋਜੀ ਦੇ ਮੌਕਿਆਂ ਦੀ ਖੋਜ ਕਰਨ ਲਈ ਪ੍ਰੇਰਿਤ ਕੀਤਾ।
No comments:
Post a Comment