Wednesday, May 24, 2023

ਡੈਵੀ ਗੋਇਲ ਨੇ ਸਹਾਇਕ ਕਮਿਸ਼ਨਰ ਵਜੋਂ ਆਹੁਦਾ ਸੰਭਾਲਿਆ

 ਐਸ.ਏ.ਐਸ.ਨਗਰ, 24 ਮਈ : ਸ੍ਰੀ ਡੈਵੀ ਗੋਇਲ ਨੇ ਅੱਜ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਐਸ.ਏ.ਐਸ.ਨਗਰ ਵਜੋਂ ਆਹੁਦਾ ਸੰਭਾਲ ਲਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਦਮਨਜੀਤ ਸਿੰਘ ਹਾਜ਼ਰ ਸਨ। 

ਸ੍ਰੀ ਗੋਇਲ 2022 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ । ਉਹ ਬਠਿੰਡਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਸ਼੍ਰੀਰਾਮ ਕਾਲਜ ਆਫ ਕਾਮਰਸ, ਨਵੀਂ ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਨੇ ਆਈ.ਏ.ਐਸ. ਵਿੱਚ ਸ਼ਾਮਲ ਹੋਣ ਤੋਂ ਪਹਿਲਾਂ 6 ਮਹੀਨੇ ਇੰਡੀਅਨ ਟਰੇਡ ਸਰਵਿਸ ਵਿੱਚ ਸੇਵਾ ਕੀਤੀ।


ਸ੍ਰੀ ਗੋਇਲ ਦੀ ‘ਸਰਕਾਰ ਤੁਹਾਡੇ ਦੁਆਰ’ ਅਤੇ ‘ਇੱਕ ਸਰਕਾਰ ਇੱਕ ਪਲੇਟਫਾਰਮ’ ਵਰਗੀਆਂ ਈ-ਗਵਰਨੈਂਸ ਸਕੀਮਾਂ ਵਿੱਚ ਡੂੰਘੀ ਦਿਲਚਸਪੀ ਹੈ। ਉਹ ਬੈਡਮਿੰਟਨ ਖੇਡਣ ਤੋਂ ਇਲਾਵਾ ਹੋਰ ਆਊਟ ਡੋਰ ਗਤੀਵਿਧੀਆਂ ਵੀ ਪਸੰਦ ਕਰਦੇ ਹਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger