Wednesday, May 24, 2023

ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਕੀਤਾ ਜਾ ਰਿਹਾ ਪਲੇਸਮੈਂਟ ਕੈਂਪ ਦਾ ਆਯੋਜਨ

 ਐਸ.ਏ.ਐਸ. ਨਗਰ 24 ਮਈ : ਜਿਲ੍ਹਾ ਰੁਜ਼ਗਾਰ  ਅਤੇ ਕਾਰੋਬਾਰ ਬਿਓਰੋ -ਕਮ-ਮਾਡਲ ਕੈਰੀਅਰ ਸੈਂਟਰ, ਐਸ.ਏ.ਐਸ ਨਗਰ ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ,ਡੀ.ਬੀ.ਈ.ਈ.ਦੇ ਹੁਕਮਾਂ ਤਹਿਤ ਜਿਲ੍ਹੇ ਦੇ ਬੇਰੁਜ਼ਗਾਰ ਨੋਜਵਾਨਾਂ ਨੂੰ ਰੋਜਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ 16 ਫਰਵਰੀ  ਤੋਂ  ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ/ਬਾਅਦ)  ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ. 461 ਤੀਜੀ ਮੰਜਿਲ, ਡੀ.ਸੀ.ਕੰਪਲੈਕਸ ਸੈਕਟਰ-76 ਐਸ.ਏ.ਐਸ ਨਗਰ ਵਿਖੇ ਪਲੇਸਮੈਂਟ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ।


 ਇਸੇ ਲੜੀ ਤਹਿਤ 25 ਮਈ ਦਿਨ ਵੀਰਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਜਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਥਾਂ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ1, ਮੋਹਾਲੀ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।  ਜਿਸ ਵਿੱਚ ਡੀ.ਬੀ.ਈ.ਈ./ਐਮ.ਸੀ.ਸੀ. ਵਲੋਂ ਵੱਖ-ਵੱਖ ਨਾਮੀ ਕੰਪਨੀਆਂ ਦੇ ਨਿਯੋਜਕਾਂ ਜਿਵੇਂ ਕਿ ਡਾ.ਆਈ.ਟੀ.ਐਮ. ਲਿਮ:, ਕੋਨਸੈਂਟਰੀਕਸ, ਕੁਨੈਕਟ ਕਾਰਪੋਰੇਸ਼ਨ, ਰਿਲਾਇੰਸ ਫਰੈਸ਼, ਲੈਂਡਮਾਰਕ ਗਰੁੱਪ, ਟਾਟਾ ਕਰੋਮਾ, ਟੈਲੀਪਰਫੋਰਮੈਂਸ, ਏਰੀਅਲ ਟੈਲੀਕੋਮ ਸਲਿਊਸ਼ਨਜ, ਐਕਸਿਸ ਬੈਂਕ, ਡੀਮਾਰਟ, ਐਮ.ਜੀ.ਬੇਕਰਜ਼, ਜੁਮੈਟੋ, ਭਾਰਤ ਪੇਅ, ਕੁਐਸ ਕਾਰਪੋਰੇਸ਼ਨ ਆਦਿ ਵਲੋਂ ਭਾਗ ਲਿਆ ਜਾਵੇਗਾ। ਜਿਸ ਵਿੱਚ ਪ੍ਰਾਰਥੀਆਂ ਲਈ  ਕਸਟਮਰ ਕੇਅਰ ਐਗਜੀਕਿਊਟਿਵ, ਡਾਟਾ ਐਂਟਰੀ ਅਤੇ ਬੀ.ਪੀ.ਓ., ਸੇਲਜ਼ ਅਤੇ ਮਾਰਕਿਟਿੰਗ ਐਗਜੀਕਿਊਟਿਵ, ਟੈਲੀਕਾਲਰ, ਰਿਲੇਸ਼ਨਸ਼ਿਪ ਅਫਸਰ, ਲੋਨ ਅਫਸਰ, ਟੀਮ ਲੀਡਰ, ਕੈਸ਼ੀਅਰ, ਸੇਲਜ਼ ਐਸੋਸੀਏਟ, ਪੈਕਰ, ਕਾਊਂਟਰ ਸਰਵਿਸ, ਸਟੀਵਰਡ, ਡਿਲੀਵਰੀ ਬੁਆਏ, ਟੈਰੀਟਰੀ ਮੈਨੇਜਰ, ਫੀਲਡ ਸੇਲਜ਼ ਐਗਜੀਕਿਊਟਿਵ, ਬਿਜਨਸ ਡਿਵੈਲਪਮੈਂਟ ਐਗਜੀਕਿਊਟਿਵ ਆਦਿ ਸੈਕਟਰਾਂ ਵਿੱਚ ਆਸਾਮੀਆਂ ਉਪਲੱਬਧ ਹੋਣਗੀਆਂ। ਜਿਸ ਵਿੱਚ ਬਾਰਵੀਂ, ਗ੍ਰੈਜੂਏਟ ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ। 

ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਨੇ ਦੱਸਿਆ ਕਿ  ਡੀ.ਬੀ.ਈ.ਈ./ਐਮ.ਸੀ.ਸੀ. ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਲਈ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਆਉਂਦੇ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ/ਬਾਅਦ) ਨੂੰ ਵੱਧ ਤੋਂ ਵੱਧ ਨਿਯੋਜਕਾਂ ਦੀ ਸ਼ਮੂਲੀਅਤ ਕਰਵਾਉਂਦੇ ਹੋਏ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਪੁਰਜੋਰ ਯਤਨ ਜਾਰੀ ਰਹਿਣਗੇ। ਉਨ੍ਹਾਂ ਜਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਆਪਣੇ ਰਿਜਿਊਮ ਦੀਆਂ 5-6 ਕਾਪੀਆਂ ਲੈ ਕੇ ਉਕਤ ਪਲੇਸਮੈਂਟ ਕੈਂਪ ਵਿੱਚ ਸਮੇਂ ਸਿਰ ਪਹੁੰਚਣ ਅਤੇ ਵੱਧ ਤੋਂ ਵੱਧ ਲਾਹਾ ਲੈਣ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger