ਬਠਿੰਡਾ, 12 ਜੂਨ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਵਰਲਡ ਬਲੱਡ ਡੇ ਨੂੰ ਵੇਖਦੇ ਹੋਏ ਪਿੰਡ ਪੂਹਲਾ ਵਿਖੇ ਖ਼ੂਨਦਾਨ ਕੈਂਪ ਲਗਾਕੇ 41 ਯੂਨਿਟਾਂ ਇਕੱਤਰ ਕੀਤੀਆਂ ਗਈਆਂ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਅਤੇ ਮਹੰਤ ਕਿਸ਼ਨ ਦਾਸ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਵਿਸ਼ਵਭਰ ਵਿੱਚ 14 ਜੂਨ ਨੂੰ ਵੱਡੇ ਪੱਧਰ ਤੇ ਵਰਲਡ ਬਲੱਡ ਡੇ ਮਨਾਇਆ ਜਾਂਦਾ ਹੈ।
ਇਸ ਦਿਨ ਨੂੰ ਵੇਖਦੇ ਸੁਸਾਇਟੀ ਵੱਲੋਂ ਉਦਾਸੀਨ ਆਸ਼ਰਮ ਡੇਰਾ ਬਾਬਾ ਦਯਾਨੰਦ ਜੀ ਦੀ ਬਰਸੀ ਸਮਾਗਮ ਦੇ ਮੌਕੇ ਤੇ ਪਿੰਡ ਪੂਹਲਾ ਵਿਖੇ ਖੂਨਦਾਨ ਲਗਾਇਆ ਗਿਆ। ਇਸ ਖੂਨਦਾਨ ਕੈਂਪ ਖੂਨਦਾਨੀਆਂ ਵੱਲੋਂ ਵੱਧ ਚੜ੍ਹਕੇ ਬਲੱਡ ਡੋਨੇਟ ਕੀਤਾ ਗਿਆ। ਇਸ ਕੈਪ ਵਿੱਚ ਸ਼ਹੀਦ ਭਾਈ ਮਨੀ ਸਿੰਘ ਬਲੱਡ ਬੈਂਕ ਦੇ ਬਲੱਡ ਇੰਚਾਰਜ ਡਾ. ਗੁਨਜਨ ਦੀ ਅਗਵਾਈ ਹੇਠ ਬਲੱਡ ਟੀਮ ਵੱਲੋਂ 41 ਯੂਨਿਟਾਂ ਇਕੱਤਰ ਕੀਤੀਆਂ ਗਈਆਂ।
ਇਸ ਕੈਂਪ ਨੂੰ ਸਫਲ ਬਣਾਉਣ ਲਈ ਪਿੰਡ ਵਾਸੀਆਂ ਅਤੇ ਡੇਰੇ ਦੇ ਸੰਚਾਲਕ ਗੁਰਪ੍ਰੀਤ ਸਿੰਘ ਪੂਹਲਾ, ਕੁਲਦੀਪ ਸਿੰਘ, ਹਰਮੰਦਰ ਸਿੰਘ, ਜਗਤਾਰ ਸਿੰਘ, ਨਾਨਕ ਸਿੰਘ, ਗੁਰਨੂਰਪ੍ਰੀਤ ਸਿੰਘ, ਜੋਗਾ ਹਲਵਾਈ, ਮਾਸਟਰ ਜੁਗਰਾਜ ਸਿੰਘ, ਹਰਚਰਨ ਸਿੰਘ ਗ੍ਰੰਥੀ ਅਤੇ ਸੁਸਾਇਟੀ ਅਹੁੱਦੇਦਾਰ ਸੁਰਿੰਦਰਪਾਲ ਸਿੰਘ, ਅਮਨ ਸੰਧੂ, ਡਾ. ਗੁਲਾਬ ਸਿੰਘ, ਜਤਿੰਦਰ ਕੁਮਾਰ, ਰਵੀ ਗੁਪਤਾ, ਚੰਦਰ ਕੁਮਾਰ ਆਦਿ ਮੌਜੂਦ ਸਨ। ਸੁਸਾਇਟੀ ਦੁਆਰਾ ਡੋਨਰਾਂ, ਬਲੱਡ ਟੀਮ ਅਤੇ ਡੇਰਾ ਮੁੱਖੀ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ।


No comments:
Post a Comment