ਟੀ.ਡੀ.ਆਈ ਸਿਟੀ ਮੋਹਾਲੀ ਵਿਖੇ ‘ਸੰਜੋਗ ਯੋਗਾ ਤੇ ਡਾਇਟ ਕੈਫੇ’ ਦੀ ਸੁਰੂਆਤ
ਮੋਹਾਲੀ 10 ਜੂਨ : ਜਿਥੇ ਵੱਖ ਵੱਖ ਪਿੰਡਾਂ ਦਾ ਸਹਿਰੀ ਕਰਨ ਹੋ ਰਿਹਾ ਹੈ,ਉਸ ਦੇ ਨਾਲ ਅਜੋਕੇ ਯੁੂਗ ਵਿੱਚ ਮਨੁੱਖੀ ਲੋੜਾਂ ਅਤੇ ਅਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵੱਖ ਵੱਖ ਸੁਵਿਧਾਵਾਂ ਦਾ ਵੀ ਵਿਸ਼ਥਾਰ ਹੋ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾਂ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ ਕੌਸਲਰ ਮੋਹਾਲੀ ਨੇ ਅਜ ਏਅਰ ਪੋਰਟ ਰੋੜ ਤੇ ਤਾਜ ਪਲਾਜਾ ਦੇ ਸਾਹਮਣੇ ‘ ਸੰਜੋਗ ਯੋਗਾ ਅਤੇ ਡਾਇਟ ਕੈਫੇ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ।
ਸ੍ਰੀ ਸਮਾਣਾ ਨੇ ਕਿਹਾ ਕਿ ਅਜ ਸਾਡੇ ਪੰਜਾਬ ਦੇ ਵਿਦਿਆਰਥੀ ਮੁਢਲੀ ਪੜਾਈ ਕਰਨ ਉਪਰੰਤ ਵਿਦੇਸ਼ਾਂ ਨੂੰ ਜਾਣਾ ਪਸੰਦ ਕਰਦੇ ਹਨ। ਸਾਡੇ ਦੇਸ਼ ਵਿੱਚ ਅਜਿਹੇ ਕਈ ਧੰਦੇ ਹਨ ਜੋ ਵਪਾਰ ਦੇ ਨਾਲ ਨਾਲ ਮਨੁੱਖਤਾ ਦੀ ਸੇਵਾ ਵੀ ਕਰਦੇ ਹਨ। ਉਨਾਂ ਕਿਹਾ ਕਿ ਅਜ ਸਮੇਂ ਦੀ ਲੋੜ ਹੈ ਕਿ ਪੰਜਾਬ ਦੇ ਲੋਕ ਜੰਕ ਫੂਡ ਦੀ ਬਜਾਏ ਅਪਣਾ ਰਵਾਇਤ ਭੋਜਨ ਖਾਣ ਤੇ ਜੋਰ ਦੇਣ। ਉਨਾਂ ਕੈਫੇ ਦੀ ਇੰਚਾਰਜ ਡਾ ਜਸਕਿਰਨ ਕੌਰ ਅਤੇ ਅੰਕੁਰ ਚੌਹਾਨ ਨੂੰ ਕੈਫੇ ਖੋਲਣ ਤੇ ਵਧਾਈ ਦਿਤੀ ਤੇ ਕਿਹਾ ਕਿ ਉਨਾਂ ਉਚ ਸਿੱਖਿਆ ਪ੍ਰਾਪਤ ਕਰਕੇ ਅਪਣੇ ਦੇਸ਼ ਵਿੱਚ ਅਪਣੇ ਲੋਕਾਂ ਦੀ ਸੇਵਾ ਨੂੰ ਪਹਿਲ ਦਿੰਦੇ ਹੋਏ ਕੈਫੇ ਦਾ ਚਲਾਉਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਡਾ ਜਸਕਿਰਨ ਕੌਰ ਨੇ ਕਿਹਾ ਕਿ ਉਨਾਂ ਦੇ ਪਿਤਾ ਸੇਵਾ ਸਿੰਘ ਇਕ ਸਮਾਜ ਸੇਵੀ ਹਨ ਜਿਨਾਂ ਦੀ ਦਿਲੀ ਇੱਛਾ ਸੀ ਕਿ ਉਹ ਵਿਦੇਸ਼ ਵਿੱਚ ਜਾਣ ਦਾ ਬਜਾਏ ਅਪਣੇ ਦੇਸ਼ ਵਿੱਚ ਹੀ ਰਹਿਕੇ ਅਪਣਾ ਕਾਰੋਬਾਰ ਕਰਨ । ਉਨਾਂ ਕਿਹਾ ਕਿ ਅਜ ਕੱਲੋਂ ਯੋਗਾ ਦੀਆਂ ਦੋ ਕਲਾਸ ਚਲਾ ਰਹੇ ਹਨ। ਇਹ ਕਲਾਸਾਂ ਸਵੇਰੇ 6 ਵਜੇ ਤੋਂ 11 ਵਜੇ ਅਤੇ ਸ਼ਾਮ 5 ਵਜੇ ਤੋਂ 8 ਵਜ੍ਰੇ ਤਕ ਚਲਾਉਂਦੇ ਹਨ। ਬਾਕੀ ਸਮੇਂ ਉਹ ਲੋਕਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਖਾਣ ਪੀਣ ਦੇ ਡਾਇਟ ਚਾਰਟ ਦੇਣ ਦਾ ਕੰਮ ਕਰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ , ਸੇਵਾ ਸਿੰਘ ਦਾਊਂ, ਗੁਰਨੈਬ ਸਿੰਘ ਛੱਜੂਮਾਜਰਾ, ਪੁਨੀਤ ਕੁਮਾਰ, ਵਿਦਿਆ ਸਾਗਰ ਅਤੇ ਗੁਵਿੰਦਰ ਸਿੰਘ ਆਦਿ ਹਾਜਰ ਸਨ।


No comments:
Post a Comment