ਖਰੜ, 01 ਜੂਨ : ਨਬਾਰਡ ਵੱਲੋਂ ਪਿੰਡ ਗੁੰਨੋਮਾਜਰਾ, ਸਿਆਲਬਾ ਅਤੇ ਖਿਜਰਾਬਾਦ ਵਿਖੇ ਔਰਤਾਂ ਦੇ ਲਈ ਫੂਡ ਪ੍ਰੋਸੈਸਿੰਗ ਅਤੇ ਬੇਕਰੀ ਪ੍ਰੋਡਕਟਸ ਪ੍ਰੋਗਰਾਮ ਸ਼ੁਰੂ ਕਰਵਾਇਆ ਗਿਆ। ਇਹ ਪ੍ਰੋਗਰਾਮ ਮਹਿਲਾ ਕਲਿਆਣ ਸਮਿਤੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਤਕਨੀਕੀ ਸਹਿਯੋਗ ਅਤੇ ਜਾਣਕਾਰੀ ਕ੍ਰਿਸ਼ੀ ਵਿਗਿਆਨ ਕੇਂਦਰ ਮੋਹਾਲੀ ਦੁਆਰਾ ਦਿੱਤੀ ਗਈ। ਤਿੰਨਾਂ ਪਿੰਡਾਂ ਵਿੱਚ 15 ਦਿਨਾ ਲਿਵਲੀਹੂਡ ਇੰਟਰਪ੍ਰਈਜ਼ ਡਿਵੈਲਪਮੈਂਟ ਪ੍ਰੋਗਰਾਮ 30 ਮਈ ਤੱਕ ਲਗਾਇਆ ਗਿਆ।
ਇਸ ਪ੍ਰੋਗਰਾਮ ਦੀ ਸਮਾਪਤੀ 30 ਮਈ ਨੂੰ ਕਰਵਾਈ ਗਈ, ਜਿਸ ਵਿਚ ਭਾਰਤੀ ਰਿਜ਼ਰਵ ਬੈਂਕ ਦੇ ਐੱਲ ਡੀ ਓ ਸ੍ਰੀਮਤੀ ਗਰਿਮਾ ਬੱਸੀ, ਪੰਜਾਬ ਗ੍ਰਾਮੀਣ ਬੈਂਕ ਦੇ ਰਿਜਨਲ ਮੈਨੇਜਰ ਸ੍ਰੀ ਪਰਮਪ੍ਰੀਤ ਸਿੰਘ, ਸ੍ਰੀ ਐਨ ਕੇ ਭਾਰਦਵਾਜ ਚੀਫ਼ ਜ਼ਿਲ੍ਹਾ ਅਗ੍ਰਣੀ ਬੈਂਕ, ਨਬਾਰਡ ਦੇ ਡੀ ਡੀ ਐਮ ਸ਼੍ਰੀ ਮੁਨੀਸ਼ ਗੁਪਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾਕਟਰ ਪਾਰੁਲ ਗੁਪਤਾ ਨੇ ਔਰਤਾਂ ਨੂੰ ਸਰਟੀਫਿਕੇਟ ਵੰਡੇ ਅਤੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਸਮਾਨ ਦਾ ਜਾਇਜ਼ਾ ਲਿਆ, ਜਿਸ ਵਿਚ ਬਿਸਕੁਟ, ਕੇਕ, ਔਲੇ ਦੀ ਚਟਣੀ, ਨਿੰਬੂ ਦੀ ਚਟਨੀ, ਨਾਰੀਅਲ ਦੇ ਲੱਡੂ, ਨਮਕੀਨ ਮੱਠੀ ਟੈਸਟ ਕੀਤੇ ਅਤੇ ਬਣਾਏ ਗਏ ਸਮਾਨ ਦੀ ਪ੍ਰਸ਼ੰਸਾ ਕੀਤੀ।
ਭਾਰਤੀ ਰਿਜ਼ਰਵ ਬੈਂਕ ਦੇ ਐੱਲ ਡੀ ਓ ਸ੍ਰੀਮਤੀ ਗਰਿਮਾ ਬੱਸੀ ਨੇ ਕਿਹਾ ਕੇ ਇਹ ਪ੍ਰੋਗਰਾਮ ਔਰਤਾਂ ਦੀ ਤਰੱਕੀ ਵੱਲ ਬਹੁਤ ਵੱਡਾ ਕਦਮ ਹੈ। ਪੰਜਾਬ ਗ੍ਰਾਮੀਣ ਬੈਂਕ ਦੇ ਰਿਜਨਲ ਮੈਨੇਜਰ ਸ੍ਰੀ ਪਰਮਜੀਤ ਸਿੰਘ ਨੇ ਕੰਮ ਵਧਾਉਣ ਅਤੇ ਮੁਨਾਫਾ ਕਮਾਉਣ ਦੇ ਸੁਝਾਅ ਦਿੱਤੇ।
ਪੰਜਾਬ ਨੈਸ਼ਨਲ ਬੈਂਕ ਦੇ ਐੱਲ ਡੀ ਐਮ ਸ਼੍ਰੀ ਐਮ ਕੇ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਆਪਣਾ ਕੰਮ ਵਧਾਉਣ ਲਈ ਬੈਂਕਾਂ ਵਲੋਂ ਸਾਰਿਆਂ ਨੂੰ ਹਰ ਮੁੰਮਕਿਨ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਨਬਾਰਡ ਦੇ ਡੀ ਡੀ ਐਮ ਸ਼੍ਰੀ ਮੁਨੀਸ਼ ਗੁਪਤਾ ਨੇ ਦੱਸਿਆ ਕੇ ਸਾਰੇ ਵਿਦਿਆਰਥੀ ਅਤੇ ਔਰਤਾਂ ਨਬਾਰਡ ਦੁਆਰਾ ਤਿਆਰ ਸਟਾਲ ਵਿਚ ਆਪਣੇ ਬਣਾਏ ਗਏ ਸਮਾਨ ਨੂੰ ਵੇਚ ਸਕਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਆਮਦਨ ਵਿੱਚ ਵਾਧਾ ਹੋਵੇਗਾ।
ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾਕਟਰ ਪਾਰੁਲ ਗੁਪਤਾ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਉਨ੍ਹਾਂ ਦੀ ਤਕਨੀਕੀ ਸਹਾਇਤਾ ਲਈ ਹਮੇਸ਼ਾ ਤਿਆਰ ਹੈ। ਮਹਿਲਾ ਕਲਿਆਣ ਸਮਿਤੀ ਦੇ ਪ੍ਰਧਾਨ ਸ੍ਰੀਮਤੀ ਦੀਪਿਕਾ ਸਿੰਧਵਾਨੀ ਨੇ ਔਰਤਾਂ ਨੂੰ ਅੱਗੇ ਵਧ ਕੇ ਕੰਮ ਕਰਨ ਦੀ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਮਹਿਲਾ ਕਲਿਆਣ ਸਮਿਤੀ ਮਾਰਕੀਟ ਵਿਚ ਬਣਾਇਆ ਗਿਆ ਸਮਾਨ ਵੇਚਣ ਵਿੱਚ ਉਨ੍ਹਾਂ ਦੀ ਸਹਾਇਤਾ ਕਰੇਗੀ। ਡਾ. ਅਮਰੇਸ਼ ਕੁਮਾਰ ਨੇ ਔਰਤਾਂ ਨੂੰ ਸਟਾਰਟਅੱਪ ਸਕੀਮਾਂ ਬਾਰੇ ਜਾਣੂ ਕਰਵਾਇਆ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ।


No comments:
Post a Comment