ਖਰੜ, 17 ਫਰਵਰੀ : ਆਯੋਜਿਤਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਨੇ ਐਫਪੀਟੀ ਯੂਨੀਵਰਸਿਟੀ ਵੀਅਤਨਾਮ ਦੇ ਸਹਿਯੋਗ ਨਾਲ, 'ਗਲੋਬਲ ਬੈਸਟ ਪ੍ਰੈਕਟਿਸ ਫਾਰ ਡਾਇਰਵਰਸਿਟੀ, ਇਕੁਇਟੀ ਐਂਡ ਇਨਕਲੁਜ਼ਨ ਏਮਡ ਐਟ ਸਸਟੇਨੇਬਲ ਡਿਵੈਲਪਮੈਟ ਵਿਸ਼ੇ 'ਤੇ ਏਆਈਸੀਟੀਈ ਸਪਾਂਸਰਡ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ।
ਇਸ ਸਮਾਗਮ ਦਾ ਉਦੇਸ਼ ਵਿਭਿੰਨਤਾ (ਡਾਇਰਵਰਸਿਟੀ,), ਇਕੁਇਟੀ ਅਤੇ ਸਮਾਵੇਸ਼ (ਇਨਕਲੁਜ਼ਨ) ਦੇ ਸੰਕਲਪਾਂ ਅਤੇ ਸੰਗਠਨਾਂ ਅਤੇ ਕਾਰਪੋਰੇਟਾਂ ਲਈ ਟਿਕਾਊ ਵਿਕਾਸ ਦੀ ਸਹੂਲਤ ਵਿੱਚ ਉਹਨਾਂ ਵੱਲੋ ਨਿਭਾਈ ਜਾਣ ਵਾਲੀ ਮੁੱਖ ਭੂਮਿਕਾ ਬਾਰੇ ਚਰਚਾ ਕਰਨਾ ਸੀ। ਕਨਵੈਨਸ਼ਨ ਵਿਚ ਡਾ. ਕਪਿਲ ਨਰੂਲਾ, (ਸਾਬਕਾ) ਆਰਥਿਕ ਮਾਮਲਿਆਂ ਦੇ ਅਧਿਕਾਰੀ (ਊਰਜਾ), ਸੰਯੁਕਤ ਰਾਸ਼ਟਰ ਅਤੇ ਮਿਸ ਸੰਗੀਤਾ ਰੌਬਿਨਸਨ, ਚੀਫ ਸਸਟੇਨੇਬਿਲਟੀ ਅਫਸਰ, ਪੀਵੀਆਰ ਲਿਮਟਿਡ ਨੇ ਮੁੱਖ ਬੁਲਾਰੇ ਅਤੇ ਸ਼੍ਰੀ ਫਰੈਡਰਿਕ ਯੰਗ, ਐਮਡੀ, ਜੈਮ ਪ੍ਰਾਈਵੇਟ ਲਿਮਟਿਡ, ਇੰਗਲੈਂਡ, ਯੂਨਾਈਟਿਡ ਕਿੰਗਡਮ, ਸ੍ਰੀ ਹਾ ਨਗੁਏਨ, ਅਕਾਦਮਿਕ ਮੁਖੀ, ਐਫਪੀਟੀ ਯੂਨੀਵਰਸਿਟੀ, ਵੀਅਤਨਾਮ, ਡਾ. ਖੂਂਗ ਤਾਈ ਵਾਈ, ਪ੍ਰੋਗਰਾਮ ਲੀਡਰ, ਟੀਏਆਰਯੂਸੀ, ਮਲੇਸ਼ੀਆ ਅਤੇ ਡਾ. ਨਾਮ ਨਗੁਏਨ, ਐਫਪੀਟੀ ਯੂਨੀਵਰਸਿਟੀ, ਵੀਅਤਨਾਮ ਮਹਿਮਾਨਾਂ ਵਜੋਂ ਹਾਜ਼ਰ ਰਹੇ। ਇਨ੍ਹਾਂ ਪਤਵੰਤਿਆਂ ਦੇ ਨਾਲ ਪ੍ਰੋ.(ਡਾ.) ਪੀ.ਐਨ. ਹਰੀਕੇਸ਼ਾ, ਕੈਂਪਸ ਡਾਇਰੈਕਟਰ, ਸੀ.ਜੀ.ਸੀ. ਲਾਂਡਰਾਂ ਅਤੇ ਪ੍ਰੋ. (ਡਾ.) ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀ.ਬੀ.ਐਸ.ਏ., ਸੀ.ਜੀ.ਸੀ. ਵੀ ਮੌਜੂਦ ਸਨ। ਇਸ ਮੌਕੇ ਸੀਬੀਐਸਏ ਫੈਕਲਟੀ ਦੁਆਰਾ ਲਿਖੇ ਥੀਮ 'ਤੇ ਕੇਸ ਸਟੱਡੀਜ਼ ਵਾਲੀ ਇੱਕ ਐਬਸਟਰੈਕਟ ਕਿਤਾਬ ਵੀ ਰਿਲੀਜ਼ ਕੀਤੀ ਗਈ।
ਇਸ ਮੌਕੇ ਦੁਨੀਅ ਭਰ ਦੇ 100 ਤੋਂ ਵੱਧ ਲੇਖ ਅਤੇ ਭਾਰਤ ਦੇ 15 ਰਾਜਾਂ ਨੂੰ ਵੀ ਇੱਕ ਪੀਅਰ ਰਿਵਿਊ ਪ੍ਰਕਿਰਿਆ ਤੋਂ ਬਾਅਦ ਕਾਨਫਰੰਸ ਲਈ ਸਵੀਕਾਰ ਕੀਤਾ ਗਿਆ।ਇਸ ਮੌਕੇ ਮੁੱਖ ਭਾਸ਼ਣ ਦਿੰਦੇ ਹੋਏ ਡਾ. ਨਰੂਲਾ ਨੇ ਵਿਭਿੰਨਤਾ, ਇਕੁਇਟੀ ਅਤੇ ਸਮਾਵੇਸ਼ ਦੇ ਸੰਕਲਪਾਂ ਦੀ ਇੱਕ ਵਿਸਤ੍ਰਿਤ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਇੱਕ ਸਮਾਵੇਸ਼ੀ ਸੱਭਿਆਚਾਰ ਜੋ ਵਿਭਿੰਨਤਾ ਦੀ ਕਦਰ ਕਰਦਾ ਹੈ, ਟਿਕਾਊ ਅਤੇ ਸਫਲ ਕੰਪਨੀਆਂ ਅਤੇ ਭਾਈਚਾਰਿਆਂ ਦੇ ਨਿਰਮਾਣ ਲਈ ਮਹੱਤਵਪੂਰਨ ਹੈ। ਇਹ ਨਵੀਨਤਾ, ਬਿਹਤਰ, ਵਧੇਰੇ ਪ੍ਰਭਾਵੀ ਫੈਸਲੇ ਲੈਣ ਅਤੇ ਵਿਚਾਰਾਂ ਨੂੰ ਲਾਗੂ ਕਰਨ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅੱਗੇ ਜਾ ਕੇ, ਕੰਪਨੀਆਂ ਜੋ ਇਹਨਾਂ ਸੰਕਲਪਾਂ ਨੂੰ ਅਪਣਾਉਂਦੀਆਂ ਹਨ, ਉਹ ਸਭ ਤੋਂ ਵਧੀਆ ਪ੍ਰਤਿਭਾ ਨੂੰ ਆਕਰਸ਼ਿਤ ਕਰਨਗੀਆਂ ਅਤੇ ਕਰਮਚਾਰੀਆਂ, ਹਿੱਸੇਦਾਰਾਂ ਅਤੇ ਨਿਵੇਸ਼ਕਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਵੀਆਂ ਕਾਢਾਂ ਲੈ ਕੇ ਆਉਣਗੀਆਂ। ਇਸ ਥੀਮ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਸ਼੍ਰੀਮਤੀ ਰੌਬਿਨਸਨ, ਨੇ ਕਿਹਾ ਕਿ ਕਿਵੇਂ ਇਹ ਤਿੰਨ ਸੰਕਲਪ ਸੰਯੁਕਤ ਰਾਸ਼ਟਰ ਦੁਆਰਾ ਕਲਪਿਤ ਟਿਕਾਊ ਵਿਕਾਸ ਟੀਚਿਆਂ ਲਈ ਅਟੁੱਟ ਹਨ।
ਆਪਣੀ ਸੰਸਥਾ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਕੰਪਨੀਆਂ ਸਮਾਵੇਸ਼ੀ, ਸਮਾਨਤਾ ਅਤੇ ਵਿਭਿੰਨਤਾ ਨੂੰ ਅਪਣਾਉਂਦੀਆਂ ਹਨ ਉਹ ਕਿਵੇਂ ਨੀਤੀਆਂ ਬਣਾਉਦੀਆਂ ਅਤੇ ਲਾਗੂ ਕਰਦੀਆਂ ਹਨ। ਓਹਨਾ ਨੇਂ ਟਿਕਾਊ ਵਿਕਾਸ ਯੋਜਨਾਵਾਂ ਵਿੱਚ ਅਸਮਰਥ ਲੋਕਾਂ ਲਈ ਦਿਸ਼ਾ-ਨਿਰਦੇਸ਼ਾਂ ਨੂੰ ਸ਼ਾਮਲ ਕਰਨ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ।
ਦੋ ਦਿਨਾਂ ਦੀ ਇਸ ਕਾਨਫਰੰਸ ਵਿੱਚ ਭਵਿੱਖ ਦੀ ਸਥਿਰਤਾ, ਮਾਰਕੀਟਿੰਗ ਰਣਨੀਤੀਆਂ ਦੁਆਰਾ ਨਵੀਨਤਾ, ਟਿਕਾਊਤਾ ਦੇ ਉਦੇਸ਼ ਨਾਲ ਵਿਭਿੰਨਤਾ, ਇਕੁਇਟੀ ਅਤੇ ਸਮਾਵੇਸ਼ ਲਈ ਮਨੁੱਖੀ ਸਰੋਤ ਅਭਿਆਸ; ਟਿਕਾਊ ਵਿਕਾਸ ਲਈ ਆਈ ਟੀ, ਸੰਚਾਲਨ ਅਤੇ ਐਸਸੀਐਮ ਵਿੱਚ ਨਵੀਨਤਾ; ਇਕੁਇਟੀ ਅਤੇ ਸਥਿਰਤਾ ਲਈ ਵਿੱਤੀ ਸਮਾਵੇਸ਼; ਅਤੇ ਸਥਿਰਤਾ ਪ੍ਰਾਪਤ ਕਰਨ ਲਈ ਸਮਾਜਿਕ ਨਵੀਨਤਾ, ਵਪਾਰਕ ਸਿਧਾਂਤ, ਕਾਰਪੋਰੇਟ ਗਵਰਨੈਂਸ ਅਤੇ ਸੀ.ਐਸ.ਆਰ. ਬਾਰੇ ਵਿਆਪਕ ਤੌਰ 'ਤੇ ਚਰਚਾਵਾਂ ਸ਼ਾਮਲ ਸਨ। ਕਾਨਫਰੰਸ ਦਾ ਸਮਾਪਨ ਸਰਵਸ਼੍ਰੇਸ਼ਠ ਪੇਪਰ ਲੇਖਕਾਂ ਨੂੰ ਸਰਟੀਫਿਕੇਟ ਅਤੇ ਨਕਦ ਪੁਰਸਕਾਰ ਦੇ ਕੇ ਹੋਇਆ ।
No comments:
Post a Comment