ਜ਼ੀਰਕਪੁਰ/ਡੇਰਾਬੱਸੀ, 18 ਜੁਲਾਈ : ਉਪ ਮੰਡਲ ਮੈਜਿਸਟਰੇਟ ਡੇਰਾਬਸੀ ਸ੍ਰੀ ਹਿਮਾਂਸ਼ੂ ਗੁਪਤਾ ਨੇ ਵਰਕਸ ਆਫ ਡਿਫੈਂਸ ਐਕਟ 1903 ਅਧੀਨ ਸੈਕਸ਼ਨ 3 ਦੇ ਸਬ ਸੈਕਸ਼ਨ (2) ਰਾਹੀਂ ਏਅਰ ਫੋਰਸ ਸਟੇਸ਼ਨ, ਚੰਡੀਗੜ੍ਹ, ਮੋਹਾਲੀ, ਪੰਜਾਬ ਪ੍ਰਾਂਤ ਜੋ ਜਮੀਨ ਪਿੰਡ ਭਬਾਤ ਹੱਦਬਸਤ ਨੰ. 234 ਵਿੱਚ ਪੈਂਦੀ ਹੈ, ਦੇ 100 ਮੀਟਰ ਦੇ ਘੇਰੇ ਦੀ ਹੱਦ ਵਿੱਚ ਪੈਂਦੇ ਜ਼ਮੀਨ ਮਾਲਕਾਂ ਦੇ ਮੁਆਵਜ਼ੇ ਸਬੰਧੀ ਦਾਅਵੇ ਅਤੇ ਇਤਰਾਜ ਹਾਸਲ ਕਰਨ ਦੀ ਮਿਆਦ 28 ਜੁਲਾਈ ਤੱਕ ਵਧਾ ਦਿੱਤੀ ਹੈ।
ਇਸ ਸਬੰਧੀ ਲਿਸਟਾਂ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਜੀਰਕਪੁਰ ਦੇ ਦਫ਼ਤਰ, ਨਾਇਬ ਤਹਿਸੀਲਦਾਰ, ਜੀਰਕਪੁਰ ਦੇ ਦਫਤਰ (ਦਫਤਰ ਨਗਰ ਕੌਂਸਲ, ਜੀਰਕਪੁਰ) ਜਾਂ ਉਪ ਮੰਡਲ ਮੈਜਿਸਟਰੇਟ ਡੇਰਾਬਸੀ ਦੇ ਦਫਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 10.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਦੇਖੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਇਹ ਲਿਸਟਾਂ ਪਿੰਡ ਭਬਾਤ ਦੀ ਧਰਮਸ਼ਾਲਾ ਵਿਖੇ ਵੀ ਚਸਪਾ ਕੀਤੀਆਂ ਗਈਆਂ ਹਨ। ਇਸ ਸਰਵੇ ਉਪਰ ਇਤਰਾਜ ਜਾਂ ਕਿਸੇ ਪ੍ਰਕਾਰ ਦਾ ਕੋਈ ਦਾਅਵਾ ਦੇਣ ਲਈ ਪਹਿਲਾਂ ਨੋਟਿਸ ਮਿਤੀ 03.07.2023 ਜਾਰੀ ਹੋਣ ਦੀ ਮਿਤੀ ਤੋਂ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਜੋ ਕਿ ਮਿਤੀ 18.07.2023 ਨੂੰ ਪੂਰਾ ਹੋ ਗਿਆ ਹੈ।
ਉਨ੍ਹਾਂ ਕਿਹਾ ਭਾਰੀ ਬਾਰਿਸ਼ ਹੋਣ ਕਾਰਨ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਇਤਰਾਜ ਦੇਣ ਦੇ ਸਮੇਂ ਦੀ ਮਿਆਦ ਵਿੱਚ ਮਿਤੀ 28.07.2023 ਤੱਕ ਦਾ ਵਾਧਾ ਕੀਤਾ ਜਾਂਦਾ ਹੈ।
No comments:
Post a Comment