ਐੱਸ ਏ ਐੱਸ ਨਗਰ, 15 ਫ਼ਰਵਰੀ : ਪੰਜਾਬ ਸਰਕਾਰ ਆਪ ਦੇ ਦੁਆਰ ਮੁਹਿੰਮ ਅਧੀਨ ਮੁੱਖ ਮੰਤਰੀ ਪੰਜਾਬ ਆਦੇਸ਼ਾਂ ਦੀ ਪਾਲਣਾ ਤਹਿਤ ਅਤੇ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਦੇ ਨਿਰਦੇਸ਼ਾਂ ਦੀ ਅਨੁਸਾਰ ਅੱਜ ਸ਼੍ਰੀਮਤੀ ਸਰਬਜੀਤ ਕੌਰ, ਉਪ ਮੰਡਲ ਮੈਜਿਸਟ੍ਰੇਟ, ਐਸ.ਏ.ਐਸ ਨਗਰ ਵੱਲੋਂ ਪਿੰਡ ਨੰਗਿਆਰੀ ਅਤੇ ਗੀਗੇਮਾਜਰਾ ਦਾ ਸਮੇਤ ਸ਼੍ਰੀ ਅਰਜੁਨ ਗਰੇਵਾਲ, ਨਾਇਬ ਤਹਿਸੀਲਦਾਰ, ਮੋਹਾਲੀ, ਸ਼੍ਰੀ ਸੁੱਚਾ ਸਿੰਘ, ਖੇਤੀਬਾੜੀ ਅਫਸਰ, ਸ੍ਰੀਮਤੀ ਜੀਵਨ ਜੋਤੀ, ਪੰਚਾਇਤ ਸਕੱਤਰ, ਫੀਲਡ ਕਾਨੂੰਗੋ ਅਤੇ ਸ਼੍ਰੀ ਭੁਪਿੰਦਰ ਸਿੰਘ ਹਲਕਾ ਪਟਵਾਰੀ ਦੌਰਾ ਕੀਤਾ ਗਿਆ।
ਇਹਨਾਂ ਪਿੰਡਾਂ ਵਿੱਚ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਵਿਕਾਸ ਕਾਰਜਾਂ ਜਿਵੇਂ ਕਿ ਅੰਮ੍ਰਿਤ ਸਰੋਵਰ, ਵੇਸਟ ਮੈਨੇਜਮੈਂਟ ਸਿਸਟਮ, ਸੀਵਰੇਜ ਸਿਸਟਮ, ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਸਕਰੀਨਿੰਗ ਚੈਂਬਰ ਤੋਂ ਇਲਾਵਾ ਪਿੰਡਾਂ ਵਿੱਚ ਖੇਡ ਮੈਦਾਨ, ਡਿਸਪੈਂਸਰੀ, ਸਕੂਲ, ਸੜਕਾਂ ਆਦਿ ਦਾ ਜਾਇਜਾ ਲਿਆ ਗਿਆ ਅਤੇ ਚੱਲ ਰਹੇ ਕੰਮਾਂ ਨੂੰ ਜਲਦ ਨੇਪਰੇ ਚਾੜ੍ਹਨ ਲਈ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਕੁੱਝ ਕੰਮ ਜੋ ਅਜੇ ਤੱਕ ਸ਼ੁਰੂ ਨਹੀਂ ਹੋਏ ਉਹਨਾਂ ਨੂੰ ਜਲਦ ਸ਼ੁਰੂ ਕਰਨ ਲਈ ਪੰਚਾਇਤ ਨੂੰ ਪ੍ਰੇਰਿਤ ਕੀਤਾ ਗਿਆ। ਮੌਕੇ ਤੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਮਾਲ ਅਧਿਕਾਰੀਆਂ ਵੱਲੋਂ 10 ਇੰਤਕਾਲਾਂ ਦਾ ਫੈਸਲਾ ਕੀਤਾ ਗਿਆ। ਉਪ ਮੰਡਲ ਮੈਜਿਸਟ੍ਰੇਟ, ਮੋਹਾਲੀ ਵੱਲੋਂ ਲੋਕਾਂ ਨੂੰ ਪਿੰਡ ਵਿੱਚ ਸਾਫ-ਸਫਾਈ ਰੱਖਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਪਰਾਲੀ ਨੂੰ ਨਾ ਸਾੜਨ ਲਈ ਪ੍ਰੇਰਿਤ ਕੀਤਾ ਗਿਆ। ਖੇਤੀਬਾੜੀ ਅਫਸਰ ਵੱਲੋਂ ਵੀ ਲੋਕਾਂ ਨੂੰ ਆਉਣ ਵਾਲੇ ਸੀਜਨ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕੀਤਾ ਗਿਆ ਜਿਸ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
No comments:
Post a Comment