SBP GROUP

SBP GROUP

Search This Blog

Total Pageviews

Wednesday, June 7, 2023

ਪਿੰਡ ਨੱਗਲ ਫੈਜਗੜ੍ਹ ਵਿਖੇ ਕਰਵਾਈ ਗਈ ਝੋਨੇ ਦੀ ਸਿੱਧੀ ਬਿਜਾਈ

 ਐੱਸ.ਏ.ਐੱਸ.ਨਗਰ 07 ਜੂਨ : ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਸੰਦੀਪ ਕੁਮਾਰ ਖੇਤੀਬਾੜੀ ਅਫਸਰ ਬਲਾਕ ਖਰੜ ਦੀ ਅਗਵਾਈ ਹੇਠ ਪਿੰਡ ਨੱਗਲ ਫੈਜਗੜ੍ਹ ਵਿਖੇ ਸ਼੍ਰੀ ਰਾਜਵੀਰ ਸਿੰਘ ਦੇ ਖੇਤ  ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ। ਇਸ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐੱਸ.ਏ.ਐੱਸ.ਨਗਰ ਪਾਸੋਂ ਸਬ ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ ਸਕੀਮ ਅਧੀਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਸਬਸਿਡੀ ਤੇ ਪ੍ਰਾਪਤ ਕੀਤੀ ਹੈ ਅਤੇ ਇਹ ਕਿਸਾਨ ਆਪਣੇ ਅਤੇ ਨੇੜੇ ਦੇ ਹੋਰ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸਹਾਇਤਾ ਵੀ ਕਰ ਰਿਹਾ ਹੈ। 

         


      ਖੇਤੀਬਾੜੀ ਅਫਸਰ ਬਲਾਕ ਖਰੜ ਨੇ ਜਾਣਕਾਰੀ ਦਿੱਤੀ ਕਿ  ਧਰਤੀ ਹੇਠਲਾ ਪਾਣੀ ਦਾ ਪੱਧਰ ਦਿਨੋਂ ਦਿਨ ਘੱਟ ਰਿਹਾ ਹੈ ਅਤੇ ਪਾਣੀ ਦੇ ਘੱਟਦੇ ਹੋਏ ਪੱਧਰ ਦੀ ਰੋਕਥਾਮ ਲਈ ਸਰਕਾਰ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਸ਼੍ਰੀ ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਬਿਜਾਏ ਬਦਲਵੀਆਂ ਦੀ ਫ਼ਸਲਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਜਿਲ੍ਹੇ ਵਿੱਚ ਮੱਕੀ ਬੀਜ ਦੀਆਂ ਕਿਸਮਾਂ ਐਡਵੰਟਾ 9293 ਅਤੇ ਪੀ.ਏ.ਸੀ. 751 ਤੇ 100 ਰੁਪਏ ਪ੍ਰਤੀ ਕਿਲੋ  ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ  ਬੀਜ ਦੀ ਖ੍ਰੀਦ ਲਈ ਆਨ ਲਾਇਨ ਪੋਰਟਲ ਤੇ ਰਜਿਸਟਰੇਸ਼ਨ ਹੋਣੀ ਹੈ ਇਸ ਲਈ agrimachinerypb.com ਸਾਈਟ ਤੇ ਕਿਸਾਨ ਵੱਲੋਂ ਸਿੱਧੇ ਤੌਰ ਤੇ ਜਾਂ ਫਿਰ ਸੰਬਧਤ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਪਿੰਡ ਦੇ ਸ੍ਰੀ ਪਵਿੱਤਰ ਸਿੰਘ, ਸ਼੍ਰੀ ਅਵਤਾਰ ਸਿੰਘ, ਅਤੇ ਹੋਰ  ਅਗਾਂਹਵਧੂ ਕਿਸਾਨ ਹਾਜਰ ਸਨ।

No comments:


Wikipedia

Search results

Powered By Blogger