ਐਸ ਏ ਐਸ ਨਗਰ 12 ਅਪ੍ਰੈਲ : ਇੰਸਪੈਕਟਰ ਜਨਰਲ ਆਫ ਪੁਲਿਸ ਦੇ ਆਦੇਸ਼ਾਂ ਅਨੁਸਾਰ ਅਤੇ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਸੰਦੀਪ ਗਰਗ, ਆਈ.ਪੀ.ਐਸ ਦੀ ਅਗਵਾਈ ਅਧੀਨ ਜਿਲ੍ਹਾ ਐਸ.ਏ.ਐਸ ਨਗਰ ਵਿਚ ਚੱਲ ਰਹੇ ਧਰਨੇ ਅਤੇ ਆਈ.ਪੀ.ਐਲ ਮੈਚ ਡਿਊਟੀ ਨੂੰ ਸਹੀ ਢੰਗ ਨਾਲ ਨਿਭਾਇਆ ਜਾ ਰਿਹਾ ਹੈ ਤਾਂ ਜੋ ਮੈਚ ਨੂੰ ਸ਼ਾਤੀ ਪੂਰਵਕ ਕਰਵਾਇਆ ਜਾ ਸਕੇ।
13 ਅਪ੍ਰੈਲ ਨੂੰ ਹੋਣ ਵਾਲੇ ਆਈ.ਪੀ.ਐਲ ਮੈਚ ਸਬੰਧੀ ਸਟੇਡੀਅਮ ਦੇ ਅੰਦਰ ਅਤੇ ਬਾਹਰ ਦੋਵੇਂ ਜਗ੍ਹਾਵਾਂ ਪਰ ਵੱਖ ਵੱਖ ਜਿਲਿਆਂ ਤੋਂ ਫੋਰਸ ਤਾਇਨਾਤ ਕੀਤੀ ਗਈ ਅਤੇ ਸੀਨੀਅਰ ਅਫਸਰਾਂ ਵਲੋਂ ਡਿਊਟੀ ਪਰ ਤਾਇਨਾਤ ਕਰਮਚਾਰੀਆਂ ਨੂੰ ਨਾਗਰਿਕਾਂ ਨਾਲ ਚੰਗਾ ਵਿਵਹਾਰ ਕਰਨ ਸਬੰਧੀ ਅਤੇ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ QRTs ਅਤੇ ਹੋਰ ਸਪੈਸ਼ਲ ਯੂਨੀਟਾਂ ਨੂੰ ਵੀ ਮੈਚ ਡਿਊਟੀ ਲਈ ਤਾਇਨਾਤ ਕੀਤਾ ਗਿਆ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਵਾਪਰਨ ਤੋਂ ਰੋਕਿਆ ਜਾਵੇ। ਮੈਚ ਦੌਰਾਨ BCCI ਵਲੋਂ ਜਾਰੀ ਹਦਾਇਤਾਂ ਮੁਤਾਬਿਕ ਕਿਸੇ ਵੀ ਅਣਲੋੜੀਦੀ ਵਸਤੂ ਨੂੰ ਸਟੇਡੀਅਮ ਅੰਦਰ ਦਾਖਲ ਹੋਣ ਨਹੀਂ ਦਿੱਤਾ ਜਾਵੇਗਾ ਅਤੇ ਬਿਨ੍ਹਾਂ ਟਿਕਟ ਤੋਂ ਕਿਸੇ ਵੀ ਵਿਅਕਤੀ ਨੂੰ ਸਟੇਡੀਅਮ ਦੇ ਅੰਦਰ ਦਾਖਲ ਹੋਣ ਨਹੀਂ ਦਿੱਤਾ ਜਾਵੇਗਾ। ਪੀ.ਸੀ.ਏ ਸਟੇਡੀਅਮ, ਫੇਜ-9 ਦੇ ਆਸ ਪਾਸ ਰਿਹਾਇਸ਼ੀ ਇਲਾਕਾ ਹੋਣ ਕਾਰਨ ਲੋਕਾਂ ਨੂੰ ਸਪੈਸ਼ਲ ਪਾਸ ਜਾਰੀ ਕੀਤੇ ਗਏ ਹਨ ਤਾਂ ਜੋ ਆਪਣੇ ਘਰ ਜਾਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਮਨ ਕਾਨੂੰਨ ਨੂੰ ਮੁੱਖ ਰੱਖਦੇ ਹੋਏ ਸੀਨੀਅਰ ਕਪਤਾਨ ਪੁਲਿਸ ਵਲੋਂ ਆਵਾਜਾਈ ਸਬੰਧੀ ਵੀ ਜਿਲ੍ਹੇ ਭਰ ਵਿਚ ਦਰੁਸਤ ਅਤੇ ਪੁਖਤਾ ਪ੍ਰਬਧ ਕੀਤੇ ਗਏ ਹਨ। ਆਵਾਜਾਈ ਨੂੰ ਨਿਰਵਿਘਣ ਚਲਾਉਣ ਅਤੇ ਸੁਰੱਖਿਆ ਅਤੇ ਆਵਾਜਾਈ ਦੇ ਪੁੱਖਤਾ ਇੰਤਜਾਮ ਯਕੀਨੀ ਬਣਾਉਣ ਲਈ ਨਿਮਨਲਿਖਤ ਅਨੁਸਾਰ ਟ੍ਰੈਫਿਕ ਡਾਇਵਰਜਨ ਕੀਤੀ ਗਈ ਹੈ:-
1. ਮਦਨਪੁਰ ਚੌਂਕ ਤੋਂ ਆਉਣ ਵਾਲੀ ਟ੍ਰੈਫਿਕ, 3-7 ਲਾਇਟਾਂ ਰਾਂਹੀ ਚਾਵਲਾ ਚੌਂਕ ਤੋਂ ਹੁੰਦੀ ਹੋਈ ਡਾਇਵਰਟ ਹੋਵੇਗੀ
2. 3-5 ਲਾਇਟਾਂ ਤੋਂ ਆਉਣ ਵਾਲੀ ਟ੍ਰੈਫਿਕ ਪੀ.ਸੀ.ਐਲ ਚੌਂਕ ਰਾਂਹੀ, ਰਾਧਾ ਸੁਆਮੀ ਚੌਂਕ ਵੱਲ ਜਾਵੇਗੀ
3. ਨਾਕਾ ਚਾਵਲਾ ਚੌਂਕ 3/7 ਚੌਂਕ ਅਤੇ 3/5 ਚੌਂਕ ਤੋਂ ਆਉਣ ਵਾਲੀ ਟ੍ਰੈਫਿਕ ਸੈਕਟਰ-70, ਮੋਹਾਲੀ ਵਲੋਂ ਜਾਵੇਗੀ
4. ਨਾਕਾ ਲਾਇਬ੍ਰੇਰੀ ਚੌਂਕ ਫੇਜ-7 ਦੀ ਅੰਦਰੂਨੀ ਟ੍ਰੈਫਿਕ ਆਈ.ਸੀ.ਏ.ਆਈ ਇੰਸਟੀਚਿਊਟ ਰਾਂਹੀ ਕੁੰਬੜਾ ਚੌਂਕ ਵੱਲ ਮੋੜੀ ਜਾਵੇਗੀ
5. ਨਾਕਾ ਰਵੀਦਾਸ ਭਵਨ ਚੰਡੀਗੜ੍ਹ ਪਾਸੋਂ ਆਉਣ ਵਾਲੀ ਟ੍ਰੈਫਿਕ ਸਕੂਟਰ ਮਾਰਕਿੱਟ ਫੇਜ-7 ਰਾਂਹੀ ਡਾਇਵਰਟ ਕੀਤੀ ਜਾਵੇਗੀ
6. ਆਈ.ਸੀ.ਏ.ਆਈ ਇੰਸਟੀਚਿਊਟ ਨਾਕੇ ਵਾਲੀ ਫੋਰਸ ਰਾਂਹੀ ਟ੍ਰੈਫਿਕ ਕੁੰਬੜਾ ਚੌਂਕ ਤੋਂ ਸੈਕਟਰ-70 ਵੱਲ ਮੋੜੀ ਜਾਵੇਗੀ
7. ਕੁੰਬੜਾ ਚੌਂਕ ਤੋਂ ਟ੍ਰੈਫਿਕ ਅੰਬਾਂ ਵਾਲੇ ਚੌਂਕ ਨੂੰ ਨਹੀਂ ਆਉਣ ਦਿੱਤੀ ਜਾਵੇਗੀ
ਇਸ ਤੋਂ ਇਲਾਵਾ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੇ ਹੁਕਮਾਂ ਅਨੁਸਾਰ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ ਨੂੰ ਵੀ ਆਈ.ਪੀ.ਐਲ ਮੈਚ ਨੂੰ ਸ਼ਾਤੀ ਪੂਰਵਕ ਕਰਵਾਉਣ ਲਈ ਅਤੇ ਲਾਅ ਐਂਡ ਆਰਡਰ ਲਈ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਤਾਇਨਾਤ ਕੀਤਾ ਗਿਆ ਹੈ। ਕਪਤਾਨ ਪੁਲਿਸ, ਸ਼ਹਿਰੀ, ਜਿਲ੍ਹਾ ਐਸ.ਏ.ਐਸ ਨਗਰ ਵੀ ਅਮਨ ਕਾਨੂੰਨ ਸਬੰਧੀ ਨਿਗਰਾਨੀ ਬਣਾ ਕੇ ਰੱਖਣਗੇ, ਸੋ ਉਪਰੋਕਤ ਅਨੁਸਾਰ ਟ੍ਰੈਫਿਕ ਰੂਟਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਟ੍ਰੈਫਿਕ ਨਿਯਮਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਦਾ ਸਾਹਮਣੇ ਨਾ ਕਰਨਾ ਪਵੇ ਅਤੇ ਰਾਹਗੀਰਾਂ ਨੁੰ ਵੀ ਕੋਈ ਅੜਚਨ ਪੇਸ਼ ਨਾ ਆਵੇ।
No comments:
Post a Comment