ਐੱਸ ਏ ਐੱਸ ਨਗਰ, 09 ਜੂਨ : ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਵੱਲੋਂ ਅੱਜ ਇੱਥੇ ਜ਼ਿਲ੍ਹਾ ਕੰਪਲੈਕਸ ਵਿੱਚ ਆਫਲਾਈਨ ਜੀ-20 ਫਾਊਂਡੇਸ਼ਨ ਸਾਖਰਤਾ ਅਤੇ ਸੰਖਿਆ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਫਾਊਂਡੇਸ਼ਨ ਸਾਖਰਤਾ ਤੇ ਸੰਖਿਆ ਗਿਆਨ ਮਿਸ਼ਨ ਨੂੰ ਆਮ ਲੋਕਾ ਅਤੇ ਭਾਈਚਾਰੇ ਤੱਕ ਪਹੁਚਉਣ ਸੰਬੰਧੀ ਜ਼ਿਲ੍ਹੇ ਦੇ ਬੀਪੀਈਓਜ ਅਤੇ ਕਲੱਸਟਰ ਮੁਖੀਆਂ ਨਾਲ ਮੀਟਿੰਗ ਕੀਤੀ ਗਈ।
ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਰਤ ਸਰਕਾਰ ਦਾ ਇਹ ਮਿਸ਼ਨ ਜੋ ਕਿ ਬੱਚਿਆਂ ਦੀ ਬੁਨਿਆਦੀ ਸਿਖਿਆ ਨੂੰ ਮਜ਼ਬੂਤ ਕਰਨ ਹਿੱਤ ਸ਼ੁਰੂ ਕੀਤਾ ਗਿਆ ਹੈ ,ਨੂੰ ਹਾਰ ਪਿੰਡ ਸ਼ਹਿਰ ਤਕ ਲੈ ਕੇ ਜਾਣਾ ਅਧਿਆਪਕਾ ਮਾਪਿਆ ਕਮਿਊਨਿਟੀ ਮੈਂਬਰਾ ਅਤੇ ਮੀਡੀਆ ਦੀ ਅਹਿਮ ਜ਼ਿੰਮੇਦਾਰੀ ਬਣਦੀ ਹੈ।
ਉਹਨਾਂ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਕਲੱਸਟਰ ਹੈੱਡ ਟੀਚਰਾਂ ਨੂੰ ਭਾਰਤ ਸਰਕਾਰ ਦੇ ਪ੍ਰੋਗਰਾਮ ਗਰੁੱਪ-20 ਦੇ ਸੰਬੰਧੀ ਸਿੱਖਿਆ ਦੇ ਖ਼ੇਤਰ ਦੇ ਮੱਦੇਨਜ਼ਰ ਰੱਖਦਿਆਂ ਜਾਣੂ ਕਰਵਾਇਆ ਗਿਆ।
ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਪ੍ਰਾਇਮਰੀ ਪੱਧਰ ਤੇ ਸਕੂਲ ਆਫ਼ ਐਮੀਨੈਂਸ ਖੋਲ੍ਹਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਹਰ੍ ਕਲੱਸਟਰ ਪੱਧਰ ਤੇ ਇੱਕ ਮਾਇੰਡ ਸਪਾਰਕ ਵੱਲੋਂ ਇੱਕ ਬਹੁਕੀਮਤੀ ਲੈਬ ਖੋਲ੍ਹਣ ਲਈ ਤਿਆਰੀ ਕਰਨ ਬਾਰੇ ਦੱਸਿਆ। ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਪਾਠ ਪੁਸਤਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਕਿ ਹਰ ਵਿਸ਼ੇ ਦੀ ਪਾਠ ਪੁਸਤਕਾਂ ਹਰ ਵਿਦਿਆਰਥੀ ਤੱਕ ਹੋਵੇ। ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਵੱਲੋਂ ਵੀ ਬੱਚਿਆਂ ਦੇ ਦਾਖ਼ਲੇ ਅਤੇ ਜੀ-20 ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬੀਪੀਈਓ ਕਮਲਜੀਤ ਸਿੰਘ, ਨੀਨਾ ਰਾਣੀ, ਗੁਰਮੀਤ ਕੌਰ, ਸਤਿੰਦਰ ਸਿੰਘ,ਜਸਵੀਰ ਕੌਰ ਅਤੇ ਜਤਿਨ ਮਿਗਲਾਨੀ, ਖੁਸ਼ਪ੍ਰੀਤ ਸਿੰਘ, ਦਫਤਰੀ ਅਮਲਾ ਅਤੇ ਸਰਬ ਸਿਖਿਆ ਸਟਾਫ ,ਜਸਵਿੰਦਰ ਸਿੰਘ ਅਤੇ ਕਲੱਸਟਰ ਮੁਖੀ ਮੀਟਿੰਗ ਵਿੱਚ ਹਾਜ਼ਰ ਸਨ।


No comments:
Post a Comment